ਜਲੰਧਰ : ਪੈਗਾਮ ਸੰਸਥਾ ਪੰਜਾਬ ਦੇ ਇੰਚਾਰਜ਼ ਸਾਬਕਾ ਆਈ.ਏ.ਐਸ.  ਐੱਸ.ਆਰ. ਲੱਧੜ ਦੀ ਅਗਵਾਈ ਵਿੱਚ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਦਲਿਤ ਸਰੋਕਾਰਾਂ ਵਿਸ਼ੇ ਤੇ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਦਲਿਤ , ਬੁੱਧਜੀਵੀ ਪੰਜਾਬ ਦੇ ਹਰ ਸ਼ਹਿਰ , ਕਸਬੇ ਤੋਂ ਹਾਜ਼ਰ ਸਨ , ਪਰ ਦਿਲਚਸਪ ਗੱਲ ਇਹ ਸੀ ਕਿ ਬੁਲਾਰਿਆਂ ਵਿੱਚ ਕੋਈ ਵੀ ਵਿਦਵਾਨ ਦਲਿਤ ਨਹੀਂ ਸੀ। ਸੁਪਰੀਮ ਕੋਰਟ ਦੇ ਐਡਵੋਕੇਟ ਰਾਜਿੰਦਰ ਸ਼ਾਹ ਨੇ ਕਿਹਾ ਕਿ ਸੰਵਿਧਾਨ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਕੇ ਇਨਸਾਫ਼ ਦਿੱਤਾ ਜਾ ਸਕਦਾ। ਉਨ•ਾਂ ਨੇ ਕਿਹਾ ਕਿ ਸੰਵਿਧਾਨ ਨੂੰ ਲਾਗੂ ਕਰਨਾ ਸਰਕਾਰਾਂ ਆਪਣਾ ਫਰਜ਼ ਨਹੀਂ ਸਮਝਦੀਆਂ। ਉਨ•ਾਂ ਨੇ ਕਿਹਾ ਕਿ ਦਲਿਤਾਂ ਖਾਸ ਕਰ ਅਨਸੂਚਿਤ ਜਾਤੀਆਂ ਦੇ ਲੋਕਾਂ ਨੂੰ ਆਪਣੀ ਸੋਚ ਬਦਲਣੀ ਹੋਵੇਗੀ , ਉਨ•ਾਂ ਨੂੰ ਪੂਰੇ ਦੇਸ਼ ਦੀਆਂ 543 ਲੋਕ ਸਭਾ ਸੀਟਾਂ ਤੇ ਫੋਕਸ ਕਰਨਾ ਚਾਹੀਦਾ ਹੈ ਨਾ ਕਿ ਸਿਰਫ਼ ਰਿਜ਼ਰਵ ਸੀਟਾਂ ਤੇ ਹੀ । ਉਨ•ਾਂ ਕਿਹਾ ਕਿ ਜਦੋਂ ਤੱਕ ਦਲਿਤ ਆਪਣਾ ਨਜ਼ਰੀਆ ਨਹੀਂ ਬਦਲਦੇ ਤੱਦ ਤੱਕ ਸੁਧਾਰ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਨ•ਾਂ ਕਿਹਾ ਕਿ ਪਾਰਟੀਆਂ ਤੋਂ ਉੱਪਰ ਉੱਠ ਕੇ ਹੀ ਚੰਗੇ ਉਮੀਦਵਾਰਾਂ ਦੀ ਚੋਣ ਕਰਕੇ ਹੀ ਸਮੁੱਚਾ ਢਾਂਚਾ ਬਦਲਿਆ ਜਾ ਸਕਦਾ ਹੈ। ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਾਰ ਡਾਕਟਰ ਪਿਆਰੇ ਲਾਲ ਗਰਗ ਨੇ ਕਿਹਾ ਕਿ ਸਰਕਾਰਾਂ ਵਲੋਂ ਦਲਿਤਾਂ ਦੀ ਭਲਾਈ ਲਈ ਤਿਆਰ ਕੀਤੀਆਂ ਸਕੀਮਾਂ ਵੀ ਢਹਿ ਢੇਰੀ ਹੋ ਜਾਂਦੀਆ ਹਨ ਜਦੋਂ ਸਰਕਾਰ ਦੂਜੀ ਪਾਰਟੀ ਦੀ ਆ ਜਾਂਦੀ ਹੈ। ਡਾ. ਗਰਗ ਨੇ ਕਿਹਾ ਕਿ ਸਭ ਰਾਜਸੀ ਪਾਰਟੀਆਂ ਦਲਿਤਾਂ ਦੀ ਵਰਤੋਂ ਆਪਣੇ ਰਾਜਨੀਤਿਕ ਫਾਇਦੇ ਲਈ ਹੀ ਇਸਤੇਮਾਲ ਕਰਦੇ ਆ ਰਹੀਆਂ ਹਨ। ਡਾ. ਗਰਗ ਨੇ ਦੱਸਿਆ ਕਿ ਦਲਿਤ ਵਿਦਿਆਰਥੀਆਂ ਦਾ ਪ੍ਰਤੀਸ਼ਤ ਸਿਰਫ਼ 2% ਹੀ ਹੈ ਜੋ ਗ੍ਰੈਜੂਏਟ ਪਾਸ ਹੁੰਦੇ ਹਨ। ਜਵਾਹਰ ਲਾਲ ਯੂਨੀਵਰਸਿਟੀ ਦੇ ਖੋਜਕਰਤਾ ਡਾ. ਸੁਮੇਲ ਸਿੰਘ ਸਿੱਧੂ ਨੇ ਬੋਲਦਿਆਂ ਕਿਹਾ ਕਿ  ਗੁਰੂ ਨਾਨਕ ਦੇਵ ਜੀ ਨੇ ਹੀ ਜਾਤ ਪਾਤ ਰਹਿਤ ਸਮਾਜ ਵਿੱਚ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਈ। ਉਨ•ਾਂ ਕਿਹਾ ਕਿ ਭਾਵੇਂ ਸੰਵਿਧਾਨ ਵਿੱਚ ਬਰਾਬਰਤਾ ,ਭਾਈਚਾਰਕ ਸਾਂਝ ਅਤੇ ਨਿਆਂ ਦੀ ਪ੍ਰੀਕਿਰਿਆ ਸੰਵਿਧਾਨ ਵਿੱਚ ਸ਼ਾਮਲ ਹੈ , ਇਸ ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ। ਮੰਚ ਸੰਚਾਲਨ ਅਤੇ ਇਸ ਸੈਮੀਨਾਰ ਦੇ ਸ਼ੂਤਰਧਾਰ  ਐੱਸ.ਆਰ. ਲੱਧੜ ਨੇ ਸਭਾ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਡਾ. ਬੀ.ਆਰ. ਅੰਬੇਡਕਰ ਦੀ ਵਿਚਾਰਧਾਰਾ ਨੂੰ ਆਪਣਾ ਕੇ ਦਲਿਤ ਆਪ ਸੰਵਾਰ ਸਕਦੇ ਹਨ। ਲੱਧੜ ਨੇ ਕਿਹਾ ਕਿ ਉਨ•ਾਂ ਦੀ ਸੰਸਥਾ ਬਾਬਾ ਜੋਤੀ ਫੂਲੇ ਅਤੇ ਡਾ. ਭੀਮ ਰਾਓ ਅੰਬੇਡਕਰ ਦੇ ਫਲਸਫ਼ੇ ਨੂੰ ਸਮਰਪਿਤ ਹੈ। ਇਸ ਸਮਾਗਮ ਵਿੱਚ ਸੰਤ ਬਲਵੀਰ ਸਿੰਘ ਸੀਚੇਵਾਲ , ਸ. ਗੁਰਬਚਨ ਸਿੰਘ , ਸ਼੍ਰੀ ਭੰਤੋ ਸੁਮੇਧਾ ਨੇ ਵੀ ਸੰਬੋਧਨ ਕੀਤਾ । ਉਂਕਾਰ ਨਾਥ ਨੇ ਧੰਨਵਾਦ ਕਰਦਿਆਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ ਦਲਿਤਾਂ ਦੀ ਗਿਣਤੀ 32% ਹੋਣ ਦੇ ਬਾਵਜੂਦ ਵੀ ਸਭ ਸੁਵਿਧਾਵਾਂ ਨਹੀਂ ਮਿਲ ਰਹੀਆਂ । ਇਸ ਮੌਕੇ ਤੇ ਜਗਤਾਰ ਸਿੰਘ ਆਈ.ਆਰ.ਐਸ. ( ਸਾਬਕਾ ) ਅਮਰਜੀਤ ਸਿੰਘ ( ਆਈ. ਆਰ. ਐਸ ) , ਸੁਰਿੰਦਰ ਕੁਮਾਰ ( ਆਈ.ਪੀ.ਐਸ. ਰਿਟਾਇਰਡ ) ਆਦਿ ਭਾਰੀ ਗਿਣਤੀ ਵਿੱਚ ਦਲਿਤ ਹਿੱਤਕ ਹਾਜ਼ਰ ਸਨ।