ਜਲੰਧਰ 7 ਨਵੰਬਰ : ਪੰਜਾਬ ਕਿਸਾਨ ਸਭਾ ਦੇ ਸਾਬਕਾ ਜਨਰਲ ਸਕੱਤਰ , ਸੀ.ਪੀ.ਆਈ. ( ਐਮ. ) ਦੇ ਪੰਜਾਬ ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ•ਾ ਜਲੰਧਰ – ਕਪੂਰਥਲਾ ਦੇ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਅੱਜ ਇੱਥੇ ਇਸ ਪੱਤਰਕਾਰ ਨਾਲ ਵਰਤਮਾਨ ਕਿਸਾਨ ਸੰਘਰਸ਼ ਬਾਰੇ ਗੱਲਬਾਤ ਕਰਦੇ ਹੋਏ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੋਦੀ ਅਮਿਤ ਸ਼ਾਹ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਸ਼ੁਰੂ ਤੋਂ ਹੀ ਆਪਣੇ ਫਿਰਕੂ – ਫੁੱਟ ਪਾਊ ਫਾਸ਼ੀਵਾਦੀ ਏਜੰਡਿਆਂ ਨੂੰ ਲਾਗੂ ਕਰਕੇ ਭਾਰਤ ਦੇ ਲੋਕਾਂ ਨੂੰ ਗੁੰਮਰਾਹ ਕਰਦੀ ਆ ਰਹੀ ਹੈ । ਕਦੇ ਹਿੰਦੂ ਮੁਸਲਮਾਨ ਦਾ ਸਵਾਲ , ਕਦੇ ਮੰਦਰ – ਮਸਜਿਦ ਦਾ ਬਖੇੜਾ , ਕਦੇ ਗਊ ਰੱਖਿਆ , ਕਦੇ ਲਵ ਜਿਹਾਦ , ਕਦੇ ਧਾਰਾ 370 ਤੇ 35-ਏ ਨੂੰ ਖ਼ਤਮ ਕਰਨਾ , ਕਦੇ ਐਨ.ਆਰ.ਸੀ. / ਸੀ.ਸੀ.ਏ. ਪਾਸ ਕਰਨਾ , ਕਦੇ ਇੱਕ ਦੇਸ਼ ਇੱਕ ਬੋਲੀ ਇੱਕ ਸਭ ਕੁਝ , ਕਦੇ ਪਾਕਿਸਤਾਨ ਖ਼ਿਲਾਫ਼ ਅੰਧ ਰਾਸ਼ਟਰਵਾਦੀ ਜੰਗੀ ਜਨੂੰਨ ਭੜਕਾਉਣਾ ਅਤੇ ਕਦੇ ਚੀਨ ਦੇ ਖ਼ਿਲਾਫ਼ , ਕਦੇ ਸ਼ਹਿਰੀ ਨਕਸਲਾਈਟ , ਕਦੇ ਟੁਕੜੇ ਟੁਕੜੇ ਗੈਂਗ ਅਤੇ ਅਜਿਹਾ ਹੋਰ ਬਹੁਤ ਕੁਝ ਕਰਕੇ ਆਪਣੀਆਂ ਸਿਆਸੀ ਚੋਟੀਆਂ ਸੇਕਦੀ ਆ ਰਹੀ ਹੈ। ਸੀ.ਪੀ.ਆਈ. ( ਐਮ. ) , ਕੁਲ ਹਿੰਦ ਕਿਸਾਨ ਸਭਾ ਅਤੇ ਹੋਰ ਖੱਬੀਆਂ ਜਮਹੂਰੀ , ਧਰਮ -ਨਿਰਪੱਖ ਅਤੇ ਦੇਸ਼ ਭਗਤ ਸ਼ਕਤੀਆਂ ਹਮੇਸ਼ਾਂ ਲਗਾਤਾਰ ਇਨ•ਾਂ ਏਜੰਡਿਆਂ ਵਿਰੁੱਧ ਲੜਦੀਆਂ ਆ ਰਹੀਆਂ ਹਨ ਤੇ ਇਹ ਵਿਚਾਰ ਪੇਸ਼ ਕਰ ਰਹੀਆਂ ਹਨ ਕਿ ਭਾਰਤ ਦੇ ਲੋਕਾਂ ਦੀਆਂ ਧਰਮ ਨਿਰਪੱਖਤਾ , ਜਮਹੂਰੀਅਤ ਅਤੇ ਫਿਰਕੂ ਇੱਕ ਸੁਰਤਾ
…