ਜਲੰਧਰ 19 ਨਵੰਬਰ ( ) ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖ਼ਤ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਸੰਦੇਸ਼ ਸਬੰਧੀ ਭਾਜਪਾ ਦੇ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਕੀਤੀਆਂ ਗਈਆਂ ਗੈਰ ਇਖਲਾਕੀ ਟਿੱਪਣੀਆਂ ਬਾਰੇ ਅੱਜ ਜੱਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ੍ਰ ਰਣਜੀਤ ਸਿੰਘ ਕਾਹਲੋਂ, ਬੀਬੀ ਗੁਰਪ੍ਰੀਤ ਕੌਰ ਰੂਹੀ, ਬੀਬੀ ਦਵਿੰਦਰ ਕੌਰ ਕਾਲਰਾ,ਸਰਵਣ ਸਿੰਘ ਕੁਲਾਰ ਸਾਰੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ਤੇ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਸਰਬ ਉੱਚ ਅਸਥਾਨ ਹੈ, ਸਿੰਘ ਸਹਿਬਾਨ ਬਾਰੇ ਕੋਈ ਵੀ ਟਿੱਪਣੀ ਜਾਂ ਅਪਸ਼ਬਦ ਬਰਦਾਸ਼ਤ ਨਹੀਂ ਕੀਤੇ ਜਾਣਗੇ, ਭਾਜਪਾ ਆਗੂ ਵੱਲੋਂ ਸਿੱਖਾਂ ਦੀ ਸਰਬ ਉੱਚ ਸੰਸਥਾਂ ਦੇ ਮੁੱਖੀ ਬਾਰੇ ਗੈਰ ਇਖਲਾਕੀ ਟਿੱਪਣੀਆਂ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਜੋ ਕਿ ਬਿਲਕੁਲ ਨਾ ਕਾਬਿਲੇ ਬਰਦਾਸ਼ਤ ਹੈ।
ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਮੀਰੀ-ਪੀਰੀ ਦਾ ਪ੍ਰਤੀਕ ਹੈ, ਇਥੋਂ ਸਿੱਖਾਂ ਨੂੰ ਧਾਰਮਿਕ ਸ਼ਕਤੀ ਦੇ ਨਾਲ ਨਾਲ ਰਾਜਨੀਤਕ ਚੇਤਨਾ ਵੀ ਮਿਲਦੀ ਹੈ, ਸਿੰਘ ਸਾਹਿਬ ਵਲੋਂ ਦੇਸ਼ ਦੀ ਮੋਜੂਦਾ ਸਿਆਸੀ ਹਲਾਤਾਂ ਦੀ ਸਚਾਈ ਨੂੰ ਬਿਆਨ ਕਰਨ ਤੇ ਕੁੱਝ ਸਿਆਸੀ ਲੀਡਰਾਂ ਨੂੰ ਬੜੀ ਤਕਲੀਫ਼ ਮਹਿਸੂਸ ਹੋਈ ਹੈ ਜਦਕਿ ਪਿਛਲੇ ਸਮੇਂ ਤੇ ਲਗਾਤਾਰ ਸਿੱਖਾਂ ਸਮੇਤ ਘੱਟ ਗਿਣਤੀਆਂ ਭਾਈਚਾਰੇ, ਦਲਿਤ ਭਾਈਚਾਰੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਹੋਰ ਕਿਹਾ ਕਿ ਭਾਜਪਾ ਆਗੂ ਅਟੱਲ ਬਿਹਾਰੀ ਵਾਜਪਾਈ ਸਾਰੇ ਭਾਈਚਾਰਿਆਂ ਤੇ ਘੱਟ ਗਿਣਤੀਆਂ ਨੂੰ ਨਾਲ ਲੈਕੇ ਚੱਲਦੇ ਸਨ, ਸਤਿਕਾਰ ਦਿੰਦੇ ਸਨ ਪਰ ਅੱਜ ਦੀ ਭਾਜਪਾ ਲੀਡਰਸ਼ਿਪ ਬ੍ਰਾਹਮਣ ਵਾਦੀ ਸੋਚ ਨੂੰ ਲੈਕੇ ਹਿੰਦੂਤਵ ਨੂੰ ਬੜਾਵਾ ਦੇ ਰਹੀ ਹੈ, ਦਲਿਤਾਂ ਤੇ ਹੋਰ ਘੱਟ ਗਿਣਤੀਆਂ ਦੇ ਵਿਰੁੱਧ ਚਾਲਾਂ ਚਲਦਿਆਂ ਦੇਸ਼ ਨੂੰ ਜਾਤ ਪਾਤ ਤੇ ਧਰਮਾਂ ਵਿੱਚ ਵੰਡ ਕੇ ਦੇਸ਼ ਨੂੰ ਤਬਾਹੀ ਵੱਲ ਧੱਕ ਰਹੀ ਹੈ ਤੇ ਘੱਟ ਗਿਣਤੀਆਂ ਨੂੰ ਜਬਰੀ ਦਬਾਇਆ ਜਾ ਰਿਹਾ ਹੈ।ਇਸ ਮੌਕੇ ਸ੍ਰ ਗੁਰਦਿਆਲ ਸਿੰਘ ਕਾਲਰਾ, ਇੰਜਨੀਅਰ ਸਵਰਨ ਸਿੰਘ, ਮਨਿੰਦਰਪਾਲ ਸਿੰਘ ਗੁੰਬਰ, ਹਕੀਕਤ ਸਿੰਘ ਸੈਣੀ, ਸਤਿੰਦਰ ਸਿੰਘ ਪੀਤਾ ਅਰਜਨ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ
ਜਥੇਦਾਰ ਕੁਲਵੰਤ ਸਿੰਘ ਮੰਨਣ, ਰਣਜੀਤ ਸਿੰਘ ਕਾਹਲੋ, ਗੁਰਪ੍ਰੀਤ ਕੌਰ ਰੂਹੀ, ਦਵਿੰਦਰ ਕੌਰ ਕਾਲਰਾ, ਗੁਰਦਿਆਲ ਸਿੰਘ ਕਾਲਰਾ ਇੰਜਨੀਅਰ ਸਵਰਨ ਸਿੰਘ ਮਨਿੰਦਰਪਾਲ ਸਿੰਘ ਗੁੰਬਰ ਤੇ ਹੋਰ