ਫਗਵਾੜਾ 10 ਨਵੰਬਰ (ਸ਼ਿਵ ਕੋੜਾ) ਕੋਰੋਨਾ ਮਹਾਂਮਾਰੀ ਦੇ ਚਲ਼ ਦੇ ਪੰਜਾਬ ਸਰਕਾਰ ਹੋਰ ਸੀਜਨਲ ਬਿਮਾਰੀਆਂ ਨੂੰ ਲੈ ਕੇ ਵਿਸ਼ੇਸ਼ ਸਾਵਧਾਨੀ ਵਰਤ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੇਂਦਰ ਸਿੰਘ ਦੇ ਨਿਰਦੇਸ਼ਾਂ ‘ਤੇ ਸਿਹਤ ਵਿਭਾਗ ਵੱਲੋਂ ਡੇਂਗੂ,ਚਿਕਨ ਗੁਣੀਆ ਆਦਿ ਦੇ ਬਚਾਓ ਨੂੰ ਲੈ ਕੇ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਸਿਲਸਿਲੇ ਵਿਚ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਦੇ ਦਿਸ਼ਾ ਨਿਰਦੇਸ਼ਨ ਤੇ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਕਮਲ ਕਿਸ਼ੋਰ ਨੇ ਵਾਰਡ ਨੰਬਰ 15 ਵਿਚ ਐਂਟੀ ਲਾਰਵਾ ਅਰਬਨ ਟੀਮ ਨੂੰ ਸਿਹਤ ਸੁਪਰਵਾਈਜ਼ਰ ਬਲਿਹਾਰ ਚੰਦ  ਦੀ ਅਗਵਾਈ ਵਿਚ ਭੇਜਿਆ ਜਿੰਨਾ ਨੇ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਅਤੇ ਚਿਕਨ ਗੁਣੀਆ ਦੇ ਬਚਾਓ ਪ੍ਰਤੀ ਜਾਗਰੂਕ ਕੀਤਾ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆਂ ਨੇ ਆਪਣੇ ਵਾਰਡ ਵਿਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬਿਮਾਰੀ ਦੇ ਲੱਛਣ ਹਨ ਤੇਜ਼ ਬੁਖ਼ਾਰ, ਸਿਰ ਦਰਦ, ਮਾਸ ਪੇਸ਼ੀਆਂ ਵਿਚ ਦਰਦ, ਚਮੜੀ ਦੇ ਦਾਣੇ, ਅੱਖਾਂ ਦੇ ਪਿੱਛੇ ਦਰਦ, ਮਸੂੜਿਆ ਅਤੇ ਦੰਦਾ ਚੋਂ ਖ਼ੂਨ ਦਾ ਨਿਕਲ਼ਨਾ ਆਦਿ ਹਨ ਇਨਾਂ ਲੱਛਣਾਂ ਨੂੰ ਪਾਏ ਜਾਣ ਤੇ ਮਰੀਜ਼ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਜਾਂ ਸਿਹਤ ਕੇਂਦਰ ਵਿਚ ਡਾਕਟਰ ਪਾਸੋਂ ਸਲਾਹ ਲੈਣੀ ਚਾਹੀਦੀ ਹੈ ,ਇਸ ਦਾ ਇਲਾਜ ਅਤੇ ਟੈੱਸਟ ਫ਼ਰੀ ਹਨ ਬਲਿਹਾਰ ਚੰਦ ਨੇ ਲੋਕਾਂ ਨੂੰ ਦੱਸਿਆ ਕਿ ਇਹ ਮੱਛਰ ਸਾਫ਼ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਦਿਨ ਵੇਲੇ ਕੱਟਦਾ ਹੈ ਗੁਰਜੀਤ ਪਾਲ ਵਾਲੀਆ ਨੇ ਦੱਸਿਆ ਕਿ ਉਨਾਂ ਨੇ ਡਾ.ਕਮਲ ਕਿਸ਼ੋਰ ਨਾਲ ਗੱਲਬਾਤ ਕੀਤੀ ਹੈ ਜਿੰਨਾ ਦੱਸਿਆ ਕਿ ਕੂਲਰਾਂ ਅਤੇ ਗਮਲਿਆਂ ਵਿਚ ਪਾਣੀ ਹਫ਼ਤੇ ਵਿਚ ਇੱਕ ਵਾਰ ਬਦਲਣਾ ਚਾਹੀਦਾ ਹੈ, ਸਰੀਰ ਨੂੰ ਵੱਧ ਤੇ ਵੱਧ ਢੱਕ ਕੇ ਰੱਖਣਾ ਚਾਹੀਦਾ ਹੈ, ਸੌਣ ਸਮੇਂ ਮੱਛਰਦਾਨੀ ਜਾਂ ਮੱਛਰ ਤੋਂ ਬਚਾਓ ਲਈ ਕਰੀਮ ਦਾ ਵਰਤੋਂ ਕਰੋਂ, ਬੁਖ਼ਾਰ ਹੋਣ ਤੇ ਐਸਪਰੀਨ ਜਾਂ ਬਰੂਫਨ ਦੀ ਵਜਾਏ ਪੈਰਾਸੀਟਾਮੋਲ ਦਾ ਇਸਤੇਮਾਲ ਹੀ ਕਰੋਂ ਛੱਤਾ ਤੇ ਰੱਖੀਆਂ ਟੈਂਕੀਆਂ ਨੂੰ ਢੱਕ ਕੇ ਰੱਖੋਂ ਪਾਣੀ ਅਤੇ ਤਰਲ ਪਦਾਰਥਾਂ ਦਾ ਇਸਤੇਮਾਲ ਜ਼ਿਆਦਾ ਕਰੋਂ ਟੁੱਟੇ ਟਾਇਰਾਂ ਜਾਂ ਗਮਲਿਆਂ ਵਿਚ ਪਾਣੀ ਇਕੱਠਾ ਨਾ ਹੋਣ ਦਿਓ ਵਾਲੀਆ ਨੇ ਕਿਹਾ ਸਾਰੇ ਲੋਕ ਸਾਵਧਾਨ ਹੋਣ ਅਤੇ ਇਸ ਬਿਮਾਰੀ ਤੋ ਬਚਣ ਤਾਂ ਕੀ ਉਹ ਸਿਹਤਮੰਦ ਰਹਿ ਕੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰ ਸਕਣ ਉਨਾਂ ਕਿਹਾ ਕਿ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਇਲਾਕੇ ਦੇ ਲੋਕਾਂ ਦੀ ਸਿਹਤ ਪ੍ਰਤੀ ਖ਼ਾਸੇ ਫ਼ਿਕਰਮੰਦ ਹਨ ਅਤੇ ਪਹਿਲਾ ਵੀ ਵਾਰਡ ਨੂੰ ਸੈਨੀਟਾਈਜ ਕੀਤਾ ਗਿਆ ਸੀ ਅਤੇ ਕਈ ਵਾਰ ਸਪਰੇਅ ਕਰਵਾਈ ਗਈ ਹੈ ਜਿਸ ਲਈ ਉਹ ਵਿਧਾਇਕ ਸਾਹਿਬ ਦੇ ਧੰਨਵਾਦੀ ਹਨ ਇਸ ਮੌਕੇ ਸੁਰਿੰਦਰ ਕਲੂਚਾ, ਰਾਹੁਲ ਵਾਲੀਆ, ਅੰਕੁਸ਼ ਪ੍ਰਭਾਕਰ, ਜੋਗ ਰਾਜ ਤਲਵਾੜ, ਸੁਭਾਸ਼ ਸੰਧੂ, ਵਿਸ਼ਾਲ ਸਡਾਨਾ, ਧਰੁਵ ਕਲੂਚਾ, ਯਤਿਨ ਕਲੂਚਾ, ਰੋਹਿਤ ਵਾਲੀਆ, ਰੁਪਿੰਦਰ ਸਿੰਘ, ਮੁਹੰਮਦ ਅਲਾਦੀਨ ਆਦਿ ਸਮੇਤ ਮੁਹੱਲਾ ਵਾਸੀ ਮੌਜੂਦ ਸਨ ਸਿਹਤ ਵਿਭਾਗ ਦੀ ਟੀਮ ਨੇ ਇਸ ਸੰਬੰਧੀ ਪੋਸਟਰ ਵੀ ਮੁਹੱਲਾ ਵਾਸੀਆਂ ਨੂੰ ਦਿਤੇ