ਫਗਵਾੜਾ :- (ਸ਼ਿਵ ਕੋੜਾ) ਵਾਰਡ ਨੰ 10,15,16 ਵਿਚ ਪੈਂਦੇ ਖਲਵਾੜਾ ਗੇਟ ਵਿਚ ਸੀਵਰੇਜ ਬਲਾਕੇਜ ਦੀ ਸਮੱਸਿਆ ਦੇ ਹੱਲ ਲਈ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਨਗਰ ਨਿਗਮ ਕਮਿਸ਼ਨਰ ਰਾਜੀਵ ਵਰਮਾ ਨੇ ਅੱਜ ਪਰਗਟ ਸ਼ਿਵ ਮੰਦਿਰ ਦੇ ਲਾਗੇ ਸੁਪਰ ਸਕਸ਼ਨ ਮਸ਼ੀਨ ਭੇਜ ਕੇ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਬੇਟੇ ਕਮਲ ਧਾਲੀਵਾਲ ਅਤੇ ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ। ਉਨ੍ਹਾਂ ਦੱਸਿਆ ਕਿ ਤਿੰਨ ਵਾਰਡਾਂ ਵਿਚ ਪੈਂਦੇ ਇਸ ਖੇਤਰ ਵਿਚ ਸੀਵਰੇਜ ਦੀ ਸਮੱਸਿਆ ਕਾਫ਼ੀ ਪੁਰਾਣੀ ਸੀ,ਪਰ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। ਇਸ ਨਾਲ ਮੰਦਿਰ ਆਉਣ ਜਾਣ ਵਾਲਿਆਂ ਸ਼ਰਧਾਲੂਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਕਮਲ ਨੇ ਦੱਸਿਆ ਕਿ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਨੇ ਸਾਰਾ ਮਾਮਲਾ ਵਿਧਾਇਕ ਧਾਲੀਵਾਲ ਦੀ ਦੇ ਧਿਆਨ ਵਿਚ ਲਿਆਂਦਾ। ਜਿੰਨਾ ਨੇ ਜਲੰਧਰ ਦੇ ਰਾਏ ਕੰਸਟਰੱਕਸ਼ਨ ਤੋ ਵਿਸ਼ੇਸ਼ ਰੂਪ ਵਿਚ ਮੰਗਵਾਈ ਸੁਪਰ ਸਕਸ਼ਨ ਮਸ਼ੀਨ ਭੇਜ ਕੇ ਬਲਾਕੇਜ ਕੱਢਣ ਦਾ ਕੰਮ ਕਰਵਾਇਆ। ਕਮਲ ਨੇ ਦੱਸਿਆ ਕਿ ਵਿਧਾਇਕ ਧਾਲੀਵਾਲ ਜੀ ਦਾ ਮੰਨਣਾ ਹੈ ਕਿ ਅਗਰ ਇਸ ਮਸ਼ੀਨ ਦਾ ਕੰਮ ਤਸੱਲੀਬਖ਼ਸ਼ ਰਿਹਾ ਤਾਂ ਨਗਰ ਨਿਗਮ ਅਤੇ ਰਾਏ ਕੰਪਨੀ ਵਿਚਕਾਰ ਐਮੳਯੂ ਸਾਈਨ ਕਰਵਾ ਕੇ ਸ਼ਹਿਰ ਵਿਚ ਸੀਵਰੇਜ ਸਮੱਸਿਆ ਦੇ ਹੱਲ ਲਈ ਇਸ ਨੂੰ ਵਰਤਿਆ ਜਾਵੇਗਾ। ਇਲਾਕਾ ਵਾਸੀਆਂ ਨੇ ਇਸ ਕੰਮ ਲਈ ਵਿਧਾਇਕ ਧਾਲੀਵਾਲ ਦਾ ਇਸ ਕੰਮ ਲਈ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਕੌਂਸਲਰ ਓਮ ਪਰਕਾਸ਼ ਬਿੱਟੂ, ਪੰਡਿਤ ਕ੍ਰਿਸ਼ਨ ਮੁਰਾਰੀ, ਬਿੱਲਾ ਵਾਲੀਆ,ਬਿੱਲਾ ਪ੍ਰਭਾਕਰ, ਅਵਤਾਰ ਸਿੰਘ ਲਾਲੀ, ਰਾਕੇਸ਼ ਕਰਵਲ,ਰਾਹੁਲ ਵਾਲੀਆ, ਸੋਨੂੰ ਵਾਲੀਆ,ਰਾਹੁਲ ਭਾਰਗਵ, ਅੰਕੁਸ਼ ਪ੍ਰਭਾਕਰ, ਸੰਨੀ ਵਧਵਾ, ਰਾਜੂ ਵਾਲੀਆ ਆਦਿ ਮੌਜੂਦ ਸਨ। ਗੁਰਜੀਤ ਪਾਲ ਵਾਲੀਆ ਨੇ ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਦ ਵੀ ਉਹ ਆਪਣੇ ਇਲਾਕੇ ਦੀ ਸਮੱਸਿਆ ਨੂੰ ਲੈ ਕੇ ਉਨ੍ਹਾਂ ਪਾਸ ਜਾਂਦੇ ਹਨ ਤਾਂ ਉਹ ਤੁਰੰਤ ਇਸ ਦਾ ਹੱਲ ਕਰਦੇ ਹਨ। ਵਾਲੀਆ ਨੇ ਕਿਹਾ ਵਿਕਾਸ ਦੇ ਨਾਲ ਨਾਲ ਕੰਮ ਦੀ ਲਗਨ ਅਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਦਾ ਵਿਸ਼ੇਸ਼ ਗੁਣ ਰੱਖਦੇ ਹਨ, ਧਾਲੀਵਾਲ। ਜਿਸ ਦੇ ਕਾਰਨ ਹੀ ਉਨ੍ਹਾਂ ਨੂੰ ਇਲਾਕੇ ਵਿਚ ਲੋਕਾਂ ਦਾ ਪਿਆਰ ਤੇ ਸਤਿਕਾਰ ਮਿਲਿਆ ਹੈ।