ਜਲੰਧਰ :- ਕੇਂਦਰ ਸਰਕਾਰ ਵੱਲੋ ਪਾਸ ਕੀਤਾ ਗਿਆ ਖੇਤੀ ਸੁਧਾਰ ਬਿੱਲ ਦੇਸ਼ ਭਰ ਦੇ ਕਿਸਾਨਾ ਵਾਸਤੇ ਬਹੁਤ
ਹੀ ਮੰਦਭਾਗਾ ਹੈ। ਅਸੀਂ ਸਮੁੱਚੀ ਜੱਟ ਸਿੱਖ ਕੌਂਸਲ ਇਸ ਕਾਨੂੰਨ ਦੇ ਖਿਲਾਫ ਹਾ। ਦੇਸ਼ ਦੀ ਕਿਸਾਨੀ
ਪਹਿਲਾ ਹੀ ਮਰ ਰਹੀ ਹੈ। ਇਹ ਕਿਸਾਨ ਦੇਸ਼ ਦੇ ਸਵਾ ਸੌ ਕਰੋੜ ਲੋਕਾ ਦਾ ਢਿੱਡ ਭਰ ਰਹੇ ਹਨ। ਜੇਕਰ ਇਨ੍ਹਾ
ਕਿਸਾਨਾ ਨੂੰ ਹੀ ਸਰਕਾਰਾ ਦਬਾਉਣ ਲੱਗ ਪਈਆ ਤਾ ਫਿਰ ਅੰਨ ਕੌਣ ਉਗਾਏਗਾ? ਪੰਜਾਬ ਦਾ
ਕਿਸਾਨ ਪਹਿਲਾ ਹੀ ਰੁੜ੍ਹ ਰਿਹਾ ਹੈ, ਖੁਦਕੁਸ਼ੀਆ ਕਰ ਰਿਹਾ ਹੈ, ਅਜਿਹੀ ਸਥਿਤੀ ਵਿੱਚ ਕੇਦਰ ਸਰਕਾਰ ਦਾ ਇਹ
ਕਾਨੂੰਨ ਕਿਸਾਨ ਅਤੇ ਕਿਸਾਨੀ, ਆਮ ਲੋਕਾ, ਗਰੀਬ ਮਜ਼ਦੂਰਾ ਅਤੇ ਹਰ ਤਬਕੇ ਦੇ ਲੋਕਾ ਲਈ ਬਹੁਤ ਹੀ
ਮਾਰੂ ਹੈ।
ਵਿੱਦਿਆ ਦੇ ਖੇਤਰ ਦੀ ਉੱਘੀ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਸਮੁੱਚੀ ਗਵਰਨਿੰਗ
ਕੌਸਲ, ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਸਲ, ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਸਮੂਹ
ਸਟਾਫ਼ ਤੇ ਵਿਦਿਆਰਥੀਆ ਦੇ ਉਹ ਅਤਿ ਧੰਨਵਾਦੀ ਹਨ ਜਿਨ੍ਹਾ ਨੇ ਕਿਸਾਨਾ ਤੇ ਮਜਦੂਰਾ ਦੇ ਦਰਦ
ਨੂੰ ਮਹਿਸੂਸ ਕਰਦੇ ਹੋਏ ਕਾਲਜ ਅਤੇ ਆਨਲਾਈਨ ਕਲਾਸਾ ਬੰਦ ਰੱਖੀਆ। ਕਾਲਜ ਵਿੱਚ ਕਿਸਾਨਾ ਤੇ
ਮਜ਼ਦੂਰਾ ਦੇ ਹਜ਼ਾਰਾ ਬੱਚੇ ਪੜ੍ਹਦੇ ਹਨ। ਇਸ ਮੌਕੇ ਉਨ੍ਹਾ ਦੇ ਨਾਲ ਖੜ੍ਹੇ ਹੋ ਕੇ ਕਾਲਜ ਨੇ ਕਿਸਾਨ
ਪੱਖੀ ਤੇ ਲੋਕ ਪੱਖੀ ਹੋਣ ਦਾ ਜੋ ਸਬੂਤ ਦਿੱਤਾ ਉਹ ਅਤਿ ਸ਼ਲਾਘਾਯੋਗ ਹੈ। ਅਸੀ ਸਮੁੱਚੀ ਜੱਟ ਸਿੱਖ ਕੌਂਸਲ,
ਸ. ਜਗਦੀਪ ਸਿੰਘ ਸ਼ੇਰਗਿਲ ਗਵਰਨਿੰਗ ਸੈਕਟਰੀ, ਸ. ਪ੍ਰਮਿੰਦਰ ਸਿੰਘ ਹੇਅਰ, ਸ.ਜਗਦੀਪ ਸਿੰਘ ਗਿੱਲ, ਜੇਪੀਐੱਸ
ਸਿੱਧੂ, ਭੁਪਿੰਦਰ ਸਿੰਘ ਸੇਖੋ, ਸਰਬਜੋਤ ਸਿੰਘ ਲਾਲੀ, ਰਾਜਬੀਰ ਸਿੰਘ ਗਿੱਲ ਕੇਂਦਰ ਦੇ ਕਿਸਾਨ ਵਿਰੋਧੀ
ਕਾਨੂੰਨ ਦਾ ਡੱਟਵਾ ਵਿਰੋਧ ਕਰਦੇ ਹਾ।