ਪ੍ਰਧਾਨ ਮੰਤਰੀ ਮੋਦੀ ਨੇ ਸਰਦਾਰ ਵੱਲਭ ਭਾਈ ਪਟੇਲ ਨੂੰ ਭੇਂਟ ਕੀਤੀ ਸ਼ਰਧਾਂਜਲੀ

ਨਰਮਦਾ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਰਮਦਾ ਜ਼ਿਲ੍ਹੇ ਦੇ ਕੇਵੜੀਆ ਵਿਖੇ ਸਥਿਤ ‘ਸਟੇਚੂ ਆਫ਼ ਯੂਨਿਟੀ’ ‘ਤੇ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੀ ਜੈਅੰਤੀ ਮੌਕੇ ਸ਼ਰਧਾਂਜਲੀ ਭੇਂਟ ਕੀਤੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਦੌਰੇ ‘ਤੇ ਗੁਜਰਾਤ ਆਏ ਹਨ।

Posted On :

ਮੁੰਬਈ ਵਿਚ ਭਾਰੀ ਮੀਂਹ ਦੀ ਚੇਤਾਵਨੀ

ਮੁੰਬਈ :- ਮੁੰਬਈ ‘ਚ ਅੱਜ ਦਿਨ ਭਰ ਮੀਂਹ ਦੀ ਚੇਤਾਵਨੀ ਜਾਰੀ ਹੋਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਮੁੰਬਈ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੀਂਹ ਰਾਤ ਤੋਂ ਹੀ ਜਾਰੀ ਹੈ। ਭਾਰੀ ਮੀਂਹ ਕਾਰਨ ਮੁੰਬਈ ਦੇ ਕਈ ਇਲਾਕੇ ਜਲ ਮਗਨ ਹੋ ਗਏ ਹਨ।  

Posted On :

ਮੁੱਠਭੇੜ ਵਿਚ ਦੋ ਅੱਤਵਾਦੀ ਢੇਰ

ਸ੍ਰੀਨਗਰ :- ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਭਾਰਤੀ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਦੀ ਖ਼ਬਰ ਹੈ। ਅਜੇ ਤੱਕ ਜਾਣਕਾਰੀ ਅਨੁਸਾਰ ਮੁੱਠਭੇੜ ਵਿਚ ਦੋ ਅੱਤਵਾਦੀ ਢੇਰ ਹੋ ਗਏ ਹਨ। ਅਜੇ ਵੀ ਕਈ ਅੱਤਵਾਦੀ ਇਲਾਕੇ ਵਿਚ ਛੁਪੇ ਹੋਏ ਹਨ।

Posted On :

ਸੂਰਤ ਦੇ ਓ.ਐਨ.ਜੀ.ਸੀ ਪਲਾਂਟ ‘ਚ ਲੱਗੀ ਭਿਆਨਕ ਅੱਗ

ਸੂਰਤ :- ਗੁਜਰਾਤ ਦੇ ਸੂਰਤ ਵਿਖੇ ਅੱਜ ਸਵੇਰੇ  ਓ.ਐਨ.ਜੀ.ਸੀ ਪਲਾਂਟ ਦੇ 2 ਟਰਮੀਨਲਾਂ ‘ਚ ਹੋਏ 3 ਧਮਾਕਿਆਂ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਇਸ ਦਾ ਪਤਾ ਲੱਗਣ ਤੋਂ ਬਾਅਦ ਅੱਗ ਬੁਝਾਊ ਦਸਤੇ ਨੇ ਸਖ਼ਤ ਮਿਹਨਤ ਤੋਂ ਬਾਅਦ ਅੱਗ ਉੱਪਰ ਕਾਬੂ ਪਾ ਲਿਆ।

Posted On :

ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਕੀਤਾ ਢੇਰ

ਸ੍ਰੀਨਗਰ :- ਜੰਮੂ ਕਸ਼ਮੀਰ ਦੇ ਅਵੰਤਪੋਰਾ ‘ਚ ਪੈਂਦੇ ਤਰਾਲ ਵਿਖੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਚੱਲ ਰਹੀ ਹੈ। ਇਸ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਅਣਪਛਾਤੇ ਅੱਤਵਾਦੀ ਨੂੰ ਢੇਰ ਕਰ ਦਿੱਤਾ।

Posted On :

ਅੱਜ ਤੋਂ ਹੋਵੇਗਾ IPL 2020 ਟੂਰਨਾਮੈਂਟ ਦਾ ਆਗਾਜ਼

ਮੁੰਬਈ :-  ਕੋਰੋਨਾ ਮਹਾਂਮਾਰੀ ਵਿਚਾਲੇ ਕਈ ਮਹੀਨਿਆਂ ਦੇ ਇੰਤਜ਼ਾਰ ਮਗਰੋਂ ਅੱਜ ਆਈਪੀਐਲ ਦਾ 13ਵਾਂ ਸੀਜ਼ਨ ਯੂਏਈ ‘ਚ ਸ਼ੁਰੂ ਹੋ ਰਿਹਾ ਹੈ। ਮੁੰਬਈ ਇੰਡੀਅਨਜ਼ ਅਤੇ ਚੇਨੱਈ ਸੁਪਰ ਕਿੰਗਜ਼ ਵਿਚਾਲੇ ਅੱਜ ਤੋਂ ਅਬੁਧਾਬੀ ਵਿਚ ਹੋਣ ਵਾਲੇ ਪਹਿਲੇ ਮੁਕਾਬਲੇ ਨਾਲ ਆਈ.ਪੀ.ਐਲ.-13 ਦੀ ਸ਼ੁਰੂਆਤ ਹੋ ਜਾਵੇਗੀ। ਆਬੂਧਾਬੀ ਦੇ ਸ਼ੇਖ ਜਾਇਦ ਸਟੇਡੀਅਮ ‘ਚ ਭਾਰਤੀ ਸਮੇਂ Continue Reading

Posted On :

ਪੰਥਕ ਜਥੇਬੰਦੀਆਂ ਵਲੋਂ ਦਿੱਤੇ ਜਾਣ ਵਾਲੇ ਧਰਨੇ ‘ਚ ਅਕਾਲੀ ਦਲ ਸੁਤੰਤਰ ਵੀ ਕਰੇਗਾ ਸ਼ਮੂਲੀਅਤ

ਨਾਭਾ :-  ਸ਼੍ਰੋਮਣੀ ਅਕਾਲੀ ਦਲ ਸੁਤੰਤਰ ਦੀ ਇੱਕ ਵਿਸ਼ੇਸ਼ ਬੈਠਕ ਪਾਰਟੀ ਦੇ ਮੁੱਖ ਦਫ਼ਤਰ ਮੋਤੀ ਬਾਗ਼ ਵਿਖੇ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਹੋਈ। ਇਸ ਬੈਠਕ ‘ਚ ਸਰਬ ਸੰਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਕਿ 22 ਸਤੰਬਰ  ਨੂੰ ਪੰਥਕ ਜਥੇਬੰਦੀਆਂ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ Continue Reading

Posted On :

ਐਨ.ਪੀ.ਸੀ.ਐਲ. ਬਿਜਲੀ ਘਰ ‘ਚ ਲੱਗੀ ਭਿਆਨਕ ਅੱਗ

ਗ੍ਰੇਟਰ ਨੋਇਡਾ : ਗੌਤਮ ਬੁੱਧ ਨਗਰ ਦੇ ਐਨ.ਪੀ.ਸੀ.ਐਲ. ਬਿਜਲੀ ਘਰ ‘ਚ ਬੁੱਧਵਾਰ ਦੀ ਸਵੇਰ ਬਹੁਤ ਭਿਆਨਕ ਅੱਗ ਲੱਗ ਗਈ। ਅੱਗ ਨੂੰ ਕਾਬੂ ‘ਚ ਲਿਆਉਣ ਲਈ ਫਾਇਰ ਬ੍ਰਿਗੇਡ ਦੀਆਂ ਕਈਆਂ ਗੱਡੀਆਂ ਮੌਕੇ ‘ਤੇ ਪਹੁੰਚੀ ਹੋਈ ਹੈ। ਇਹ ਭਿਆਨਕ ਅੱਗ ਨਾਲੇਜਪਾਰਕ ਥਾਣਾ ਖੇਤਰ ਸੈਕਟਰ 148 ਦੇ ਬਿਜਲੀ ਘਰ ਦੇ ਸਬ ਸਟੇਸ਼ਨ ‘ਚ Continue Reading

Posted On :

ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੀ ਪਟਨਾ ਸਥਿਤ ਰਿਹਾਇਸ਼ ‘ਤੇ ਤਾਇਨਾਤ 13 ਸੁਰੱਖਿਆ ਕਰਮਚਾਰੀਆਂ ਨੂੰ ਹੋਇਆ ਕੋਰੋਨਾ

ਪਟਨਾ :- ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੀ ਨੇਤਾ ਰਾਬੜੀ ਦੇਵੀ ਦੀ ਸਰਕਾਰੀ ਰਿਹਾਇਸ਼ ‘ਤੇ ਤਾਇਨਾਤ 13 ਸੁਰੱਖਿਆ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਬਾਅਦ ਰਾਬੜੀ ਦੇਵੀ ਅਤੇ ਉਸ ਦੇ ਦੋ ਬੇਟੇ ਤੇਜੱਸਵੀ ਯਾਦਵ ਅਤੇ ਤੇਜ ਪ੍ਰਤਾਪ ਯਾਦਵ ਵੀ ਕੋਰੋਨਾ ਦੀ ਲਾਗ ਦੇ ਖ਼ਤਰੇ Continue Reading

Posted On :

ਜੰਮੂ-ਕਸ਼ਮੀਰ ‘ਚ ਅਣਪਛਾਤੇ ਵਿਅਕਤੀਆਂ ਨੇ ਭਾਜਪਾ ਨੇਤਾ ਨੂੰ ਕੀਤਾ ਅਗਵਾ

ਸ੍ਰੀਨਗਰ :- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ ‘ਚ ਭਾਜਪਾ ਨੇਤਾ ਅਤੇ ਨਗਰ ਪਾਲਿਕਾ ਕਮੇਟੀ ਵਾਟਰਗਾਮ ਦੇ ਉਪ ਪ੍ਰਧਾਨ ਮੇਹਰਾਜ ਦੀਨ ਮੱਲਾ ਨੂੰ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰ ਲਿਆ। ਪੁਲਿਸ ਵਲੋਂ ਇਲਾਕੇ ‘ਚ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ।

Posted On :