ਜਲੰਧਰ: ਅੱਜ ਮਿਤੀ 2 12 20 ਨੂੰ ਆਲ ਇੰਡੀਆ ਮੋਟਰ ਟ੍ਰਾੰਸਪੋਰਟ ਕਾਂਗਰਸ ਜਲੰਧਰ ਯੂਨਿਟ ਦੀ ਇਕ ਮੀਟਿੰਗ ਸਰਦਾਰ ਜਗਜੀਤ ਸਿੰਘ ਕਮਬੋਜ਼ ਪ੍ਰਧਾਨ ਅਤੇ ਸਟਦਾਰ ਮਹਿੰਦਰ ਸਿੰਘ ਗੁੱਲੂ ,ਚੇਅਰਮੈਨ ਦੀ ਪ੍ਰਧਾਨਗੀ ਹੇਠ ਪਟੇਲ ਚੋਂਕ association ਦੇ ਦਫਤਰ ਵਿਖੇ ਹੋਈ। ਜਿਸ ਵਿੱਚ ਸਮੂਹ ਟ੍ਰਾੰਸਪੋਰਟ ਭਾਈਚਾਰਾ ਸ਼ਾਮਿਲ ਹੋਇਆ। ਅਤੇ ਸਰਬਸੰਮਤੀ ਨਾਲ ਸਮੂਹ ਟਰਾਂਸਪੋਰਟਰਾਂ ਨੇ ਕਿਸਾਨਾਂ ਵਲੋਂ ਜੋ ਆਪਣੇ ਹੱਕ ਦੀ ਰਾਖੀ ਲਈ ਅੰਦੋਲਨ ਚਲ ਰਿਹਾ ਹੈ ਉਸਦੀ ਹਿਮਾਇਤ ਕਰਨ ਦਾ ਫ਼ੈਸਲਾ ਲਿਆ ਹੈ। ਟਰਾਂਸਪੋਰਟਰ ਅਤੇ ਕਿਸਾਨ ਦਾ ਆਪਸੀ ਨਹੁੰ ਮਾਸ ਦਾ ਰਿਸ਼ਤਾ ਹੈ ,ਕਿਸਾਨੀ ਚਲਦੀ ਹੈ ਤਾਂ ਹੀ ਟ੍ਰਾੰਸਪੋਰਟ ਦਿਆਂ ਗੱਡੀਆਂ ਚਲਦਿਆਂ ਹਨ।ਹਰਿਤਕਰਾਂਤੀ ਲਈ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ।ਆਜ਼ਾਦੀ ਤੋਂ ਕੁਝ ਦਹਾਕੇ ਬਾਅਦ ਹੀ ਜੋ ਹਰਿਤਕਰਾਂਤੀ ਲਿਆਉਣ ਦਾ ਸੁਫਨਾ ਸਵ.ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਲਿਆ ਸੀ। ਉਸ ਸਮੇ ਸ਼ਾਸਤਰੀ ਜੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਸੀ। ਉਸ ਉਪਰੰਤ 2009-10 ਦੇ ਬਜਟ ਵਿਚ ਮਾਣਯੋਗ ਰਾਸ਼ਰਤਪਤੀ ਸਵ.ਪਰਨਵਮੁਖਰਜੀ ਨੇ ਆਪਣੇ ਬਜਟ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਰ ਹੋਏ ਇਹ ਵਚਨ ਕਹੇ ਸੀ Farmers are the real heroes of indias success story ਜੋ ਕਿ ਉਸ ਵਖਤ ਭਾਰਤ ਦੇ ਵਿੱਤ ਮੰਤਰੀ ਸਨ ,ਅਸੀਂ ਸਮੂਹ ਟਰਾਂਸਪੋਰਟਰ ਆਲ ਇੰਡੀਆ ਮੋਟਰ ਟ੍ਰਾੰਸਪੋਰਟ ਕਾਂਗਰਸ ਜਲੰਧਰ ਯੂਨਿਟ ਵਲੋਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕੇਂਦਰ ਸਰਕਾਰ ਆਪਣੀ ਅਡਿਯਲ ਬਾਜੀ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਦਾ ਜਲਦੀ ਤੋਂ ਜਲਦੀ ਹੱਲ ਕੱਡੇ ਅਗਰ ਕੇਂਦਰ ਸਰਕਾਰ ਕਿਸਾਨਾਂ ਨਾਲ ਕੋਈ ਕੋਈ ਫੈਂਸਲਾ ਨਹੀਂ ਕਰਦੀ ਤਾਂ ਸਮੂਹ ਟਰਾਂਸਪੋਰਟਰ ਆਪਣੇ ਜੱਥੇ ਲੈ ਕੇ ਕਿਸਾਨਾਂ ਦੇ ਅੰਦੋਲਨ ਦੇ ਹੱਕ ਵਿੱਚ ਉਹਨਾਂ ਨਾਲ ਜਾ ਕੇ ਧਰਨੇ ਵਿੱਚ ਸ਼ਾਮਿਲ ਹੋਣ ਗੇ। ਅਤੇ ਇਕ ਦੋ ਦਿਨਾਂ ਵਿੱਚ ਆਪਸੀ ਗਲਬਾਤ ਕਰਕੇ ਚੱਕਾ ਜਾਮ ਦਾ ਐਲਾਨ ਕਰਨਗੇ ਅੱਜ ਦੀ ਮੀਟਿੰਗ ਵਿੱਚ ਜਗਜੀਤ ਸਿੰਘ ਪ੍ਰਧਾਨ,ਮੋਹਿੰਦਰ ਸਿੰਘ ਚੇਅਰਮੈਨ,ਕਮਲ ਮੋਹਨ,ਸਤੀਸ਼ ਠਾਕੁਰ,ਨਾਂਗਰੂ ਬਾਬਾ,ਮਨਜੀਤ ਸਿੰਘ,ਅਸ਼ੋਕ ਜੋਸ਼ੀ,ਰਜਿੰਦਰ ਸ਼ਰਮਾ,ਅਭੈ ਰੈਮ,ਗਗਨਦੀਪ ਸਿੰਘ,ਕੁਲਦੀਪ ਸਿੰਘ, ਪਰਮਜੀਤ ਮੱਲ,ਦਲਜਿੰਦਰ ਸਿੰਘ,ਗੁਰਵਿੰਦਰ ਸਿੰਘ,ਅਮਰਜੀਤ ਸੇਠੀ,ਨੰਦਲਾਲ,ਪਰਮਜੀਤ ਸਿੰਘ ਪਾਪਾ,ਗੁਰਵਿੰਦਰ ਸਿੰਘ ਰਾਜਾ,ਸ਼ਾਂਮਲਾਲ,ਸੰਤੋਖ ਸਿੰਘ,ਵਿਕਰਮਜੀਤ ਸਿੰਘ,ਅਸ਼ਵਨੀ ਆਸ਼ੂ,ਤਜਿੰਦਰ ਸਿੰਘ ਭੋਲਾ,ਕੁਲਦੀਪ ਕੁਮਾਰ,ਮਨਜੀਤ ਸਿੰਘ ਸਾਹਨੀ ਆਦਿ ਟਰਾਂਸਪੋਰਟਰ ਸ਼ਾਮਿਲ ਹੋਏ।