ਫਗਵਾੜਾ  (ਸ਼ਿਵ ਕੋੜਾ) ਪੰਜਾਬ ਸਰਕਾਰ ਦੀਆਂ ਹਦਾਈਤਾਂ ´ਤੇ ਸਰਕਾਰੀ ਹਾਈ ਸਕੂਲ ਪਿੰਡ ਸਾਹਨੀ ਵਿੱਚ ਸੀ. ਐਲ. ਸੀ. ਪਾਸ਼ਟ ਦੇ ਐਸ.ਐਮ. ਓ. ਡਾ.ਰੀਟਾ ਬਾਲਾ ਦੀ ਯੋਗ ਅਗਵਾਈ ਹੇਠ ਸਮੁੱਚੇ ਸਕੂਲੀ ਸਟਾਫ ਦੇ ਕੋਰੋਨਾ ਸੈਂਪਲਿੰਗ ਲਈ ਕੈਂਪ ਲਗਾਇਆ ਗਿਆ ਇਸ ਕੈਂਪ ਦੌਰਾਨ ਡਾ. ਪੰਕੁਲ ਮਹਾਜਨ ਦੀ ਸਮੁੱਚੀ ਡਾਕਟਰੀ ਟੀਮ ਨੇ ਜਿੱਥੇ  ਸਕੂਲੀ ਸਟਾਫ ਦੇ ਕੋਰੋਨਾ ਸੈਂਪਲਿੰਗ ਲਏ ਗਏ , ਉਥੇ ਹੀ ਡਾ. ਸੁਦੇਸ਼ ਐਮ. ਓ. ਨੇ ਲੋੜਵੰਦ ਮਰੀਜਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਮੌਕੇ ਸਰਪੰਚ ਰਾਮ ਪਾਲ ਸਾਹਨੀ ਨੇ ਦੱਸਿਆ ਕਿ ਉਕਤ ਸਕੂਲ ਦੇ ਸਮੁੱਚੇ ਸਟਾਫ ਦੇ ਰੈਪਿਡ ਨਾਲ ਕੋਰੋਨਾ ਸੈਂਪਲਿੰਗ ਲਏ ਗਏ ਸਨ , ਜੋ ਕਿ ਸਾਰੇ ਹੀ ਨੈਗਟਿਵ ਆਏ ਹਨ ।ਉਹਨਾਂ ਨੇ ਲੋਕਾਂ ਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣਾ ਅਤੇ ਆਪਣੇ ਪਰਿਵਾਰ ਦਾ ਕੋਰੋਨਾ ਮਹਾਂਮਾਰੀ ਤੋਂ ਬਚਾਅ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਪਾ ਕੇ ਹੀ ਨਿਕਲਣਾ ਚਾਹੀਦਾ ਹੈ ਅਤੇ ਅਫਵਾਹਾਂ ਤੋਂ ਬੱਚਦੇ ਹੋਏ ਕੋਵਿਡ -19 ਦੇ ਮੱਦੇਨਜਰ ਸਮੇਂ ਸਿਰ  ਜਾਂਚ ਕਰਵਾਉਣੀ ਚਾਹੀਦੀ ਹੈ ਇਸ ਮੌਕੇ ਸਕੂਲ ਇੰਨਚਾਰਜ਼ ਸਤਨਾਮ ਸਿੰਘ ਡੀ.ਪੀ.ਨੇ ਸਮਾਜਿਕ ,ਧਾਰਮਿਕ ਜੱਥੇਬੰਦੀਆਂ ਅਤੇ ਪੰਚਾਇਤਾਂ ਨੂੰ ਇਸ ਮਹਾਂਮਾਰੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਅਗ਼ੇ ਆੳਣ ਅਤੇ ਕੋਰੋਨਾ ਦੀ ਜੰਗ ਫਤਿਹ ਕਰਨ ਲਈ ਆਮ ਜਨਤਾ ਨੂੰ ਵੀ  ਸਿਹਤ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ ।ਇਸ ਮੌਕੇ ਏ.ਐਨ.ਐਮ. ਰੂਬੀ ,ਪੰਚਾਇਤ ਸੈਕਟਰੀ ਜਗਜੀਤ ਸਿੰਘ ਪਰਮਾਰ ,ਸੁਰਿੰਦਰ ਸਿੰਘ,ਰਵਿੰਦਰ ਪਾਲ ਨਰੂੜ,ਵਿਪਨ ਕੁਮਾਰ ,ਹਰਦੀਪ ਕੁਮਾਰ , ਗੁਰਮੇਲ ਸਿੰਘ,ਵਨੀਤਾ ਜੋਸ਼ੀ ,ਮੈਡਮ ਸੋਨੀਆ, ਨੀਲਮ ਕੁਮਾਰੀ, ਲਖਵਿੰਦਰ ਕੌਰ , ਅਰਵਿੰਦਰ ਕੌਰ ਅਤੇ ਸੁਰਿੰਦਰ ਕੌਰ ਆਦਿ ਵੀ ਹਾਜਰ ਸਨ ।