
ਫਗਵਾੜਾ (ਸ਼ਿਵ ਕੋੜਾ) ਪੰਚਾਇਤੀ ਰਾਜ ਦੇ ਪੈਨਸ਼ਨਰਾਂ ਨੂੰ ਤਿੰਨ ਮਹੀਨਿਆਂ ਤੋਂ ਪੈਨਸ਼ਨ ਨਾ ਮਿਲਣ ਕਾਰਨ ਪੈਨਸ਼ਨਰਾ ਵਿੱਚ ਭਾਰੀ ਰੋਸ ਪਾਈਆ ਜਾ ਰਿਹਾ ਹੈ । ਜਿਸ ਦੇ ਚਲਦਿਆਂ ਪੈਨਸ਼ਨਰਾਂ ਵੱਲੋਂ 17 ਅਕਤੂਬਰ ਨੂੰ ਬਲਾਕ ਪੱਧਰੀ ਰੋਸ ਧਰਨਾ ਸਥਾਨਕ ਰੈਸਟ ਹਾਊਸ ਫਗਵਾੜਾ ਵਿਖੇ ਲਗਾਇਆ ਜਾ ਰਿਹਾ ਹੈ । ਪ੍ਰੈਸ ਨੂੰ ਜਾਰੀ ਦਿੰਦਿਆਂ ਬਲਾਕ ਪ੍ਰਧਾਨ ਅਮਰੀਕ ਸਿੰਘ ਡੋਡ ਜਲਵੇਹੜਾ ਨੇ ਦੱਸਿਆ ਕਿ ਉਕਤ ਰੋਸ ਧਰਨਾ ਯੂਨੀਅਨ ਦੇ ਸੂਬਾ ਪਰਧਾਨ ਨਿਰਮਲ ਸਿੰਘ ਲੋਧੀਮਾਜਰਾ ਦੀ ਅਗਵਾਈ ਵਿੱਚ ਲਗਾਇਆ ਜਾਵੇਗਾ ।ਉਹਨਾਂ ਦੱਸਿਆ ਕਿ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਤੋਂ ਸੇਵਾਂ ਮੁਕਤ ਪੰਚਾਇਤੀ ਰਾਜ ਪੈਨਸ਼ਨਰਾਂ ਨੂੰ ਜੁਲਾਈ ਮਹੀਨੇ ਤੋਂ ਲੈਕੇ ਅੱਜ ਤੱਕ ਤਿੰਨ ਮਹੀਨਿਆਂ ਦੀ ਪੈਨਸ਼ਨ ਜਾਰੀ ਨਹੀਂ ਕੀਤੀ ਗਈ, ਜਿਸ ਕਾਰਨ ਪੈਨਸ਼ਨਰ ਬਹੁਤ ਪ੍ਰੇਸ਼ਾਨ ਹਨ ।ਇਸ ਮੌਕੇ ਰਾਮ ਸਰਨਨ,ਸੱਤਪਾਲ ਫਗਵਾੜਾ,ਰਮੇਸ ਚੰਦਰ ਫਗਵਾੜਾ,ਜੀਤ ਸਿੰਘ,ਤਰਸੇਮ ਲਾਲ ,ਚਰਨਜੀਤ ਸ਼ਰਮਾ,ਰਾਮ ਆਸਰਾ,ਰਜਿੰਦਰ ਸਿੰਘ,ਅਤੇ ਬਲਦੇਵ ਸਿੰਘ ਆਦਿ ਵੀ ਹਾਜਰ ਸਨ।