ਸ਼ਿਵ ਸੈਨਾ (ਅਖੰਡ ਭਾਰਤ) ਅਤੇ ਵਿਸ਼ਵ ਹਿੰਦੂ ਸੰਘ ਵਲੋਂ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਫਗਵਾੜਾ ਦੇ ਨਿਵਾਸੀਆਂ ਦੇ ਸਹਿਯੋਗ ਨਾਲ ਰਾਸ਼ਟਰੀ ਮੁਖੀ ਅਜੇ ਮਹਿਤਾ ਦੀ ਦੇਖਰੇਖ ਹੇਠ ਮਾਤਾ ਦੀ 18 ਵੀਂ ਸਲਾਨਾ ਚੌਕੀ ਦਾ ਆਯੋਜਨ ਬੜੀ ਸ਼ਰਧਾ ਨਾਲ ਕੀਤਾ ਗਿਆ। ਮਾਤਾ ਜੀ ਦੀ ਜੋਤ ਜਵਾਲਾ ਜੀ ਤੋਂ ਲਿਆਈ ਗਈ। ਜੋਤੀ ਪੂਜਨ ਪਰਮਜੀਤ ਮਾਹੀ ਅਤੇ ਉਨ੍ਹਾਂ ਦੀ ਪਤਨੀ ਸ਼ਰਨਜੀਤ ਕੌਰ, ਮੁਨੀਸ਼ ਸਿੰਗਲਾ (ਰੌਕੀ) ਅਤੇ ਉਨ੍ਹਾਂ ਦੀ ਪਤਨੀ ਮਮਤਾ ਸਿੰਗਲਾ ਅਤੇ ਰਾਸ਼ਟਰੀ ਮਹਾਸਚਿਵ ਅਨਿਲ ਗੋਇਲ ਅਤੇ ਉਨ੍ਹਾਂ ਦੀ ਪਤਨੀ ਡਾ: ਮੀਨਾ ਗੋਇਲ ਨੇ ਕੀਤੀ ਜਦੋਂ ਕਿ ਚੁੰਨੀ ਦੀ ਰਸਮ ਰਣਜੀਤ ਮਲਹਣ, ਰਾਮ ਚੰਦਰ ਸਕੂਜਾ ਅਤੇ ਪ੍ਰਧਾਨ ਅਜੈ ਮਹਿਤਾ ਨੇ ਨਿਭਾਈ। ਵਿਪਨ ਹਾਂਡਾ ਦੁਆਰਾ ਝੰਡੇ ਦੀ ਰਸਮ ਅਦਾ ਕੀਤੀ ਗਈ ਜਦ ਕਿ ਚੌਂਕੀ ਦੀ ਸ਼ੁਰੂਆਤ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਬੇਟੇ ਹਨੀ ਧਾਲੀਵਾਲ ਅਤੇ ਸਾਬਕਾ ਕੌਂਸਲਰ ਬੰਟੀ ਵਾਲੀਆ ਨੇ ਰਿਬਨ ਕੱਟ ਕੇ ਕੀਤੀ। ਇਸ ਸ਼ੁਭ ਅਵਸਰ ‘ਤੇ ਅਜਾਦ ਦੁਰਗਾ ਭਜਨ ਮੰਡਲੀ, ਸਾਹਨੀ ਨੇ ਮਹਾਂਮਾਈ ਦਾ ਗੁਣਗਾਨ ਕੀਤਾ ਅਤੇ ਰੁਦਰਾ ਮਯੂਜਿਕਲ ਗਰੁੱਪ, ਜਲੰਧਰ ਵੱਲੋਂ ਸੁੰਦਰ ਝਾਕੀਆਂ ਭੇਂਟ ਕੀਤੀਆਂ ਗਈਆਂ। ਗਾਇਕਾਂ ਜਤਿੰਦਰ ਕੌਸ਼ਲ (ਬੱਬੀ) ਅਤੇ ਅਸ਼ੋਕ ਕੁਮਾਰ (ਸ਼ੋਕੀ) ਦੁਆਰਾ ਸੁਣਾਈਆਂ ਗਈਆਂ  ਭੇਟਾਂ *ਰੰਗ ਬਰਸੀ ਦਰਬਾਰ ਮਾਇਆ ਜੀ ਤੇਰੇ ਰੰਗ ਰੰਗ ਬਰਸੇ* ਅਤੇ *ਭੋਲੇ ਕੀ ਬਾਰਤ ਐ ਗਜ ਬਾਜ ਕੇ*, *ਚਾਟੀ ਚੋਂ ਮਧਾਣੀ ਲੈ ਗਿਆ* ਨੇ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਮਾਤਾ ਦਾ ਭੰਡਾਰਾ ਵੀ ਪਿਆਰ ਨਾਲ ਵਰਤਾਇਆ ਗਿਆ ਅਤੇ ਲਾਇਨਜ਼ ਕਲੱਬ ਫਗਵਾੜਾ ਸਰਵਿਸ ਦੀ ਤਰਫੋਂ 11 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਅਸ਼ੋਕ ਕੁਮਾਰ ਯੂਐਸਏ ਨੇ ਮਾਤਾ ਦੀ ਚੌਂਕੀ ਵਿਚ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਚੌਂਕੀ ਮੌਕੇ ਅਭਿਸ਼ੇਕ ਮਹਿਤਾ, ਹੈਪੀ ਬਰਨਾ, ਰਮਨ ਨਹਿਰਾ, ਗੁਰਦੀਪ ਕੰਗ, ਸਾਬਕਾ ਕੌਂਸਲਰ ਪ੍ਰਮੋਦ ਜੋਸ਼ੀ, ਅਕਸ਼ਿਤ ਮਹਿਤਾ, ਸੰਜੂ ਮਹੇਂਦਰੂ, ਕਪਿਲ ਬਾਂਸਲ, ਨਵਨੀਤ ਕਾਲੀਆ, ਡਾਕਟਰ ਭੂਸ਼ਣ, ਰਾਕੇਸ਼ ਵਰਮਾ, ਨਿਹਾਲ ਸੰਧੂ, ਲਵਦੀਪ ਓਜਲਾ, ਸਿਮਰ ਕੁਮਾਰ, ਸੁਖਦੀਪ ਸੋਨੂੰ, ਕਮਲ ਕੌਸ਼ਲ ਸ਼ਿਵ ਸੈਨਾ ਗੁਰਾਇਆ ਦੇ ਪ੍ਰਧਾਨ ਹਰਜਿੰਦਰ ਬਿੱਲਾ, ਨਰੇਸ਼ ਕੌਸ਼ਲ, ਸ਼ਿਵ ਭਾਰਦਵਾਜ, ਬਲਬੀਰ ਬੀਰਾ, ਲਾਲ ਚੰਦ, ਹਰਦਿਆਲ ਸਿੰਘ  ਜਕਸ਼ ਕੌਸ਼ਲ, ਨਰੇਸ਼ ਕੁਮਾਰ ਬੈਂਕ ਵਾਲੇ, ਸੁਖ ਰੁੜਕੀ, ਨਿਸ਼ਾਂਤ, ਸੰਨੀ, ਵਿਜੇ ਅਤੇ ਮਾਤਾ ਦੇ ਹੋਰ ਸ਼ਰਧਾਲੂ ਸ਼ਾਮਲ ਹੋਏ।