ਜਲੰਧਰ 3 ਨਵੰਬਰ : ਸੀ.ਪੀ.ਆਈ. (ਐਮ. ) ਜ਼ਿਲ•ਾ ਜਲੰਧਰ – ਕਪੂਰਥਲਾ ਦੇ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਵਲੋਂ ਜਾਰੀ ਇੱਕ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੱਤੀ ਗਈ ਕਿ ਪਾਰਟੀ ਵਲੋਂ 7 ਨਵੰਬਰ ਨੂੰ ਸੰਸਾਰ ਦੇ ਪਹਿਲੇ ਕਮਿਊਨਿਸਟ ਇਨਕਲਾਬ ( ਮਹਾਨ ਅਕਤੂਬਰ ਇਨਕਲਾਬ ) ਦੀ 103ਵੀਂ ਵਰੇਗੰਢ ਪਾਰਟੀ ਦੇ ਜ਼ਿਲ•ਾ ਹੈੱਡ ਕੁਆਰਟਰ ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ ( ਜਲੰਧਰ  ਸ਼ਹਿਰ ) ਵਿਖੇ ਪੂਰੇ ਇਨਕਲਾਬੀ ਜੋਸ਼ੋ ਖਰੋਸ਼ੋ ਨਾਲ ਮਨਾਈ ਜਾ ਰਹੀ ਹੈ। ਇਸ ਮੌਕੇ ਤੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਚੇਤਨ ਸਿੰਘ ਬਾਸੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣਗੇ ਅਤੇ ਆਪਣੇ ਵਿਚਾਰ ਰੱਖਣਗੇ। ਕਾਮਰੇਡ ਤੱਗੜ ਨੇ ਕਿਹਾ ਕਿ 1917 ਵਿੱਚ ਹੋਇਆ ਇਹ ਕਮਿਊਨਿਸਟ ਇਨਕਲਾਬ ਇੱਕ ਅਜਿਹੀ ਮਹਾਨਤਮ ਘਟਨਾ ਸੀ ਜਿਸ ਨੇ ਸੰਸਾਰ ਇਤਿਹਾਸ ਨੂੰ ਮਿਹਨਤਕਸ਼ ਜਮਾਤਾਂ ਦੇ ਹੱਕ ਵਿੱਚ ਇੱਕ ਨਿਵਕੇਲਾ ਮੋੜ ਦਿੱਤਾ। ਸਦੀਆਂ ਤੋਂ ਲੁੱਟੀਆਂ ਜਾ ਰਹੀਆਂ ਮਿਹਨਤਕਸ਼ ਜਮਾਤਾਂ ਦੇ ਯੁੱਗ ਦੀ ਸੂਹੀ ਸਵੇਰ ਦਾ ਆਗਾਜ਼ ਹੋਇਆ ਅਤੇ ਪਹਿਲੀ ਵਾਰ ਮਜ਼ਦੂਰ ਜਮਾਤ ਦੀ ਸੱਤਾ ਦੀ ਸਥਾਪਨਾ ਹੋਈ। ਕਾਮਰੇਡ ਤੱਗੜ ਨੇ ਇਹ ਵੀ ਦੱਸਿਆ ਕਿ ਭਾਰਤ ਦੀ ਕਮਿਊਨਿਸਟ ਲਹਿਰ ਲਈ 7 ਨਵੰਬਰ ਦਾ ਦਿਨ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਅੱਜ ਤੋਂ 56 ਸਾਲ ਪਹਿਲਾਂ ਸੀ.ਪੀ.ਆਈ. ( ਐਮ. ) ਦੀ  ਸਥਾਪਨਾ ਦਾ ਐਲਾਨ ਵੀ ਇਸੇ ਦਿਨ 7 ਨਵੰਬਰ 1964 ਨੂੰ ਪਾਰਟੀ ਦੀ ਸੱਤਵੀਂ ਕਾਂਗਰਸ ਜੋ ਕਲਕੱਤਾ ਵਿਖੇ 31 ਅਕਤੂਬਰ ਤੋਂ 7 ਨਵੰਬਰ ਤੱਕ ਹੋਈ ਸੀ ਦੇ ਆਖ਼ਰੀ ਦਿਨ ਬਰਗੇਡ ਪਰੇਡ ਗਰਾਉਂਡ