ਜਲੰਧਰ 16 ਅਕਤੂਬਰ  :  ਸੀ.ਪੀ.ਆਈ. ( ਐਮ. ) ਜ਼ਿਲ•ਾ ਜਲੰਧਰ – ਕਪੂਰਥਲਾ ਵਲੋਂ ਭਾਰਤ ਵਿੱਚ ਕਮਿਊਨਿਸਟ ਲਹਿਰ ਦੇ ਆਰੰਭ ਭਾਰਤ ਦੀ ਕਮਿਊਨਿਸਟ ਪਾਰਟੀ ਦੀ ਸਥਾਪਨਾ ( 17 ਅਕਤੂਬਰ 1920 ) ਦੀ 100ਵੀਂ ( ਸ਼ਤਾਬਦੀ ) ਵਰੇਗੰਢ ਇੱਥੇ ਪਾਰਟੀ ਦੇ ਹੈੱਡ ਕੁਆਰਟਰ ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ ਵਿਖੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਮਨਾਈ ਗਈ। ਇਸ ਵਿੱਚ ਸਾਰੇ ਜ਼ਿਲ•ੇ ਵਿੱਚੋਂ ਆਏ ਹੋਏ ਚੁਣਵੇਂ ਸਾਥੀਆਂ ਨੇ ਭਾਗ ਲਿਆ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਸੀ.ਪੀ.ਆਈ. ( ਐਮ. ) ਦੇ ਜ਼ਿਲ•ਾ ਸਕੱਤਰੇਤ ਮੈਂਬਰ ਅਤੇ ਸੂਬਾ ਕਮੇਟੀ ਮੈਂਬਰ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ ਨੇ ਕੀਤੀ। ਸੀ.ਪੀ.ਆਈ. ( ਐਮ. ) ਦੇ ਸੂਬਾਈ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਇਸ ਮੌਕੇ ਤੇ ਸੰਬੋਧਨ ਕਰਦਿਆਂ ਦੱਸਿਆ ਕਿ ਭਾਰਤ ਦੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਅੱਜ ਤੋਂ 100 ਸਾਲ ਪਹਿਲਾਂ 17 ਅਕਤੂਬਰ 1920 ਵਾਲੇ ਦਿਨ ਸੋਵੀਅਤ ਯੂਨੀਅਨ ਦੇ ਸ਼ਹਿਰ ਤਾਸਕੰਦ ( ਤੁਰਕਸਤਾਨ ) ਵਿਖੇ ਦੇਸ਼ ਦੇ ਮੁਢਲੇ ਕਮਿਊਨਿਸਟ ਆਗੂਆਂ ਨੇ ਕੀਤੀ ਸੀ ਜਿਨ•ਾਂ ਵਿੱਚ ਐਮ.ਐਨ. ਰੌਯਾਏ ਪ੍ਰਮੁੱਖ ਸਨ। ਕਾਮਰੇਡ ਸੇਖੋਂ ਨੇ ਦੱਸਿਆ ਕਿ ਪਿਛਲੇ 100 ਸਾਲਾਂ ਵਿੱਚ ਕਮਿਊਨਿਸਟ ਲਹਿਰ ਨੇ ਲਾਮਿਸਾਲ ਅਤੇ ਅਣਗਿਣਤ ਕੁਰਬਾਨੀਆਂ ਕੀਤੀਆਂ । ਆਜ਼ਾਦੀ ਦੀ ਲਹਿਰ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ , ਕਿਸਾਨਾਂ ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦੇ ਅਣਗਿਣਤ ਸੰਘਰਸ਼ ਲੜੇ ਅਤੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਸੂਬਾ ਸਕੱਤਰ ਨੇ ਸਾਰੇ ਪਾਰਟੀ ਮੈਂਬਰਾਂ