ਫਗਵਾੜਾ 26 ਅਕਤੂਬਰ (ਸ਼ਿਵ ਕੋੜਾ) ਪ੍ਰਾਚੀਨ ਦੁਸ਼ਹਿਰਾ ਮੇਲਾ ਕਮੇਟੀ ਪਿੰਡ ਲੱਖਪੁਰ ਵਲੋਂ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੋਵਿਡ-19 ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੇ ਮਨੋਰਥ ਨਾਲ ਇਸ ਸਾਲ ਦੁਸ਼ਹਿਰੇ ਮੇਲੇ ਦਾ ਸੰਖੇਪ ਆਯੋਜਨ ਕੀਤਾ ਗਿਆ। ਸਵੇਰੇ ਰਾਮਾਇਣ ਦੇ ਪਾਠ ਦਾ ਭੋਗ ਪਾਇਆ ਗਿਆ ਉਪਰੰਤ ਪੰਡਿਤ ਗੌਰੀ ਸ਼ੰਕਰ ਐਂਡ ਮਿਊਜੀਕਲ ਗਰੁੱਪ ਚੱਕ ਪ੍ਰੇਮਾ ਨੇ ਰਾਮ ਭਜਨਾਂ ਰਾਹੀਂ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਸ਼ਾਮ ਸਮੇਂ ਰਾਵਣ ਦਾ ਕਰੀਬ 10 ਫੁੱਟ ਉੱਚਾ ਪੁਤਲਾ ਅਗਨ ਭੇਂਟ ਕੀਤਾ ਗਿਆ। ਇਸ ਮੌਕੇ ਬਿਜਲੀ ਬੋਰਡ ਦੇ ਰਿਟਾ. ਐਸ.ਈ. ਕਰਨਦੀਪ ਸਿੰਘ ਪਰਤੀ ਅਤੇ ਸਮੂਹ ਪਰਿਵਾਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਸਮੂਹ ਹਾਜਰੀਨ ਨੂੰ ਦੁਸਿਹਰੇ ਦੀ ਵਧਾਈ ਦਿੱਤੀ। ਕਮੇਟੀ ਵਲੋਂ ਪਰਤੀ ਪਰਿਵਾਰ ਨੂੰ ਸਨਮਾਨਤ ਵੀ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਪੰਡਿਤ ਅਸ਼ੋਕ ਪਾਲ ਨੇ ਦੱਸਿਆ ਕਿ ਕਰਨਦੀਪ ਸਿੰਘ ਪਰਤੀ ਦੇ ਪਰਿਵਾਰ ਵਲੋਂ ਹਰ ਸਾਲ ਦੁਸਹਿਰੇ ਦੇ ਆਯੋਜਨ ਵਿਚ ਵਢਮੁੱਲਾ ਯੋਗਦਾਨ ਪਾਇਆ ਜਾਂਦਾ ਹੈ। ਇਸ ਮੌਕੇ ਸਰਪੰਚ ਨਿਰਮਲਜੀਤ, ਮਾਸਟਰ ਗੁਰਦੀਪ ਸਿੰਘ, ਗੋਪਾਲ ਪੁੰਨੀ ਹਲਵਾਈ, ਮਹਿੰਦਰ ਪਾਲ, ਮਹੰਤ ਰਾਮ ਜੀ, ਰਮਨ ਕੁਮਾਰ, ਰਣਜੀਤ ਵਰਮਾ, ਹਰਪ੍ਰੀਤ, ਦਲਜੀਤ ਸਿੰਘ, ਪਲਿੰਦਰ ਸਿੰਘ, ਲਵਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਗੌਰਵ ਛਾਬੜਾ, ਰਿਸ਼ੀ, ਸ਼ਿੰਦਾ ਲੱਖਪੁਰ, ਪਰਮਿੰਦਰ ਸਿੰਘ ਸੈਣੀ, ਦੇਵ ਸਿੰਘ, ਸੈਣੀ, ਰੋਕੀ, ਸੁੱਖੀ, ਬੱਲੂ ਸੋਨੀ, ਸਲਮਾਨ ਖਾਨ, ਅਰਮਾਨ ਖਾਨ, ਕਾਕਾ, ਸੋਢੀ, ਪਵਨ ਕੁਮਾਰ, ਪਾਲਾ ਸੈਣੀ, ਵਿਸ਼ਾਲ ਨੰਦਾ, ਨਿਤਿਨ ਨੰਦਾ, ਨਿੱਕਾ ਲੱਖਪੁਰ, ਰਵਿੰਦਰ ਸਿੰਘ, ਦਿਲਪ੍ਰੀਤ ਸਿੰਘ, ਸੰਦੀਪ ਸਿੰਘ, ਤੀਰਥ ਸਿੰਘ, ਜੀਤਾ ਲੱਖਪੁਰ, ਅਜੇ ਕੁਮਾਰ, ਜਿੰਦਰ, ਵਿਜੇ ਕੁਮਾਰ, ਮੈਂਬਰ ਪੰਚਾਇਤ ਅਸ਼ੋਕ ਕੁਮਾਰ, ਦੀਪਕ ਕੁਮਾਰ ਸੋਨੂ ਜਤਿੰਦਰ ਸਿੰਘ, ਜਸਪ੍ਰੀਤ ਸਿੰਘ ਅਤੇ ਸੁਰਜੀਤ ਸਿੰਘ ਆਦਿ ਤੋਂ ਇਲਾਵਾ ਇਲਾਕੇ ਭਰ ਦੇ ਪਤਵੰਤੇ ਹਾਜਰ ਸਨ