ਫਗਵਾੜਾ 26 ਅਕਤੂਬਰ (ਸ਼ਿਵ ਕੋੜਾ) ਪ੍ਰਸਿੱਧ ਪੰਜਾਬੀ ਗਾਇਕ ਏਵੀ ਜੋਤ ਦਾ ਸਿੰਗਲ ਵੀਡੀਓ ਟਰੈਕ ‘ਕਿਉਂ ਦਿੱਲੀਏ ਬੋਲੀ ਏ’ ਦਾ ਪੋਸਟਰ ਅੱਜ ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਵਲੋਂ ਆਪਣੇ ਗ੍ਰਹਿ ਵਿਖੇ ਰਿਲੀਜ਼ ਕੀਤਾ ਗਿਆ। ਗਾਇਕ ਏਵੀ ਜੋਤ ਨੇ ਦੱਸਿਆ ਕਿ ਇਹ ਗੀਤ ਜਿੱਥੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਦਾ ਹੈ ਉੱਥੇ ਹੀ ਦਿੱਲੀ ਸਰਕਾਰ ਲਈ ਚੁਣੌਤੀ ਬਣੇ ਪੰਜਾਬ ਦੇ ਕਿਸਾਨਾ ਦੇ ਹੱਕ ਦੀ ਗੱਲ ਵੀ ਕਰਦਾ ਹੈ। ਗੀਤ ਦੇ ਖੂਬਸੂਰਤ ਅਤੇ ਪ੍ਰਭਾਵਸ਼ਾਲੀ ਬੋਲ ਵਿਰਕ ਹਾਰਵੀ ਨੇ ਲਿਖੇ ਹਨ ਜਦਕਿ ਸੰਗੀਤ ਨਾਲ ਸਜਾਇਆ ਹੈ ਮਿਊਜ਼ਿਕ ਮੋਟੀਵੇਟਰਸ ਕੰਪਨੀ ਦੇ ਸੰਗੀਤਕਾਰ ਹੇਮੰਤ ਕੁਮਾਰ ਨੇ ਅਤੇ ਇਸ ਸਿੰਗਲ ਟਰੈਕ ਦਾ ਵੀਡੀਓ ਫਿਲਮਾਂਕਣ ਹਰਦੀਪ ਸਿੰਘ ਨੇ ਬਹੁਤ ਹੀ ਖੂਬਸੂਰਤੀ ਨਾਲ ਕੀਤਾ ਹੈ। ਸ੍ਰ. ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਸਿੰਗਰਾਂ ਵਲੋਂ ਕਿਸਾਨਾ ਨਾਲ ਦਰਸਾਈ ਜਾ ਰਹੀ ਇਕਜੁੱਟਤਾ ਸ਼ਲਾਘਾਯੋਗ ਹੈ। ਉਹਨਾਂ ਇਸ ਸਿੰਗਲ ਟਕੈ ਦੇ ਗਾਇਕ ਸਮੇਤ ਸਮੁੱਚੀ ਟੀਮ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਸਿੰਗਲ ਟਰੈਕ ਦੇ ਗੀਤਕਾਰ ਵਿਰਕ ਹਾਰਵੀ ਜੋ ਕਿ ਇਸ ਦੇ ਨਿਰਮਾਤਾ ਵੀ ਹਨ ਨੇ ਦੱਸਿਆ ਕਿ ਵਿਰਕ ਨੇਸ਼ਨ ਕੰਪਨੀ ਦੇ ਬੈਨਰ ਹੇਠ ਰਿਲੀਜ਼ ਇਸ ਸਿੰਗਲ ਟਰੈਕ ਨੂੰ ਵੱਖ ਵੱਖ ਸੋਸ਼ਲ ਮੀਡੀਆ ਸਾਈਟਾਂ ਉਪਰ ਦੇਖਿਆ ਤੇ ਸੁਣਿਆ ਜਾ ਸਕੇਗਾ। ਉਹਨਾਂ ਸਿੰਗਲ ਟਰੈਕ ਨੂੰ ਤਿਆਰ ਕਰਨ ਵਿਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਵੀ ਕੀਤਾ ਅਤੇ ਭਰੋਸਾ ਜਤਾਇਆ ਕਿ ਇਸ ਪੇਸ਼ਕਾਰੀ ਨੂੰ ਸਰੋਤਿਆਂ ਦਾ ਭਰਪੂਰ ਹੁੰਗਾਰਾ ਮਿਲੇਗਾ ਅਤੇ ਇਹ ਗੀਤ ਕਿਸਾਨਾ ਦੀ ਆਵਾਜ ਬਣਕੇ ਦਿੱਲੀ ਸਰਕਾਰ ਦੇ ਕੰਨਾਂ ਵਿਚ ਗੂੰਜੇਗਾ। ਇਸ ਮੌਕੇ ਗਾਇਕ ਅਤੇ ਗੀਤਕਾਰ ਸੱਤੀ ਖੋਖੇਵਾਲੀਆ, ਕੁਲਵਿੰਦਰ ਲੱਡੂ, ਗਾਇਕ ਮਨਮੀਤ ਮੇਵੀ, ਜਸਬੀਰ ਭੁੰਗਾ, ਅਜੇ ਫਲਪੋਤਾ, ਕਰਮ ਪਾਲ, ਦੀਪ ਦਸਤਕ ਆਦਿ ਹਾਜਰ ਸਨ।