ਜਲੰਧਰ: CARE ONE CARE ਆਲ ਗਰੁੱਪ ਦੀ ਸਮੂਹਿਕ ਟੀਮ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਤੋਰਦੀ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀ। ਹਰਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਬੀਬੀ ਕੌਲਾ ਜੀ ਭਲਾਈ   ਕੇਂਦਰ ਵਿਖੇ ਪਹੁੰਚੇ। ਅੱਗੇ ਜਿਕਰ ਯੋਜ ਹੈ ਕਿ CARE ONE CARE ਆਲ ਗਰੁੱਪ (LOCAG ) ਪਿਛਲੇ 2  ਸਾਲਾਂ ਤੋਂ ਲਗਾਤਾਰ ਵਿਧਵਾਵਾਂ ਦੀਆ ਸੇਵਾਵਾਂ ਵਿਚ ਭਲਾਈ ਕੇਂਦਰ  ਮੋਢੇ ਨਾਲ ਮੋਢਾ ਮਿਲਾ ਕੇ ਕੰਮ  ਕਰ ਰਹੀ ਹੈ। ਪਿਛਲੇ ਸਾਲ ਤੋਂ 10 ਵਿਧਵਾ ਔਰਤਾਂ ਨੂੰ ਮਹੀਨੇ ਦੇ ਰਾਸ਼ਨ ਦੀ ਸੇਵਾ ਟੀਮ COCAG ਵਲੋਂ ਕੀਤੀ ਜਾ ਰਹੀ ਹੈ ਭਲਾਈ ਕੇਂਦਰ ਹੋਰ ਸੇਵਾਵਾਂ ਤੋਂ ਇਲਾਵਾ (ਫਰੀ ਹਸਪਤਾਲ , ਸਕੂਲ , ਕਾਲਜ , ਸਲਾਈ ਸੈਂਟਰ ) ਆਦਿ ਤੋਂ ਇਲਾਵਾ ਲਗਭਗ 4000 ਵਿਧਵਾ ਔਰਤਾਂ ਨੂੰ ਰਾਸ਼ਨ ਅਤੇ ਹੋਰ ਲੋੜੀਂਦੇ ਸਾਮਾਨ ਦੀ ਸੇਵਾ ਮੁਹਈਆ ਕਰ ਰਹੀ ਹੈ। ਇਹਨਾਂ ਦੇ ਇਸ ਸਮਾਨਯੋਜ ਕੰਮਾਂ ਨੂੰ ਦੇਖਦੇ ਹੋਏ COCAG ਆਪਣਾ ਯੋਜਦਾਨ 10 ਵਿਧਵਾਔਰਤਾਂ ਤੋਂ ਵਦਾ ਕੇ 15 ਕੇ ਰਹੀ ਹੈ ਇਸ ਸੇਵਾ ਕਾਰਜਾਂ ਵਿਚ ਵੱਧ ਤੋਂ ਵੱਧ ਸਹਿਯੋਜ ਦੇਣ ਦੀ ਅਧੀਨ ਕੀਤੀ ਜਾਂਦੀ ਹੈ। ਇਸ ਮੌਕੇ ਤੇ ਡਾ.ਪਰਮਜੀਤ ਸਿੰਘ ਡਾ.ਕੰਵਲਜੀਤ ਕੌਰ ,ਨਵਜੋਤ ਸਿੰਘ ਨੇ ਟੀਮ COCAG ਨੂੰ REPRESENT ਕੀਤਾ।