ਅੰਮ੍ਰਿਤਸਰ 23 ਅਕਤੂਬਰ ( ) – ਐਲੀਮੈਂਟਰੀ ਟੀਚਰਜ਼ ਯੂਨੀਅਨ ਅੰਮ੍ਰਿਤਸਰ ਵੱਲੋਂ ਜ਼ਿਲ੍ਹੇ ਅੰਦਰ ਲੰਮੇ ਸਮੇਂ ਤੋੰ ਹੈੱਡ ਟੀਚਰਜ ਅਤੇ ਸੈਂਟਰ ਹੈਂਡ ਟੀਚਰਜ਼ ਪ੍ਰਮੋਸ਼ਨਾਂ ਨਾ ਹੋਣ ਦੇ ਰੋਸ ਵਜੋਂ ਚੱਲ ਰਹੀ ਲਗਾਤਾਰ ਭੁੱਖ ਹੜਤਾਲ ਭਲਾਈ ਵਿਭਾਗ ਨੂੰ ਭੇਜੇ ਰਿਕਾਰਡ ਦੇ ਪ੍ਰਵਾਨ ਹੋਣ ਉਪਰੰਤ ਪ੍ਰਮੋਸ਼ਨਾ ਦੇ ਆਰਡਰ ਜਾਰੀ ਹੋਣ ਤੱਕ ਰਹੇਗੀ ਜਾਰੀ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਈ.ਟੀ.ਯੂ. ਦੇ ਆਗੂਆਂ ਨੇ ਦੱਸਿਆ ਕਿ ਅੱਜ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਤੇ ਜਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਦੀ ਅਗਵਾਈ ਹੇਠਲੇ ਇੱਕ ਵਫ਼ਦ ਵੱਲੋਂ ਭਲਾਈ ਦਫਤਰ ਅੰਮ੍ਰਿਤਸਰ ਵਿਖੇ ਅਧਿਕਾਰੀਆਂ ਨਾਲ ਮਿਲਣ ਉਪਰੰਤ ਜ਼ਿਲ੍ਹਾ ਸਿੱਖਿਆ ਦਫ਼ਤਰ ‘ਚ ਚੱਲ ਰਹੇ ਭੁੱਖ ਹੜਤਾਲ ਕੈਂਪ ‘ਚ ਜਥੇਬੰਦੀ ਦੀ ਹੋਈ ਮੀਟਿੰਗ ‘ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪ੍ਰਮੋਸਨਾਂ ਸਬੰਧੀ ਭਲਾਈ ਵਿਭਾਗ ਨੂੰ ਭੇਜਿਆ ਰਿਕਾਰਡ ਪ੍ਰਵਾਨ ਕਰਾ ਕੇ ਪ੍ਰਮੋਸ਼ਨਾਂ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਆਉਣ ਵਾਲੇ ਸਮੇਂ ‘ਚ ਪ੍ਰਮੋਸ਼ਨਾਂ ‘ਚ ਬੇਵਜਾ ਰੁਕਾਵਟ ਪੈਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਵਿਭਾਗ ਵਿਰੁੱਧ ਵੀ ਤਿੱਖਾ ਸੰਘਰਸ਼ ਹੋਵੇਗਾ। ਮੀਟਿੰਗ ਉਪਰੰਤ ਅੱਜ ਫਿਰ ਤੀਸਰੇ ਦਿਨ ਵੀ ਈ.ਟੀ.ਯੂ. ਵੱਲੋਂ ਪੰਜਾਬ ਸਰਕਾਰ ਦੇ ਅਧਿਆਪਕਾਂ ਦੇ ਪੇ ਸਕੇਲ ਘਟਾਉਣ ਵਾਲੇ ਪੱਤਰ ਦੀਆਂ ਕਾਪੀਆਂ ਸਾੜ ਕੇ ਮੰਗ ਕੀਤੀ ਕਿ ਇਸ ਪੱਤਰ ਨੂੰ ਤੁਰੰਤ ਵਾਪਸ ਲਿਆ ਜਾਵੇ।
ਜਿਕਰਯੋਗ ਹੈ ਕਿ ਜਥੇਬੰਦੀ ਵੱਲੋਂ ਚੱਲ ਰਹੀ ਭੁੱਖ ਹੜਤਾਲ ਦੇ 58 ਵੇਂ ਦਿਨ ਅੱਜ ਭੁੱਖ ਹੜਤਾਲ ਤੇ ਬੈਠੇ ਬਲਾਕ ਅੰਮ੍ਰਿਤਸਰ-1,2 ਅਤੇ 4 ਦੇ ਅਧਿਆਪਕਾਂ ਨੇ ਜ਼ਿਲਾ ਸਿੱਖਿਆ ਦਫ਼ਤਰ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਸੂਬਾਈ ਆਗੂ ਸੁਧੀਰ ਢੰਡ,ਜਤਿੰਦਰ ਪਾਲ ਰੰਧਾਵਾ, ਨਵਦੀਪ ਸਿੰਘ,ਪਰਮਬੀਰ ਸਿੰਘ ਰੋਖੇ,ਸੁਖਦੇਵ ਸਿੰਘ ਵੇਰਕਾ, ਲਖਵਿੰਦਰ ਸਿੰਘ ਸੰਗੂਆਣਾ, ਗੁਰਪ੍ਰੀਤ ਸਿੰਘ ਸਿੱਧੂ,ਸੁਖਜਿੰਦਰ ਸਿੰਘ ਹੇਰ,ਪਰਮਬੀਰ ਸਿੰਘ ਵੇਰਕਾ, ਮਨਿੰਦਰ ਸਿੰਘ,ਗੁਰਮੁੱਖ ਸਿੰਘ ਕੌਲੋਵਾਲ,ਗੁਰਪ੍ਰੀਤ ਸਿੰਘ,ਪ੍ਰਮੋਦ ਸਿੰਘ,ਸਰਬਜੀਤ ਸਿੰਘ,ਗੁਰਲਾਲ ਸਿੰਘ ਸੋਹੀ,ਰੁਪਿੰਦਰ ਸਿੰਘ ਰਵੀ, ਜਤਿੰਦਰ ਸਿੰਘ ਲਾਵੇਂ,ਰਵਿੰਦਰ ਸ਼ਰਮਾ,ਮਲਕੀਅਤ ਸਿੰਘ,ਮਨੀਸ਼ ਸਲੋਤਰਾ,ਤੇਜਿੰਦਰ ਸਿੰਘ,ਸੁਲੇਖ ਸ਼ਰਮਾ,ਨਰਿੰਦਰਪਾਲ ਅਟਾਰੀ, ਸੁਖਪਾਲ ਸਿੰਘ,ਬਲਜੀਤ ਕਲੇਰ ਅਜਨਾਲਾ,ਸੰਜੀਵ ਕਾਲੀਆ ਬਰਿੰਦਰ ਸਿੰਘ,ਕੁਲਬੀਰ ਸਿੰਘ,ਰਜੇਸ਼ ਵਰਮਾ ਆਦਿ ਆਗੂ ਸ਼ਾਮਿਲ ਸਨ।