ਜਲੰਧਰ :- ਉੱਤਰੀ ਭਾਰਤ ਦੇ ਸਿਰਮੌਰ ਤਕਨੀਕੀ ਕਾਲਜ ਮੇਹਰ ਚੰਦ
ਪੋਲੀਟੈਕਨਿਕ ਕਾਲਜ ਵਿੱਚ ਸੋਨਾਲੀਕਾ ਇੰਟਰਨੈਸ਼ਨਲ ਟੈ੍ਰਕਟਰ ਲਿਮਿਟਿਡ
ਵਲੋਂ ਕਾਲਜ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਆਨਲਾਈਨ
ਇੰਟਰਵਿਊੁ ਲਈ । ਜਿਸ ਵਿੱਚ ਮਕੈਨਿਕਲ ਅਤੇ ਆਟੋਮੋਬਾਇਲ
ਵਿਭਾਗ ਦੇ 25 ਵਿਦਿਆਰਥੀਆਂ ਨੇ ਭਾਗ ਲਿਆ ।ਜਿਸ ਵਿੱਚ
ਕੰਪਨੀ ਦੇ ਅਧਿਕਾਰੀਆਂ ਨੇ ਪੰਜ ਵਿਦਿਆਰਥੀਆਂ ਨੂੰ
ਨੌਕਰੀ ਲਈ ਚੁਣਿਆ ।ਮਕੈਨਿਕਲ ਵਿਭਾਗ ਦੇ ਕਰਨ, ਬਲਰਾਜ ਅਤੇ
ਨੀਖਿਲ ਦੀ ਚੋਣ ਕੀਤੀ ।ਇਸ ਤਰਾਂ ਹੀ ਆਟੋਮੋਬਾਇਲ ਵਿਭਾਗ ਦੇ
ਮੋਹਿਤ ਅਤੇ ਆਸ਼ੀਸ ਰਾਜੂ ਦੀ ਚੋਣ ਕੀਤੀ ।ਚੁਣੇ ਹੋਏ
ਵਿਦਿਆਰਥੀਆਂ ਨੂੰ ਟ੍ਰੇਨਿੰਗ ਦੌਰਾਨ ਦੋ ਲੱਖ ਰੁਪਏ ਦਾ
ਸਲਾਨਾ ਪੈਕਜ ਦਿੱਤਾ ਜਾਵੇਗਾ । ਪ੍ਰਿੰਸੀਪਲ ਜਗਰੂਪ ਸਿੰਘ ਨੇ
ਚੁਣੇ ਗਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਨਾਲ ਹੀ
ਕਿਹਾ ਕਿ ਦੂਜੇ ਵਿਦਿਆਰਥੀਆਂ ਨੂੰ ਵੀ ਇਹਨਾਂ ਤੋ ਪ੍ਰੇਰਣਾ
ਲੈਣੀ ਚਾਹੀਦੀ ਹੈ। ਉਹਨਾਂ ਵਿਭਾਗ ਮੁਖੀ ਮੈਡਮ ਰਿਚਾ
ਅਰੋੜਾ ਤੇ ਸ੍ਰੀ ਹੀਰਾ ਮਹਾਜਨ ਨੂੰ ਵਧਾਈ ਦਿੱਤੀ । ਕੋਵਿਡ
ਮਹਾਮਾਰੀ ਦੋਰਾਨ ਵੀ ਵਿਦਿਆਰਥੀਆਂ ਦੀ ਲਗਾਤਾਰ
ਪਲੇਸਮੈਂਟ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਲੋਂ ਕੀਤੀ ਜਾ ਰਹੀ
ਹੈ ।