ਫਗਵਾੜਾ :- (ਸ਼ਿਵ ਕੋੜਾ) ਸਿਆਣੇ ਕਹਿੰਦੇ ਹਨ ਕਿ ਕੁਝ ਕਰ ਕੇ ਦਿਖਾਉਣ ਦਾ ਜਜ਼ਬਾ ਰੱਖਣ ਵਾਲੇ ਤੇ ਆਪਣੇ ਹੌਂਸਲੇ ਬੁਲੰਦ ਰੱਖਕੇ ਆਪਣਾ ਫਰਜ ਤੇ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਉਣ ਵਾਲੇ ਇਨਸਾਨ ਇੱਕ ਨਾ ਇੱਕ ਦਿਨ ਜਰੂਰ ਸਫਲ ਹੁੰਦੇ ਹਨ ਤੇ ਇੰਸਪੈਕਟਰ ਉਂਕਾਰ ਸਿੰਘ ਬਰਾੜ ਕੁਝ ਇਹੋ ਜਿਹੇ ਸੁਭਾਅ ਦੇ ਮਾਲਕ ਹਨ ਜੋ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਅ ਰਹੇ ਹਨ ਜਿਨ੍ਹਾਂ ਨੂੰ ਅੱਜ ਇਸੇ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਅਤੇ ਕੋਵਿਡ-19 ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਆਪਣੀ ਕੀਮਤੀ ਜਾਨ ਜੋਖਮ ਵਿੱਚ ਪਾ ਕੇ ਫਗਵਾੜਾ ਵਾਸੀਆਂ ਦੀ ਜਾਨ ਬਚਾਉਣ ਬਦਲੇ ਜਿਲ੍ਹਾ ਪੁਲਿਸ ਮੁੱਖੀ ਸ੍ਰ ਜਸਪ੍ਰੀਤ ਸਿੰਘ ਸਿੱਧੂ ਅਤੇ ਆਲਾ ਪੁਲਿਸ  ਅਧਿਕਾਰੀ ਸ੍ਰ ਸਰਬਜੀਤ ਸਿੰਘ ਬਾਹੀਆ ਐਸ.ਪੀ.(ਆਈ) ਵਲੋਂ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ.ਐਸ.ਪੀ. ਕਪੂਰਥਲਾ ਸ੍ਰ ਜਸਪ੍ਰੀਤ ਸਿੰਘ ਸਿੱਧੂ ਅਤੇ ਐਸ.ਪੀ.(ਆਈ) ਸਰਬਜੀਤ ਸਿੰਘ ਬਾਹੀਆ ਨੇ ਜਿੱਥੇ ਆਪਣੇ ਪੁਲਿਸ ਅਧਿਕਾਰੀ ਇੰਸਪੈਕਟਰ ਉਂਕਾਰ ਸਿੰਘ ਬਰਾੜ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨ ਜੋਖਮ ਵਿੱਚ ਪਾ ਕੇ ਪੂਰੀ ਜਿੰਮੇਵਾਰੀ,ਬਹਾਦਰੀ ਤੇ ਤਨਦੇਹੀ ਨਾਲ ਨਿਭਾਈ ਗਈ ਡਿਊਟੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹੋ ਜਿਹੇ ਜਿੰਮੇਵਾਰ ਅਫਸਰਾਂ ਉੱਪਰ ਪੁਲਿਸ ਵਿਭਾਗ ਨੂੰ ਬਹੁਤ ਮਾਣ ਹੈ ਜਿਨ੍ਹਾਂ ਨੇ ਪੂਰੇ ਸ਼ਹਿਰ ਵਿੱਚ ਸ਼ਾਂਤੀ ਬਹਾਲ ਰੱਖਣ ਦੇ ਨਾਲ-ਨਾਲ ਕਾਫੀ ਹੱਦ ਤੱਕ ਕਰਾਈਮ ਨੂੰ ਠੱਲ ਪਾਈ ਗਈ ਹੈ। ਇਸ ਮੌਕੇ ਦਬੰਗ ਤੇ ਇਮਾਨਦਾਰੀ ਦੀ ਮਿਸਾਲ ਪੈਦਾ ਕਰਨ ਵਾਲੇ ਬੇਦਾਗ ਨਿਧੜਕ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਡੀਜੀਪੀ ਡਿਸਕ ਨਾਲ ਕੀਤੇ ਗਏ ਸਨਮਾਨ ਲਈ ਪੰਜਾਬ ਪੁਲਿਸ ਦੇ ਮੁੱਖੀ  ਨਾਨਕਸਰ ਗੁਪਤਾ, ਅਤੇ ਆਲਾ ਪੁਲਿਸ ਅਧਿਕਾਰੀ ਜਸਪ੍ਰੀਤ ਸਿੰਘ ਸਿੱਧੂ, ਸਰਬਜੀਤ ਸਿੰਘ ਬਾਹੀਆ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਅੱਗੇ ਤੋਂ ਵੀ ਵਧੇਰੇ ਜਿੰਮੇਵਾਰੀ ਤੇ ਤਨਦੇਹੀ ਨਾਲ ਜਿੱਥੇ ਡਿਊਟੀ ਨਿਭਾਉਣਗੇ  ਉੱਥੇ ਹੀ ਪੁਲਿਸ ਮਹਿਕਮੇ ਦਾ ਸਿਰ ਉੱਚਾ ਚੁੱਕਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ।