ਲੁਧਿਆਣਾ 23 ਨਵੰਬਰ: ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਸ਼ਰੀਰਕ ਸ਼ੋਸ਼ਣ ਕੀਤੇ ਜਾਣ ਵਾਲੀ ਵਿਧਵਾ ਔਰਤ ਲਈ ਇਨਸਾਫ ਦੀ ਮੰਗ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਅਕਾਲੀ ਲੀਡਰਸ਼ਿਪ ਨੇ ਸਿਮਰਜੀਤ ਸਿੰਘ ਬੈਂਸ ਅਤੇ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿਲੋਂ, , ਹੀਰਾ ਸਿੰਘ ਗਾਬੜੀਆ, ਹਰੀਸ਼ ਰਾਏ ਢਾਂਡਾ, ਰਣਜੀਤ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਇਆਲੀ, ਦਰਸ਼ਨ ਸਿੰਘ ਸ਼ਿਵਾਲਿਕ, ਹਰਚਰਨ ਸਿੰਘ ਗੋਹਲਵਾੜੀਆ, ਗੁਰਦੀਪ ਸਿੰਘ ਗੋਸ਼ਾ ਅਤੇ ਅਕਾਲੀ ਦਲ ਦੇ ਸਾਰੇ ਪ੍ਰਮੁੱਖ ਨੇਤਾ ਕਮਿਸ਼ਨਰ ਦਫਤਰ ਦੇ ਬਾਹਰ ਕਮਿਸ਼ਨਰ ਅੱਗੇ ਇਕ ਘੰਟੇ ਲਈ ਧਰਨਾ ਦਿੱਤਾ ਅਤੇ ਪੁਲਿਸ ਕਮਿਸ਼ਨਰ ਨੂੰ ਆਪਣੀਆਂ ਪੇਸ਼ੇਵਾਰਕ ਜ਼ਿੰਮੇਵਾਰੀਆਂ ਯਾਦ ਕਰਾਉਣ ਲਈ ਆਵਾਜ਼ ਬੁਲੰਦ ਕੀਤੀ ।
ਉਨ੍ਹਾਂ ਨੇ ਕਿਹਾ ਕਿ ਪੀੜਤ ਲੜਕੀ ਦੁਆਰਾ 16.11.2020 ਨੂੰ ਲਿਖਤੀ ਸ਼ਿਕਾਇਤ ਦੇ ਬਾਵਜੂਦ, ਅੱਜ ਤੱਕ ਪੁਲਿਸ ਨੇ ਕੋਈ ਕੇਸ ਦਰਜ ਨਹੀਂ ਕੀਤਾ ਜੋ ਕਿ ਭਾਰਤ ਦੇ ਮਾਣਯੋਗ ਸੁਪਰੀਮ ਕੋਰਟ ਦੀ ਤੌਹੀਨ ਹੈ। ਵਿਧਵਾ ਔਰਤ ਨੂੰ ਬਿਆਨ ਦਰਜ ਕਰਵਾਉਂ ਅਤੇ ਉਸ ਤੋਂ ਪੁੱਛਗਿੱਛ ਕਰਨ ਦੇ ਬਹਾਨੇ ਵਾਰ ਵਾਰ ਪੀੜਤ ਲੜਕੀ ਨੂੰ ਉਸ ਦੇ ਘਰ ਤੋਂ ਪੁਲਿਸ ਲਾਈਨਾਂ ਵਿਚ ਲਿਜਾ ਕੇ ਪੁਲਿਸ ਕਾਨੂੰਨ ਦੇ ਸਾਰੇ ਪ੍ਰਬੰਧਾਂ ਦੀ ਉਲੰਘਣਾ ਕਰ ਰਹੀ ਹੈ। ਕਿਸੇ ਵੀ ਔਰਤ ਨੂੰ ਅਜਿਹੇ ਮਕਸਦ ਲਈ ਥਾਣੇ ਬੁਲਾਇਆ ਨਹੀਂ ਜਾ ਸਕਦਾ ਅਤੇ ਉਸ ਨੂੰ ਅਪਮਾਨਿਤ ਕਰਨ ਦੇ ਨਾਲ ਨਾਲ ਤੰਗ ਪਰੇਸ਼ਾਨ ਕਰਨਾ ਗ਼ਲਤ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕਿਹਾ ਕਿ ਪੁਲਿਸ ਦੁਆਰਾ ਕੇਸ ਦਰਜ ਨਾ ਕਰਨਾ ਸਪੱਸ਼ਟ ਤੌਰ ‘ਤੇ ਸਰਕਾਰ ਵਲੋਂ ਸਿਮਰਜੀਤ ਸਿੰਘ ਬੈਂਸ ਨੂੰ ਮਦਦ ਹੈ ਅਤੇ ਉਹ ਹੁਣ ਪੀੜਤ ਨੂੰ ਧਮਕੀ ਦੇਣ, ਪੀੜਤ ਨੂੰ ਨੁਕਸਾਨ ਪਹੁੰਚਾਉਣ ਜਾਂ ਪੀੜਤ ਦੇ ਨੂੰ ਖਰੀਦਣ ਲਈ ਆਪਣੀ ਪੂਰੀ ਤਾਕਤ ਦੀ ਵਰਤੋਂ ਕਰ ਰਿਹਾ ਹੈ । ਕਾਨੂੰਨ ਅਨੁਸਾਰ ਪੀੜਤ ਅਤੇ ਗਵਾਹਾਂ ਨੂੰ ਮੁਲਜ਼ਮਾਂ ਤੋਂ ਦੂਰ ਰੱਖਣਾ ਹੁੰਦਾ ਹੈ ਖ਼ਾਸਕਰ ਜਦੋਂ ਦੋਸ਼ੀ ਤਾਕਤਵਰ ਆਦਮੀ ਹੁੰਦਾ ਹੈ ਤਾਂ ਜੋ ਪੀੜ੍ਹਤ ਤੇ ਦਬਾਅ ਨਾ ਪਾਇਆ ਜਾ ਸਕੇ ਅਤੇ ਸਬੂਤਾਂ ਨਾਲ ਛੇੜ ਛਾੜ ਨਾ ਕੀਤੀ ਜਾ ਸਕੇ। ਪੀੜਤ ਨੇ ਮੁੱਖ ਮੰਤਰੀ ਪੰਜਾਬ, ਡੀਜੀਪੀ ਅਤੇ ਪੁਲਿਸ ਕਮਿਸ਼ਨਰ, ਲੁਧਿਆਣਾ ਨੂੰ ਸਪਸ਼ਟ ਤੌਰ ਤੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਸ ਦੀ ਜਾਨ ਨੂੰ ਖਤਰੇ ਵਿਚ ਪਾਇਆ ਜਾ ਰਿਹਾ ਹੈ ਅਤੇ ਮੁਲਜ਼ਮ ਦੇ ਭਰਾ (ਪੰਮਾ) ਅਤੇ ਦੋਸ਼ੀ (ਗੋਗੀ ਸ਼ਰਮਾ) ਰਾਹੀਂ ਉਸ ਦੀ ਅਵਾਜ ਨੂੰ ਦਬਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਹੋਰ ਚਾਨਣਾ ਪਾਇਆ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਘਟਨਾ ਦੇ ਸਬੰਧ ਵਿੱਚ ਅੱਖਾਂ ਅਤੇ ਕਾਂ ਬੰਦ ਕਰਕੇ ਬੈਠੇ ਹਨ I ਪ੍ਹਣਾ ਕਿਹਾ ਕਿ ਹੁਸ਼ਿਆਰਪੁਰ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਨਾ ਸਿਰਫ ਐਫਆਈਆਰ ਦਰਜ ਕਰਨ ਦੇ ਆਦੇਸ਼ ਦਿੱਤੇ ਬਲਕਿ ਇੱਕ ਹਫਤੇ ਵਿੱਚ ਚਲਾਨ ਪੇਸ਼ ਕਰਨ ਨੂੰ ਯਕੀਨੀ ਬਣਾਕੇ ਵਿਸ਼ੇਸ਼ ਅਦਾਲਤ ਵਿੱਚ ਕੇਸ ਚਲਾ ਕੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਕਰੈ ਕੀਤੀ ਪਰ ਇਸ ਮਾਮਲੇ ਵਿੱਚ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਦੋਸ਼ੀ ਨੂੰ ਬਚਾਹੁੰ ਵਿੱਚ ਲੱਗੀਆਂ ਹੋਇਆ ਹੈ ।
ਹਰਭਜਨ ਸਿੰਘ ਡੰਗ, ਸੁਰਿੰਦਰ ਕੌਰ ਦਿਆਲ, ਕੁਲਦੀਪ ਸਿੰਘ ਖਾਲਸਾ, ਨਿਰਮਾਣ ਸਿੰਘ, ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਪੀੜਤ ਨੂੰ ਇਨਸਾਫ ਮਿਲਣ ਤੱਕ ਸ਼੍ਰੋਮਣੀ ਅਕਾਲੀ ਦਲ ਚੁੱਪ ਨਹੀਂ ਰਹੇਗਾ ਅਤੇ ਸਿਮਰਜੀਤ ਸਿੰਘ ਬੈਂਸ ਸਲਾਖਾਂ ਪਿੱਛੇ ਪਹੁੰਚਾ ਕੇ ਦਮ ਲੈਣਗੇ ।
ਵਿਰੋਧ ਪ੍ਰਦਰਸ਼ਨ ਦੌਰਾਨ ਗੁਰਮੀਤ ਸਿੰਘ ਕੁਲਾਰ, ਸੁਰਿੰਦਰ ਸਿੰਘ ਚੌਹਾਨ, ਸੁਰਿੰਦਰ ਕੌਰ, ਦਿਆਲ, ਅੰਗਰੇਜ਼ ਸਿੰਘ ਸੰਧੂ, ਤਨਵੀਰ ਸਿੰਘ ਧਾਲੀਵਾਲ, ਪ੍ਰਭਜੋਤ ਸਿੰਘ ਧਾਲੀਵਾਲ, ਬਬਲੂ ਲੋਪੋਕੇ, ਰਾਜੇਸ਼ ਮਿਸ਼ਰਾ, ਕੁਲਦੀਪ ਸਿੰਘ ਖਾਲਸਾ, ਜਗਬੀਰ ਸਿੰਘ ਸੋਖੀ, ਗੁਰਪ੍ਰੀਤ ਕੌਰ ਸਿਬੀਆ, ਅਵਨੀਤ ਕੌਰ ਖਾਲਸਾ , ਜਸਪਾਲ ਕੌਰ, ਮਨਦੀਪ ਕੌਰ ਸੰਧੂ, ਗਗਨਦੀਪ ਸਿੰਘ ਗਿਆਸਪੁਰਾ, ਅਮਨ ਸੈਣੀ, ਹਰਮਨ ਸਿੰਘ, ਜੀਵਨ ਧਵਨ, ਪ੍ਰਭਜੋਤ ਸਿੰਘ ਪੰਧੇਰ, ਮਨਪ੍ਰੀਤ ਸਿੰਘ ਮੰਨਾ, ਪਰਮਜੀਤ ਸਿੰਘ ਪੰਮਾ, ਰਛਪਾਲ ਸਿੰਘ, ਹਰਪ੍ਰੀਤ ਸਿੰਘ ਬੇਦੀ, ਡਾ ਅਸ਼ਵਨੀ ਪਾਸੀ, ਨੂਰਜੋਤ ਸਿੰਘ ਮੱਕੜ, ਸੁਰਿੰਦਰ ਸਿੰਘ, ਟੋਨੀ ਗਰਚਾ, ਗੁਰਦੇਵ ਸਿੰਘ, ਗੁਰਜਿੰਦਰ ਸਿੰਘ, ਹਰਦੇਵ ਸਿੰਘ ਅਤੇ ਹੋਰ ਹਾਜ਼ਰ ਸਨ।