ਜਲੰਧਰ :ਫੇਮਾ ਕਾਨੂੰਨ ਉਲੰਘਣਾ ਮਾਮਲੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਅੱਜ ਈ. ਡੀ. ਦਫ਼ਤਰ ‘ਚ ਪੇਸ਼ ਨਹੀਂ ਹੋ ਸਕੇ। ਆਮ ਆਦਮੀ ਪਾਰਟੀ ਵਲੋਂ ਈ. ਡੀ. ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ। ਪਾਰਟੀ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਰਣਇੰਦਰ ਸਿੰਘ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਾਣੀਆਂ ਸਨ। ਰਣਇੰਦਰ ਸਿੰਘ ਅੱਜ ਈ. ਡੀ. ਦਫ਼ਤਰ ‘ਚ ਪੇਸ਼ ਨਹੀਂ ਹੋ ਸਕਣਗੇ। ਉਨ੍ਹਾਂ ਦੇ ਵਕੀਲ ਅਤੇ ਕਾਂਗਰਸ ਦੇ ਬੁਲਾਰੇ ਜੈ ਬੀਰ ਸ਼ੇਰਗਿੱਲ ਨੇ ਦੱਸਿਆ ਰਣਇੰਦਰ ਸਿੰਘ ਓਲੰਪਿਕ 2021 ਖੇਡਾਂ ਦੇ ਮਾਮਲੇ ‘ਚ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਕੋਲ ਪੇਸ਼ ਹੋਏ ਹਨ।