
ਜਲੰਧਰ :- ਮੋਦੀ ਸਰਕਾਰ ਵਲੋਂ ਸ: ਮਨਮੋਹਨ ਸਿੰਘ (ਸਾਬਕਾ ਪ੍ਰਧਾਨ ਮੰਤਰੀ), ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਦੀ ਸਕਿਉਰਟੀ ਵਿੱਚ ਕਮੀ ਕੀਤੀ ਗਈ ਲੇਕਿਨ ਕਾਂਗਰਸ ਵਿਰੁੱਧ ਬਿਆਨ ਬਾਜੀ ਕਰਕੇ ਪਾਰਟੀ ਦਾ ਨੁਕਸਾਨ ਕਰਨ ਦੇ ਇਨਾਮ ਵਜੋਂ ਪ੍ਰਤਾਪ ਸਿੰਘ ਬਾਜਵਾ ਦੀ ਸਕਿਉਰਟੀ ਲਈ (Y) ਤੋਂ (Z) ਕਰ ਦਿੱਤੀ ਗਈ। ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਵਿੱਚ ਰਹਿਕੇ ਕਦੇ BJP ਸਰਕਾਰ ਖਿਲਾਫ ਨਹੀਂ ਬੋਲੇ। ਬਾਜਵਾ ਨੂੰ ਨੋਟਬੰਦੀ, ਜੀ ਐਸ ਟੀ ਅਤੇ ਤੇਲ ਦੀਆ ਕੀਮਤਾਂ ਵਿੱਚ ਵਾਧਾ ਕਦੇ ਨਜ਼ਰ ਨਹੀਂ ਆਇਆ। ਕੋਰੋਨਾ ਕਾਲ ਦੌਰਾਨ BJP ਦੇ ਜੁਮਲੇ ਕਦੇ ਨਜ਼ਰ ਨਹੀਂ ਆਏ। ਅਮਿਤ ਸ਼ਾਹ ਨੇ ਬਾਜਵਾ ਦੀ ਛੋਟੀ ਸੋਚ ਦੀ ਨਜ਼ਰ ਪਛਾਣੀ ਤੇ 4 ਗੰਨਮੈਨ ਦੇ ਦਿੱਤੇ। ਬਾਜਵਾ ਨੇ ਕਿਸਾਨਾਂ ਦੇ ਹੱਕ ਵਿਚ ਕਦੇ ਆਵਾਜ਼ ਨਹੀਂ ਉਠਾਈ, MSP ਦੇ ਮੁੱਦੇ ਵੇਲੇ ਗੂੜ੍ਹੀ ਨੀਂਦ ਸੁੱਤੇ ਰਹੇ। ਕਾਂਗਰਸ ਤੋਂ ਦੂਲੋ (ਸ਼ਮਸ਼ੇਰ ਸਿੰਘ) ਅਤੇ ਬਾਜਵਾ ਨੇ ਰਾਜ ਸਭਾ ਦਾ ਅਹੁਦਾ ਲਿਆ ਅਤੇ ਇਨਾਮ ਵਜੋਂ ਕਾਂਗਰਸ ਦੀਆ ਜੜ੍ਹਾਂ ਵੱਡੀਆਂ। ਗੁਰਦਾਸਪੁਰ ਦੇ ਨੁਮਾਇਦੇ ਹੋਣ ਦੇ ਬਾਵਜੂਦ 4 ਸਾਲ ਤੋਂ ਬਾਜਵਾ ਲੋਕਾਂ ਵਿੱਚ ਨਹੀਂ ਵਿਚਰੇ ਨਾ ਸੰਨੀ ਦਿਉਲ ਦੀ ਗ਼ੈਰਮੌਜੂਦਗੀ ਦਾ ਵਿਰੋਧ ਕੀਤਾ। ਬਾਜਵਾ ਨੂੰ ਸਾਰੇ ਨੁਕਸ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਵਿਚ ਹੀ ਨਜ਼ਰ ਆਉਂਦੇ ਹਨ। ਕਾਂਗਰਸ ਪਾਰਟੀ ਸ਼ਮਸ਼ੇਰ ਸਿੰਘ ਦੂਲੋ, ਅਤੇ ਪ੍ਰਤਾਪ ਸਿੰਘ ਨੂੰ 6 ਸਾਲ ਲਈ ਪਾਰਟੀ ਵਿੱਚੋ ਬਾਹਰ ਕੱਢਣ ਦੀ ਮੰਗ ਕਰਦੀ ਹੈ।