ਜਲੰਧਰ :- ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਉਤਰਾਖੰਡ ਦੇ ਸਾਬਕਾ ਸੀਐਮ ਹਰੀਸ਼ ਰਾਵਤ ਜੀ ਦੇ ਸਰਕਟ ਹਾਊਸ ਜਲੰਧਰ ਪਹੁੰਚਣ ਤੇ ਪੰਜਾਬ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਦੇ ਡਾਇਰੈਕਟਰ ਮਲਵਿੰਦਰ ਸਿੰਘ ਲੱਕੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਹਰੀਸ਼ ਰਾਵਤ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਹੁਤ ਤਰੱਕੀ ਕਰਵਾਈ ਗਈ ਲੇਕਿਨ ਕਾਂਗਰਸ ਪਾਰਟੀ ਅਤੇ ਉਸਦੇ ਵਰਕਰ ਆਪਣੇ ਕੀਤੇ ਕੰਮਾਂ ਨੂੰ ਲੋਕਾਂ ਵਿਚ ਪਹੁੰਚਾਉਣ ਵਿਚ ਅਸਫਲ ਰਹੇ। ਰਾਵਤ ਨੇ ਕਿਹਾ ਕਿ ਆਉਂਦੀਆਂ ਚੋਣਾਂ ਵਿੱਚ ਪੁਰਾਣੇ ਵਰਕਰਾਂ ਨੂੰ ਉਹਨਾਂ ਦਾ ਬਣਦਾ ਹੱਕ ਜ਼ਰੂਰ ਮਿਲੇਗਾ। ਉਹਨਾਂ ਨੇ ਕਿਹਾ ਕਿ ਜੋ ਅਹੁਦੇਦਾਰ ਪੁਰਾਣੇ ਵਰਕਰਾਂ ਨੂੰ ਘਰੋਂ ਨਹੀਂ ਕੱਢ ਸਕੇਗਾ, ਉਹ ਵੀ ਆਪਣੇ ਘਰ ਹੀ ਬੈਠੇਗਾ। ਇਸ ਮੌਕੇ ਹਰੀਸ਼ ਰਾਵਤ ਨੇ 2022 ਦੀਆਂ ਚੋਣਾਂ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਹਰ ਵਰਕਰ ਦਾ ਸਾਥ ਮੰਗਦਿਆਂ ਕਿਹਾ ਕਿ ਵਰਕਰ ਬਣ ਕੇ ਜੋ ਆਮ ਲੋਕਾਂ ਨਾਲ ਮੁਲਾਕਾਤ ਹੋ ਸਕਦੀ ਹੈ, ਉਹ ਵੱਡੇ ਲੀਡਰ ਬਣ ਕੇ ਨਹੀਂ ਹੋ ਸਕਦੀ। ਉਹਨਾਂ ਨੇ ਕਾਂਗਰਸ ਦੇ ਵਰਕਰਾਂ ਨੂੰ ਉਨ੍ਹਾਂ ਨੇ ਯੂ ਪੀ ਵਿਚ ਵਰਕਰਾਂ ਦੀ ਹਾਲਾਤ ਤੋਂ ਜਾਣੂ ਕਰਵਾਦਿਆਂ ਕਿਹਾ ਕਿ ਸਰਕਾਰ ਦੇ ਨਾਲ ਹੀ ਤੁਹਾਡੀ ਇੱਜ਼ਤ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਪੈਰਾਸ਼ੂਟ ਰਾਹੀਂ ਆਉਣ ਵਾਲੇ ਲੀਡਰਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਏਗਾ। ਇਸ ਮੌਕੇ ਪੰਜਾਬ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਦੇ ਡਾਇਰੈਕਟਰ ਮਲਵਿੰਦਰ ਸਿੰਘ ਲੱਕੀ ਦੇ ਨਾਲ ਰਣਵੀਰ ਠਾਕੁਰ ਵੀ ਮੌਜੂਦ ਸਨ।