ਜਲੰਧਰ :- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਛੇਵੇਂ ਸਮੈਸਟਰ ਵਿੱਚ
ਉਮਦਾ ਪ੍ਰਦਰਸ਼ਨ ਕਰਦਿਆ ਬੇਹਤਰੀਨ ਨਤੀਜੇ ਹਾਸਿਲ ਕੀਤੇ ਤੇ ਕਾਲਜ ਦਾ ਮਾਣ
ਵਧਾਇਆ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਡਿਪਲੋਮਾ ਪੂਰਾ ਕਰਨ ਵਾਲੇ
ਵਿਦਿਆਰਥੀਆਂ ਨੇ ਇਸ ਸਾਲ ਛੇਵੇਂ ਸਮੈਸਟਰ ਵਿੱਚ 30 ਤੋਂ ਵੀ ਵੱਧ ਸਟੇਟ ਅਕਾਡਮਿਕ
ਪੋਜੀਸ਼ਨਾ ਹਾਸਿਲ ਕੀਤੀਆਂ। ਇਲੈਕਟਰੀਕਲ , ਮਕੈਨੀਕਲ ਤੇ ਇਲੈਕਟਰਾਨਿਕਸ ਦਾ ਨਤੀਜਾ 100%
ਰਿਹਾ।ਆਟੋਮੋਬਾਇਲ ਤੇ ਕੰਪਿਊਟਰ ਦਾ 98% ਅਤੇ ਸਿਵਲ ਦਾ 95%। ਇਸ ਪ੍ਰਾਪਤੀ ਲਈ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਭਾਗ ਮੁੱਖੀਆਂ, ਸਟਾਫ ਅਤੇ ਵਿਦਿਆਰਥੀਆਂ ਨੂੰ
ਵਧਾਈ ਦਿੱਤੀ। ਉਹਨਾਂ ਇਹ ਵੀ ਦੱਸਿਆ ਕਿ ਇਸ ਸਾਲ ਡਿਪਲੋਮੇ ਵਿੱਚ ਹੋਈ ਐਡਮਿਸ਼ਨ ਵਿੱਚ
ਕਾਲਜ ਨੂੰ ਵਿਦਿਆਰਥੀਆਂ ਵਲੋਂ ਬਹੁਤ ਚੰਗਾ ਹੁੰਗਾਰਾ ਮਿਲਿਆ ਹੈ। 75% ਫੀਸਦੀ
ਦੇ ਲਗਭਗ ਐਡਮਿਸ਼ਨ ਹੋ ਚੁੱਕੀ ਹੈ। ਕੋਵਿਡ ਮਹਾਂਮਾਰੀ ਨੂੰ ਦੇਖਦਿਆ ਦਾਖਲਿਆਂ ਦੀ
ਤਰੀਕੇ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਦਾਖਲੇ 30 ਨਵੰਬਰ ਤੱਕ ਹੋਣਗੇ। ਚਾਹਵਾਨ
ਵਿਦਿਆਰਥੀ ਅਤੇ ਮਾਪੇ ਕਾਲਜ ਦੇ ਦਫ਼ਤਰ ਨਾਲ ਸਵੇਰੇ 9.00 ਵਜੇ ਤੋਂ ਲੈ ਕੇ ਸ਼ਾਮ 5.00
ਵਜੇ ਤੱਕ ਸੰਪਰਕ ਕਰ ਸਕਦੇ ਹਨ।