ਫਗਵਾੜਾ,(ਸ਼ਿਵ ਕੌੜਾ):- ਇੰਡੋ ਕੈਨੇਡੀਅਨ ਟਰਾਂਸਪੋਰਟ (ਵਾਰਟੈਨ) ਟਰਟੋ ਦੇ ਮਾਲਕ ਵਿਪਨ ਚੌਸਰ, ਵਿਕਰਮ ਚੌਸਰ,ਰਮਨ ਚੌਸਰ ਦੀ ਮਾਤਾ ਸ੍ਰੀ ਮਤੀ ਕਰਮੋ ਦੇਵੀ ( ਧਰਮਪਤਨੀ ਸਵ: ਦਾਵਰਕਾ ਦਾਸ ਚੌਸਰ) ਦਾ ਪਿਛਲੀ ਦਿਨੀ ਆਪਣੇ ਘਰ ਫਗਵਾੜਾ ਵਿਖੇ ਸਵਰਗਵਾਸ ਹੋ ਗਿਆ ਸੀ, ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਗਏ। ਪਾਠ ਦਾ ਭੋਗ ਤੇ ਰਾਸਮ ਪੱਗੜੀ 7 ਦਸਬੰਰ 2020 ਦਿਨ ਸੋਮਵਾਰ ਦੁਪਹਿਰ 2 ਵਜੇ ਤੋਂ 3 ਵਜੇ ਤੱਕ ਸ੍ਰੀ ਗੀਤਾ ਭਵਨ ਮੰਦਿਰ ਫਗਵਾੜਾ ਵਿਖੇ ਹੋਵੇਗੀ। ਇਸ ਦੁੱਖ ਦੀ ਘੜੀ ਵਿੱਚ ਚੌਸਰ ਪਰਿਵਾਰ ਨਾਲ ਸ਼ਹਿਰ ਵਾਸੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜਿਸ ਵਿੱਚ ਫਗਵਾੜਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ, ਜਤਿੰਦਰ ਪਾਲ ਸਿੰਘ ਕੁੱਕੀ ( ਚੰਦਰ ਫੈਨਸ਼ਿਨ ਕੇਨੈਡਾ) ਅਮਨ ਕਮੇਟੀ ਫਗਵਾੜਾ ਦੇ ਪ੍ਧਾਨ ਸ੍ਰੀ ਮਨੋਹਰ ਲਾਲ ਕੌੜਾ, ਰੁਕੇਸ਼ਾ ਕੁਮਾਰ ਮਾਨਖੰਡ, ਵਿਪਨ ਔਰੜਾ, ਸ਼ਿਵ ਕੌੜਾ, ਰਵੀ ਸਵਾਨੀ, ਮਾਲਕਿਤ ਸਿੰਘ ਰਘਬੋਤਰਾ, ਹਰਮਿੰਦਰ ਸਿੰਘ ਆਦਿ ਲੋਕਾਂ ਨੇ ਚੌਸਰ ਪਰਿਵਾਰ ਨਾਲ ਮਿਲ ਕੇ ਅਤੇ ਫੋਨਾਂ ਰਾਹੀਂ ਦੇਸ਼ਾਂ ਵਿਦੇਸ਼ਾਂ ਤੋਂ ਦੁੱਖ ਦਾ ਪ੍ਗਟਾਵਾ ਕੀਤਾ।