ਫਗਵਾੜਾ 24 ਸਤੰਬਰ (ਸ਼ਿਵ ਕੋੜਾ) ਮੋਦੀ ਸਰਕਾਰ ਵਲੋਂ ਲਾਗੂ ਕੀਤੇ ਜਾ ਰਹੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਸ੍ਰੋਮਣੀ ਅਕਾਲੀ ਦਲ ਹਲਕਾ ਵਿਧਾਨਸਭਾ ਫਗਵਾੜਾ ਵਲੋਂ ਸ਼ੁੱਕਰਵਾਰ 25 ਸਤੰਬਰ ਨੂੰ ਮੇਹਲੀ ਮੇਹਟਾਂ ਬਾਈਪਾਸ ਰੋਡ ‘ਤੇ ਹੁਸ਼ਿਆਰਪੁਰ ਚੌਕ ਵਿਖੇ ਸਵੇਰੇ 11 ਤੋਂ ਦੁਪਿਹਰ 2 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ। ਇਹ ਜਾਣਕਾਰੀ ਸ੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਦਿੱਤੀ। ਉਹਨਾਂ ਐਸ.ਸੀ. ਵਿੰਗ ਦੇ ਸਮੂਹ ਜੋਨ ਪ੍ਰਧਾਨਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸਾਥੀਆਂ ਨੂੰ ਨਾਲ ਲੈ ਕੇ ਉਕਤ ਚੱਕਾ ਜਾਮ ਵਿਚ ਸ਼ਾਮਲ ਹੋਣ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨ ਮਾਰੂ ਆਰਡੀਨੈਂਸ ਲਾਗੂ ਕਰਨ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨਾ ਦੇ ਹੱਕਾਂ ਦੀ ਰਾਖੀ ਕੀਤੀ ਹੈ ਅਤੇ ਲੋੜ ਪੈਣ ਤੇ ਮੋਰਚੇ ਵੀ ਲਾਏ ਹਨ। ਹੁਣ ਵੀ ਜਦੋਂ ਕੇਂਦਰ ਸਰਕਾਰ ਨੇ ਕਿਸਾਨਾਂ, ਆੜਤੀਆਂ ਤੇ ਮੰਡੀ ਮਜਦੂਰਾਂ ਨੂੰ ਤਬਾਹੀ ਵੱਲ ਤੋਰਨ ਦਾ ਕਾਨੂੰਨ ਪਾਸ ਕੀਤਾ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰ ਦੀ ਵਜਾਰਤ ਨੂੰ ਠੋਕਰ ਮਾਰ ਕੇ ਆਪਣੇ ਪਤੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਕਿਸਾਨਾ ਦੇ ਮੋਢੇ ਨਾਲ ਮੋਢਾ ਜੋੜ ਕੇ ਸੜਕਾਂ ਉਪਰ ਸੰਘਰਸ਼ ਵਿਚ ਡਟ ਗਏ ਹਨ। ਇਸ ਮੌਕੇ ਮੋਹਨ ਸਿੰਘ ਵਾਹਦ, ਗੁਰਵਿੰਦਰ ਸਿੰਘ ਆਜਾਦ, ਸਰਬਜੀਤ ਕੌਰ, ਬਲਵੀਰ ਚੰਦ, ਆਜਾਦ ਸਿੰਘ, ਚਮਨ ਲਾਲ, ਕੁਲਦੀਪ ਕੁਮਾਰ, ਬਹਾਦੁਰ ਸਿੰਘ, ਗੁਰਮੁਖ ਸਿੰਘ ਚਾਨਾ ਆਦਿ ਹਾਜਰ ਸਨ।