ਅੱਜ ਸ਼ਹੀਦ ਕਿਰਨਜੀਤ ਕੌਰ ਈ.ਜੀ.ਆਈ ਈ,ਐਸ.ਟੀ.ਆਰ ਅਧਿਆਪਕ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕੀਤੀ ਗਈ। ਇਸ ਮੀਟਿੰਗ ਦਾ ਮੰਤਵ ਇਹ ਸੀ ਕਿ ਸਰਕਾਰ ਨੇ 8392 ਪੑੀ ਪੑਾਇਮਰੀ ਪੋਸਟ ਉੱਤੇ ਰੈਗੂਲਰ ਕੀਤਾ ਜਾਵੇ। ਅਸੀ ਸਭ ਅਧਿਆਪਕ ਈ.ਟੀ.ਟੀ/ਬੀ.ਐਡ ਹੋਲਡਰ ਹਨ। ਪਰ ਸਰਕਾਰ ਨੂੰ ਸਾਨੂੰ 1 ਸਾਲ ਪਹਿਲਾ DECE NTR ਦਾ ਕੋਰਸ ਕਰਨ ਲਈ ਕਿਹਾ ਸੀ।ਤਾ ਜੋ ਅਸੀ ਸਭ ਅਧਿਆਪਕ ਦਿੱਲੀ ਦੀ ਇਰਾਨੋ ਯੂਨੀਵਰਸਿਟੀ ਤੋ ਕੋਰਸ ਕਰ ਰਹੇ ਹਾ। ਸਾਡਾ 100% ਅਧਿਆਪਕਾ ਦਾ ਰਿਜ਼ਲਟ Ignou ਯੂਨੀਵਰਸਿਟੀ ਨੇ ਰੋਕ ਰੱਖਿਆ ਹੈ। ਜਿੰਨਾ ਸਮਾ ਰਿਜ਼ਲਟ ਨਹੀ ਆਉਦਾ ਅਸੀ ਪੋਸਟਾ ਤੇ ਅਪਲਾਈ ਨਹੀ ਕਰ ਸਕਦੇ। ਅਸੀ 18 ਸਾਲਾ ਤੋ ਪੑਾਇਮਰੀ ਸਕੂਲਾ ਵਿੱਚ ਪੜਾ ਰਹੇ ਹਾ। ਅੱਜ ਅਸੀ ਇਸ ਪੋਸਟਾ ਤੇ ਕਿਸੇ ਹੋਰ ਨੂੰ ਲੱਗਣ ਨਹੀ ਦੇਵਾਗੇ। ਦਿੱਲੀ ਵਿਚ BJP ਸਰਕਾਰ ਹੈ। ਇਸ ਲਈ ਅੱਜ ਅਸੀ BJP ਦੇ ਆਗੂ ਮਨੋਰੰਜਨ ਕਾਲੀਆ ਦਾ ਘਿਰਾਓ ਕੀਤਾ। ਪਰ ਉਹ ਉਥੋ ਡਰਦੇ ਪਹਿਲਾ ਹੀ ਚੱਲੇ ਗਏ। ਸਾਡੀ ਯੂਨੀਅਨ ਨੇ 11 ਤਰੀਖ ਨੂੰ Ignou ਯੂਨੀਵਰਸਿਟੀ ਖੰਨਾ ਦੀ ਨੂੰ ਘੇਰਨ ਦਾ program ਦਿੱਤਾ ਹੈ। ਸਾਰੇ ਪੰਜਾਬ ਦੇ ਖੰਨੇ ਇੱਕਠੇ ਹੋਣਗੇ ਤਾ ਜੋ ਸਾਡੇ ਅਧਿਆਪਕ ਦਾ NTT ਦਾ ਰਿਜ਼ਲਟ ਜਲਦੀ ਆ ਸਕੇ। ਅਸੀ ਵੀ ਕਿਸਾਨਾ ਦੇ ਘਰਾ ਵਿਚੋ ਹਾ ਅਸੀ ਇਨਾ ਮਸਲਿਆ ਖਿਲਾਫ ਆਵਾਜ ਉਠਾਉਣ ਤੋ ਪਿੱਛੇ ਨਹੀ ਹਟਾਗੇ। ਸਾਡੇ ਅਧਿਆਪਕ 2003 ਤੋ ਸਕੂਲਾ ਵਿੱਚ ਪੜਾ ਰਹੇ ਹਨ।6000/ ਤਨਖਾਹ ਤੇ ਕੰਮ ਕਰ ਰਹੇ ਹਨ। ਸਾਡੇ ਪੜਾਏ ਹੋਏ ਬੱਚੇ ਅੱਜ ਸਰਕਾਰੀ ਮੁਲਾਜ਼ਮ ਲੱਗ ਗਏ। ਪਰ ਅਸੀ ਅੱਜ ਵੀ ਉੱਥੇ ਹੀ ਖੜੇ ਹਾ। ਇਸ ਮੌਕੇ ਤੇ ਅਨੀਤਾ,ਵਰਿੰਦਰ,ਰਜਨੀ,ਜੋਤੀ,ਬਾਕੀ,ਕਮਲਜੀਤ,ਨਿਸ਼ਾ ਆਦਿ ਹਾਜ਼ਰ ਸਨ।