ਜਲੰਧਰ 16 ਨਵੰਬਰ : ਦੇਸ਼ ਦੇ ਪ੍ਰਸਿੱਧ ਉਦਯੋਗਿਕ ਗਰੁੱਪ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਗਰੁੱਪ ਦੇ ਵਰਤਮਾਨ ਚੇਅਰਮੈਨ ਪਦਮ ਰਾਜਿੰਦਰ ਗੁਪਤਾ ਦੇ ਪਿਤਾ ਲਾਲਾ ਨੌਹਰ ਚੰਦ ਗੁਪਤਾ ( 90 ਸਾਲ ) ਦੇ ਦਿਹਾਂਤ ਤੇ ਸੀ.ਪੀ.ਆਈ. ( ਐਮ. ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ , ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ•ਾ ਜਲੰਧਰ – ਕਪੂਰਥਲਾ ਦੇ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਸਪੁੱਤਰ ਅਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਚੇਤਨ ਸਿੰਘ ਬਾਸੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਰਾਜਿੰਦਰ ਗੁਪਤਾ ਅਤੇ ਸਮੂਹ ਗੁਪਤਾ ਪਰਿਵਾਰ ਨਾਲ ਗਹਿਰਾ ਅਫਸੋਸ ਅਤੇ ਸ਼ੋਕ ਪਰਗਟ ਕੀਤਾ ਹੈ। ਜਾਰੀ ਕੀਤੇ ਬਿਆਨ ਵਿੱਚ ਦੱਸਿਆ ਗਿਆ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਲਾਲਾ ਨੌਹਰ ਚੰਦ ਗੁਪਤਾ ਨਾਲ ਬਹੁਤ ਹੀ ਪੁਰਾਣੇ , ਨਿੱਘੇ ਅਤੇ ਪਰਿਵਾਰਕ ਸੰਬੰਧ ਸਨ ਅਤੇ ਜਦੋਂ ਵੀ ਕਾਮਰੇਡ ਸੁਰਜੀਤ ਲੁਧਿਆਣੇ ਆਉਂਦੇ ਸਨ ਤਾਂ ਉਨ•ਾਂ ਨੂੰ ਮਿਲਕੇ ਜਾਂਦੇ ਸਨ। ਗੁਪਤਵਾਸ ਦੇ ਸਮਿਆਂ ਵਿੱਚ ਵੀ ਕਾਮਰੇਡ ਸੁਰਜੀਤ ਜੀ ਦੇ ਲਾਲਾ ਜੀ ਅਤੇ ਉਨ•ਾਂ ਦੇ ਪਰਿਵਾਰ ਨਾਲ ਸੰਬੰਧ ਸਨ। ਲਾਲਾ ਨੌਹਰ ਚੰਦ ਜਿੱਥੇ ਸਮਾਜਿਕ , ਧਾਰਮਿਕ ਅਤੇ ਉਦਯੋਗਿਕ ਖੇਤਰਾਂ ਨਾਲ ਜੁੜੇ ਹੋਏ ਵਿਅਕਤੀ ਸਨ ਉੱਥੇ ਉਹ ਕਮਿਊਨਿਸਟ ਲਹਿਰ ਦੇ ਵੀ ਵੱਡੇ ਸ਼ਰਧਾਲੂ , ਹਮਦਰਦ ਅਤੇ ਸ਼ੁੱਭ ਚਿੰਤਕ ਸਨ। ਲਾਲਾ ਜੀ ਦੇ ਸਪੁੱਤਰ ਪਦਮ ਸ਼੍ਰ ਰਾਜਿੰਦਰ ਗੁਪਤਾ ਵੀ ਉਨ•ਾਂ ਵਾਲੇ ਵਿਚਾਰਾਂ ਦੇ ਧਾਰਨੀ ਹਨ ਅਤੇ ਕਾਮਰੇਡ ਸੁਰਜੀਤ