
ਜਲੰਧਰ 9 ਅਕਤੂਬਰ ( ) ਬਹੁਜਨ ਸਮਾਜ ਦੇ ਮਹਾਂਨਾਇਕ ਸਾਹਿਬ ਕਾਂਸ਼ੀ ਰਾਮ ਦੇ ਅੱਜ ਪ੍ਰੀਨਿਰਵਾਣ ਦਿਵਸ ਤੇ ਬੂਟਾ ਮੰਡੀ ਨਕੋਦਰ ਰੋਡ ਵਿਖੇ ਜ਼ਿਲ੍ਹਾ ਅਕਾਲੀ ਦਲ ਐਸ ਸੀ ਵਿੰਗ ਵਲੋਂ ਜਥੇਦਾਰ ਕੁਲਵੰਤ ਸਿੰਘ ਮੰਨਣ ਦੇ ਸਹਿਯੋਗ ਨਾਲ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ,ਇਸ ਮੌਕੇ ਜ਼ਿਲ੍ਹਾ ਅਕਾਲੀ ਦਲ ਐਸ ਸੀ ਵਿੰਗ ਜਲੰਧਰ ਸ਼ਹਿਰੀ ਦੇ ਪ੍ਰਧਾਨ ਭਜਨ ਲਾਲ ਚੋਪੜਾ ਨੇ ਸਾਹਿਬ ਕਾਂਸ਼ੀ ਰਾਮ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਮੁੱਚੇ ਦਬੇ ਕੁਚਲੇ ਦਲਿਤ ਭਾਈਚਾਰੇ ਨੂੰ ਵੱਖ-ਵੱਖ ਜੰਜਾਲਾਂ ਤੋਂ ਮੁਕਤੀ ਦਿਵਾਉਣ ਲਈ ਮਾਨਸਿਕ ਸਰੀਰਕ ਤੇ ਆਤਮਿਕ ਤੌਰ ਤੇ ਜਾਗ੍ਰਿਤ ਕਰਨ ਲਈ ਸਾਈਕਲ ਤੇ ਸਵਾਰ ਹੋ ਕੇ ਤਕਰੀਬਨ 11 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਅਤੇ ਦਲਿਤਾਂ ਦੀ ਭਲਾਈ ਲਈ ਕੰਮ ਕੀਤਾ। ਬਾਬੂ ਕਾਂਸ਼ੀ ਰਾਮ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਮੌਕੇ ਭਜਨ ਲਾਲ ਚੋਪੜਾ, ਅਸ਼ੋਕ ਚਾਂਦਲਾ, ਜਗਦੀਸ਼ ਮਹੇ, ਜੱਗੀ, ਅਰੁਣ ਕੁਮਾਰ,ਪਵਨ ਮਹੇ, ਹਰਪ੍ਰੀਤ ਚੋਪੜਾ, ਅਸ਼ੋਕ ਕੁਮਾਰ, ਮਨਪ੍ਰੀਤ ਚੋਪੜਾ ਆਦਿ ਹਾਜ਼ਰ ਸਨ।