ਜਲੰਧਰ :- ਫਗਵਾੜਾ ਗੇਟ ਮਾਰਕੀਟ ਵਿੱਚ ਲੱਗਭੱਗ 5 ਦੁਕਾਨਾਂ ਨੂੰ ਪ੍ਰਸ਼ਾਸਨ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਦੁਕਾਨਾਂ ਦੇ ਬਾਹਰ ਲੱਗੇ ਨੋਟਿਸ ਤੋਂ ਲਗਦਾ ਹੈ ਕਿ ਇਹ ਦੁਕਾਨਾਂ ਨਗਰ ਨਿਗਮ ਜਲੰਧਰ ਵੱਲੋਂ ਸੀਲ ਕੀਤੀਆਂ ਗਈਆਂ ਹਨ। ਸੀਲ ਕਰਨ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਸਚਦੇਵਾ ਮੋਬਾਈਲ, ਸੋਨੂੰ ਗਲਾਸ, ਮੋਬਾਈਲ ਵਰਲਡ ਅਤੇ ਵੀ ਐਸ ਮੋਬਾਈਲ ਦੁਕਾਨਾਂ ਤੇ ਸੀਲ ਗਈ ਹੈ ਅਤੇ ਇਹਨਾਂ ਦੁਕਾਨਾਂ ਦੇ ਮਾਲਕਾਂ ਤੋਂ ਇਲਾਵਾ ਫਗਵਾੜਾ ਗੇਟ ਮਾਰਕੀਟ ਦੇ ਦੁਕਾਨਦਾਰਾਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ। ਇਸ ਸਬੰਧੀ ਦੁਕਾਨਦਾਰਾਂ ਵੱਲੋਂ ਅੱਜ ਇਲਾਕਾ ਕੌਂਸਲਰ ਦੇ ਨਾਲ ਦੁਪਹਿਰ ਤੋਂ ਬਾਅਦ ਮੀਟਿੰਗ ਰੱਖੀ ਗਈ ਹੈ ਜਿਸ ਦੇ ਬਾਅਦ ਹੀ ਕੋਈ ਫੈਸਲਾ ਹੋਵੇਗਾ।