ਫਗਵਾੜਾ 6 ਅਕਤੂਬਰ (ਸ਼ਿਵ ਕੋੜਾ) ਨਗਰ ਕੋਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਅਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਤਹਿਤ ਵਾਰਡ ਨੰਬਰ 37 ਅਧੀਨ ਮੁਹੱਲਾ ਪ੍ਰੇਮ ਨਗਰ, ਨਹਿਰੂ ਨਗਰ ਅਤੇ ਖੇੜਾ ਰੋਡ ਦੇ 82 ਪਰਿਵਾਰਾਂ ਨੂੰ 280 ਬੋਰੀਆਂ ਕਣਕ ਦੀ ਵੰਡ ਡੀਪੂ ਹੋਲਡਰ ਨਰਿੰਦਰ ਪਾਸੀ ਰਾਹੀਂ ਕੀਤੀ ਗਈ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਸਰਕਾਰੀ ਦੀ ਯੋਜਨਾ ਤਹਿਤ 2 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਕਣਕ ਦੀ ਵੰਡ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦੂਸਰੇ ਡੀਪੂ ਹੋਲਡਰ ਰਾਹੀਂ 120 ਪਰਿਵਾਰਾਂ ਨੂੰ 400 ਬੋਰੀਆਂ ਕਣਕ ਵੰਡੀ ਜਾ ਚੁੱਕੀ ਹੈ। ਰਘਬੋਤਰਾ ਨੇ ਕਿਹਾ ਕਿ ਕਿਸੇ ਨੂੰ ਕਣਕ ਜਾਂ ਰਾਸ਼ਨ ਦੀ ਤੰਗੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਜਿੱਥੇ ਵਿਧਾਇਕ ਧਾਲੀਵਾਲ ਦਾ ਇਸ ਕਣਕ ਦੀ ਵੰਡ ਲਈ ਧੰਨਵਾਦ ਕੀਤਾ ਉੱਥੇ ਹੀ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਭੇਜੀ ਕਣਕ ਵੀ ਜਲਦੀ ਹੀ ਲਾਭਪਾਤਰੀਆਂ ਨੂੰ ਵੰਡੀ ਜਾਵੇਗੀ। ਇਸ ਮੋਕੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜਰ ਸਨ।