ਜਲੰਧਰ :- ਸੁਰ ਸਮਾਰਟ ਜਨਾਬ ਸਾਬਰਕੋਟੀ ਵੈੱਲਫਅਰ ਸੁਸਾਇਟੀ (ਰਜਿ:) ਦੀ ਮੀਟਿੰਗ ਸਾਬਰ ਕੋਟੀ ਦੀ ਰਿਹਾਇਸ਼ ਦੀਪ ਨਗਰ ਜਲੰਧਰ ਛਾਉਈ ਵਿਖੇ ਕੋਵਿਡ 19 ਦੀਆਂ ਹਦਾਇਤਾਂ ਅਨੁਸਾਰ ਹੋਈ।ਜਿਸ ਵਿੱਚ ਸਾਬਰ ਕੋਟੀ ਦੀ ਮਜ਼ਾਰ ਪਿੰਡ ਕੋਟ ਕਰਾਰ ਖਾਂ ਕਪੂਰਥਲਾ ਵਿਖੇ ਲੈਂਟਰ ਪਾਉਣ ਦੀ ਉਸਾਰੀ ਬਾਰੇ ਵਿਚਾਰ ਕੀਤਾ ਗਿਆ ਅਤੇ ਬਾਅਦ ਚ ਸਾਲਾਨਾ ਬਰਸੀ ਮੌਕੇ ਜੋ ਵੀ ਮੇਲਾ ਹੋਵੇਗਾ ਉਸ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਇਹ ਵੀ ਫੈਸਲਾ ਲਿਆ ਗਿਆ ਕਿ ਮੇਲੇ ਦੀਆਂ ਤਿਆਰੀਆਂ ਸਬੰਧੀ ਸਾਬਰਕੋਟੀ ਜੀ ਦੇ ਸ਼ਗਿਰਦਾਂ ਦੀ ਵੀ ਜੀਤੀ ਡੋਗਰਾਂਵਾਲਾ, ਬੱਗਾ ਜੀ ਧਰਮ ਪਤਨੀ ਸੰਦੇਸ਼ ਰਾਈ ਅਤੇ ਪਿੰਡ ਕੋਟ ਖਾਂ ਤੋਂ ਬਖਸ਼ੀ ਰਾਮ ਜੀ ਦਾ ਸਦੀਵੀ ਵਿਛੋੜਾ ਦੇ ਜਾਣ ਕਰਕੇ 2ਮਿੰਟ ਦਾ ਮੰਨ ਵੀ ਧਾਰਿਆ ਗਿਆ ਮੀਟਿੰਗ ਵਿੱਚ ਸੁਸਾਇਟੀ ਦੇ ਸਰਪ੍ਰਸਤ ਪਦਮ ਉਸਤਾਦ ਪੂਰਨ ਸ਼ਾਹ ਕੋਟੀ, ਪ੍ਰਧਾਨ ਸਾਈਂ ਮਧੂ, ਮਿਸਿਜ਼ ਰੀਟਾ ਸਾਬਰ ਸਰਪੰਚ ਪਿੰਡ ਕੋਟ ਕਰਾਰ ਖਾਂ ਗਾਇਕ ਦਲਵਿੰਦਰ ਦਿਆਲਪੁਰੀ, ਬੱਗਾ ਜੀ ਲੁਧਿਆਈ ਜਾਂ ਨੂੰ ਮੰਢਾਰ, ਕਰਤਾਵੀ ਅਤੇ ਸੁਨੀਲ ਕੁਮਾਰ ਹਾਜ਼ਰ ਹੋ ਕੇ ਆਪੋ ਆਪਏ ਵਿਚਾਰ ਪ੍ਰਗਟ ਕੀਤੇ।