ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਚੰਨੀ ਨੇ ਪਰਗਟ ਸਿੰਘ ਦੇ ਘਰ ਕੀਤਾ ਲੰਚ

ਜਲੰਧਰ ,ਚੰਡੀਗੜ 20,ਸਤੰਬਰ -(ਸ਼ੈਲੀ ਐਲਬਰਟ, ਨਿਤਿਨ ਕੌੜਾ)- ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁੱਕਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਵਿਧਾਇਕ ਪਰਗਟ ਸਿੰਘ ਦੇ ਚੰਡੀਗੜ ਸਥਿਤ ਘਰ ਵਿਖੇ ਲੰਚ ਕੀਤਾ। ਇਸ ਮੌਕੇ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਉਨਾਂ ਦੇ Continue Reading

Posted On :

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਚਜੀਤ ਸਿੰਘ ਚੰਨੀ ਦੇ ਜੀਵਨ ਵਾਰੇ

  ਜਲੰਧਰ : ਪੰਜਾਬ ਦੇ ਨਵੇਂ ਮੁੱਖ ਮੰਤਰੀ ਨੂੰ ਲੈਕੇ ਬਣੀ ਕਨਫਿਊਜਨ ਤੋਂ ਬਾਅਦ ਹੁਣ ਮੁੱਖ ਮੰਤਰੀ ਨੂੰ ਲੈਕੇ ਤਸਵੀਰ ਸਾਫ ਹੋ ਗਈ ਹੈ। ਕਾਂਗਰਸ ਵੱਲੋਂ ਨਵਾਂ ਮੁੱਖ ਮੰਤਰੀ ਚਰਚਜੀਤ ਸਿੰਘ ਚੰਨੀ ਨੂੰ ਬਣਾਇਆ ਗਿਆ ਹੈ।ਪੰਜਾਬ ਦੇ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਮਦਾਸੀਆ ਸਿੱਖ ਭਾਈਚਾਰੇ ਨਾਲ ਸਬੰਧਿਤ ਹਨ। Continue Reading

Posted On :

ਸਿੱਖ ਤਾਲਮੇਲ ਕਮੇਟੀ ਵਲੋ ਮੁੱਹਲਾ ਨਿਹੰਗ ਸਿੰਘਾ ਲਈ ਲਗਾਏ ਗਏ ਲੰਗਰ

ਜਲੰਧਰ : ਪੁਰਾਤਨ ਅਤੇ ਅਜੋਕੇ ਯੁੱਗ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਧੰਨ ਧੰਨ ਸ਼ਹੀਦ ਬਾਬਾ ਬਚਿੱਤਰ ਸਿੰਘ ਗਤਕਾ ਅਖਾੜਾ ਅਤੇ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਮਿਸ਼ਨ ਵੱਲੋਂ ਜੋ ਮੁਹੱਲਾ ਨਿਹੰਗ ਸਿੰਘਾ ਸਜਾਏ ਗਏ ਹਨ ਅਤੇ ਜੋ ਗੁਰਦੁਆਰਾ ਗੁਰੂ ਅਰਜਨ ਨਗਰ ਬਸਤੀ ਮਿੱਠੂ ਤੋਂ ਆਰੰਭ ਹੋ ਕੇ Continue Reading

Posted On :

ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਕੱਲ੍ਹ 11 ਵਜੇ ਚੁੱਕਣਗੇ ਸਹੁੰ

 ਚੰਡੀਗੜ੍ਹ : ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਨਵੇ ਮੁਖ ਮੰਤਰੀ ਤੋਰ ਤੇ ਕਲ ਚਰਨਜੀਤ ਸਿੰਘ ਚੰਨੀ 11 ਵਜੇ ਰਾਜਭਵਨ ਚ ਚੁੱਕਣਗੇ ਸਹੁੰ

Posted On :

ਸਕੂਲ ਦੀ ਨੈਸ਼ਨਲ ਸਰਵੇ ਪ੍ਰਤੀ ਤਿਆਰੀ ਤੇ ਸਕੂਲ ਦੀ ਸੁੰਦਰ ਦਿੱਖ ਲਈ ਸਟਾਫ ਦੀ ਕੀਤੀ ਸ਼ਲਾਘਾ

ਅੰਮ੍ਰਿਤਸਰ,18 ਸਤੰਬਰ – ਨਵੰਬਰ ਮਹੀਨੇ ‘ਚ ਕਰਵਾਏ ਜਾਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ (ਨੈਸ) ਦੀਆਂ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਸ ਸਰਵੇ ਪ੍ਰਤੀ ਉਤਸ਼ਾਹਤ ਕਰਨ ਲਈ ਅੱਜ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਅੰਮ੍ਰਿਤਸਰ ਸੁਸ਼ੀਲ ਕੁਮਾਰ ਤੁਲੀ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਰੋੜੀਵਾਲਾ ਦਾ ਨਰੀਖਣ ਕੀਤਾ ਗਿਆ। ਇਸ Continue Reading

Posted On :

ਕਾਮਰੇਡ ਸੇਖੋਂ ਵੱਲੋਂ ਪੰਜਾਬ ਦੀ ਸਮੁੱਚੀ ਪਾਰਟੀ ਨੂੰ 27 ਸਤੰਬਰ ਦੇ ਭਾਰਤ ਬੰਦ ਦੀ ਸਫਲਤਾ ਲਈ ਜੁੱਟ ਜਾਣ ਦਾ ਸੱਦਾ

ਜਲੰਧਰ 18 ਸਤੰਬਰ  :  ਸੀ.ਪੀ.ਆਈ. ( ਐਮ. ) ਜ਼ਿਲ੍ਹਾ ਜਲੰਧਰ – ਕਪੂਰਥਲਾ ਦੇ ਪੁਰਾਣੇ ਜ਼ਿਲ੍ਹਾ ਸਕੱਤਰੇਤ ਦੀ ਵਧਾਈ ਹੋਈ ਮੀਟਿੰਗ ਇਥੇ ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ ਜਲੰਧਰ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਮਾਸਟਰ ਮੂਲ ਚੰਦ ਸਰਹਾਲੀ ਵੱਲੋਂ ਕੀਤੀ ਗਈ । ਆਰੰਭ ਵਿੱਚ ਸੀ.ਪੀ.ਆਈ. ( ਐਮ. )  ਦੇ  ਵਿਛੜੇ ਆਗੂਆਂ ਕੇਂਦਰੀ ਕਮੇਟੀ ਮੈਂਬਰ ਅਤੇ ਤ੍ਰਿਪੁਰਾ ਚ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਗੌਤਮ ਦਾਸ ਅਤੇ ਗੁਰਦਾਸਪੁਰ ਜ਼ਿਲਾ ਕਮੇਟੀ ਮੈਂਬਰ ਕਾਮਰੇਡ ਅਵਤਾਰ ਸਿੰਘ ਕਿਰਤੀ ਅਤੇ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਣ ਵਾਲੇ ਸੱਤ ਸੌ ਤੋਂ ਵੱਧ ਕਿਸਾਨਾਂ ਨੂੰ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ ।  ਇਸ ਮੌਕੇ ਤੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੀ.ਪੀ.ਆਈ. ( ਐਮ. ) ਦੇ ਪੰਜਾਬ ਸੂਬਾ ਸਕੱਤਰ ਕਾਮਰੇਡ  ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਸੰਘਰਸ਼ ਨੂੰ ਹੋਰ ਉੱਚੀਆਂ ਬੁਲੰਦੀਆਂ ਤੇ ਲੈ  ਕੇ ਜਾਣ ਲਈ 27 ਸਤੰਬਰ ਨੂੰ ਭਾਰਤ ਬੰਦ ਕੀਤਾ ਜਾ ਰਿਹਾ ਹੈ । ਭਾਰਤ ਬੰਦ ਇੱਕ ਵਾਰ ਮੁੜ ਇਹ ਸਾਬਤ ਕਰ ਦੇਵੇਗਾ ਕਿ ਪੰਜਾਬ ਦੀ ਧਰਤੀ ਤੋਂ ਉੱਠਿਆ ਇਤਿਹਾਸ ਸਿਰਜ ਰਿਹਾ ਕਿਸਾਨ ਸੰਘਰਸ਼ ਹੁਣ ਸਾਰੇ ਭਾਰਤ  ਦਾ ਸੰਘਰਸ਼ ਬਣ ਚੁੱਕਾ ਹੈ ।  ਕਾਮਰੇਡ ਸੇਖੋਂ ਨੇ ਇਹ ਵੀ ਕਿਹਾ ਕਿ ਇਹ ਸੰਘਰਸ਼ ਹੁਣ ਕੇਵਲ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਸੰਘਰਸ਼  ਹੀ ਨਹੀਂ ਰਹਿ ਗਿਆ ਬਲਕਿ ਇਹ ਦੇਸ਼ ਵਿੱਚੋਂ ਹਿੰਦੂ ਰਾਸ਼ਟਰਵਾਦੀ ਫ਼ਿਰਕੂ ਮੋਦੀ ਸਰਕਾਰ ਨੂੰ ਗੱਦੀ ਤੋਂ ਹਟਾਉਣ ਲਈ ‘ ਬੀ.ਜੇ.ਪੀ. ਨੂੰ ਹਰਾਓ ‘ ਸੰਘਰਸ਼ ਦਾ ਰੂਪ ਧਾਰਨ ਕਰ ਚੁੱਕਾ ਹੈ । ਕਾਮਰੇਡ ਸੇਖੋਂ ਨੇ  ਪੰਜਾਬ ਦੀ ਸਮੁੱਚੀ ਪਾਰਟੀ ਨੂੰ 27 ਸਤੰਬਰ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਦਿਨ ਰਾਤ ਇਕ ਕਰ ਦੇਣ ਦਾ ਸੱਦਾ ਦਿੱਤਾ ।  ਜ਼ਿਲ੍ਹਾ ਸਕੱਤਰ ਅਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਲਹਿੰਬਰ ਸਿੰਘ ਤੱਗੜ  ਨੇ ਮੀਟਿੰਗ ਵਿੱਚ ਹੋਏ ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਜਲੰਧਰ – ਕਪੂਰਥਲਾ ਦੀ ਸਮੁੱਚੀ ਪਾਰਟੀ ਪਹਿਲਾਂ ਹੀ 27 ਸਤੰਬਰ ਦੇ ਭਾਰਤ ਬੰਦ ਨੂੰ ਲਾਮਿਸਾਲ ਤੌਰ ਤੇ ਸਫਲ ਕਰਨ ਲਈ ਜੁਟੀ ਹੋਈ ਹੈ । ਪਾਰਟੀ ਦੇ ਪ੍ਰਭਾਵ ਵਾਲੀਆਂ ਲਾਲ ਝੰਡੇ ਦੀ ਅਗਵਾਈ ਹੇਠ ਕੰਮ ਕਰਨ ਵਾਲੀਆਂ ਜਨਤਕ ਜਥੇਬੰਦੀਆਂ ਪੰਜਾਬ ਕਿਸਾਨ ਸਭਾ , ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀਟੂ ਦੇ ਸਮੂਹ ਸਾਥੀ ਦੋਹਾਂ ਜ਼ਿਲ੍ਹਿਆਂ ਦੀਆਂ ਸਾਰੀਆਂ ਤਹਿਸੀਲਾਂ ਵਿੱਚ ਬੰਦ ਦੀ ਸਫ਼ਲਤਾ ਵਾਸਤੇ ਡਟੀਆਂ ਹੋਈਆਂ ਹਨ । ਕਾਮਰੇਡ ਤੱਗੜ ਨੇ ਦੱਸਿਆ ਕਿ 27 ਸਤੰਬਰ ਨੂੰ ਸਵੇਰੇ ਸਵੇਰੇ  ਬੰਦ ਨੂੰ ਸਫਲ ਬਣਾਉਣ ਤੋਂ ਬਾਅਦ ਸਾਰੀਆਂ ਤਹਿਸੀਲਾਂ ਵਿਚ ਲਾਲ ਝੰਡੇ ਦੀ ਅਗਵਾਈ ਵਿਚ ਸੜਕਾਂ ਜਾਮ ਕੀਤੀਆਂ ਜਾਣਗੀਆਂ ਅਤੇ ਰੋਹ ਭਰੇ ਮਾਰਚ ਕੀਤੇ ਜਾਣਗੇ । ਮੀਟਿੰਗ ਵਿੱਚ ਇੱਕ ਮਤਾ ਪਾਸ ਕਰਕੇ ਤ੍ਰਿਪੁਰਾ ਪ੍ਰਾਂਤ ਵਿੱਚ ਬੀ.ਜੇ.ਪੀ. ਆਰ.ਐੱਸ.ਐੱਸ. ਸਰਕਾਰ ਵੱਲੋਂ  ਤ੍ਰਿਪੁਰਾ ਦੇ ਚਾਰ ਵਾਰ ਮੁੱਖ ਮੰਤਰੀ ਰਹੇ ਕਾਮਰੇਡ ਮਾਣਕ ਸਰਕਾਰ ਅਤੇ ਹੋਰ ਸੈਂਕੜੇ ਆਗੂਆਂ  ਅਤੇ ਪਾਰਟੀ ਦਫਤਰਾਂ , ਗੱਡੀਆਂ ਅਤੇ ਕਾਮਰੇਡਾਂ ਦੇ ਘਰਾਂ ਤੇ ਹਮਲੇ ਕਰਨ ਅਤੇ ਅੱਗਾਂ ਲਾਉਣ ਦੀ ਸਖ਼ਤ ਨਿਖੇਧੀ ਕਰਦੇ ਹੋਏ ਤ੍ਰਿਪੁਰਾ ਦੀ ਪਾਰਟੀ ਅਤੇ ਲੋਕਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਵੀ ਕੀਤਾ  ਗਿਆ ।  ਮਤੇ ਵਿੱਚ ਕਿਹਾ ਗਿਆ ਕਿ ਤ੍ਰਿਪੁਰਾ ਦੇ ਲੋਕਾਂ ਅਤੇ ਪਾਰਟੀ ਨੂੰ ਅਜਿਹੇ ਹਮਲਿਆਂ ਨਾਲ ਦਬਾਇਆ ਨਹੀਂ ਜਾ ਸਕਦਾ । ਮੀਟਿੰਗ ਵਿੱਚ ਕਾਮਰੇਡ ਸੇਖੋਂ ਵੱਲੋਂ ਪਾਰਟੀ ਦਾ ਪੋਲਿਟ ਬਿਊਰੋ ਦੇ ਸੱਦੇ ਅਨੁਸਾਰ ਤ੍ਰਿਪੁਰਾ ਦੀ ਪਾਰਟੀ ਅਤੇ ਇਨ੍ਹਾਂ ਘਿਨਾਉਣੇ ਹਮਲਿਆਂ  ਦਾ ਸ਼ਿਕਾਰ ਹੋਏ ਸਾਥੀਆਂ ਦੀ ਸਹਾਇਤਾ ਵਾਸਤੇ ਫੰਡ ਇਕੱਤਰ ਕਰਨ ਦੀ ਕੀਤੀ ਗਈ ਅਪੀਲ ਦਾ ਹੁੰਗਾਰਾ ਭਰਦਿਆਂ ਹਾਜ਼ਰ ਸਾਥੀਆਂ ਵੱਲੋਂ ਮੌਕੇ ਤੇ ਹੀ 28,300 ਰੁਪਏ ਇਕੱਤਰ ਹੋ ਗਏ ਜੋ ਮੌਕੇ ਤੇ ਹੀ ਸਾਥੀ ਸੇਖੋਂ ਨੂੰ ਭੇਂਟ ਕਰ ਦਿੱਤੇ ਗਏ । ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਾਮਰੇਡ ਪ੍ਰਸ਼ੋਤਮ ਬਿਲਗਾ , ਵਰਿੰਦਰਪਾਲ ਸਿੰਘ ਕਾਲਾ , ਕੇਵਲ ਸਿੰਘ ਹਜ਼ਾਰਾ , ਪ੍ਰਕਾਸ਼ ਕਲੇਰ , ਸੀਤਲ ਸਿੰਘ ਸੰਘਾ, ਗੁਰਪਰਮਜੀਤ ਕੌਰ ਤੱਗੜ ,  ਜਸਕਰਨ ਸਿੰਘ ਕੰਗ , ਯੁਵਰਾਜ ਸਿੰਘ , ਮੇਹਰ ਸਿੰਘ ਖੁਰਲਾਪੁਰ , ਵੀ.ਵੀ. ਐਂਥਨੀ , ਬਲਦੇਵ ਸਿੰਘ ਸੁਲਤਾਨਪੁਰ , ਰਾਮ ਮੂਰਤੀ ਸਿੰਘ ,  ਗੁਰਮੀਤ ਸਿੰਘ ਗੌਂਸੂਵਾਲ ਵੀ ਸ਼ਾਮਲ ਸਨ  । ਫੋਟੋ ਕੈਪਸ਼ਨ : ਕਾਮਰੇਡ ਲਹਿੰਬਰ ਸਿੰਘ ਤੱਗੜ ਹੋਰ ਜਿਲ੍ਹਾ ਕਮੇਟੀ ਮੈਂਬਰਾ ਨਾਲ ਤ੍ਰਿਪੁਰਾ ਰਿਲੀਫ਼ ਫੰਡ ਵਾਸਤੇ ਕਾਮਰੇਡ ਸੇਖੋਂ ਨੂੰ 28 ,300 ਰੁਪਏ  ਦੀ ਰਕਮ ਭੇਂਟ ਕਰਦੇ ਹੋਏ

Posted On :

ਕਾਮਰੇਡ ਰਾਮ ਪਾਲ ਮਾਹੂੰਵਾਲ ਨੂੰ ਬਦਨਾਮ ਕਰਨ ਦੀ ਸ਼ਰਾਰਤੀ ਤੇ ਘਟੀਆ ਹਰਕਤ ਦੀ ਨਿਖੇਧੀ ਗਲਤੀ ਨੂੰ ਸੁਧਾਰਨ ਦੀ ਮੰਗ

ਜਲੰਧਰ / ਨਕੋਦਰ 18 ਸਤੰਬਰ  :  ਸੀ.ਪੀ.ਆਈ. ( ਐਮ. ) ਤਹਿਸੀਲ ਕਮੇਟੀ ਨਕੋਦਰ ਦੇ ਸਕੱਤਰ ਕਾਮਰੇਡ ਮੇਹਰ ਸਿੰਘ ਖੁਰਲਾਪੁਰ ਨੇ ਅੱਜ ਇੱਥੋਂ ਜਾਰੀ ਕੀਤੇ ਗਏ ਇਕ ਲਿਖਤੀ ਪ੍ਰੈੱਸ ਬਿਆਨ  ਵਿੱਚ  ਪਾਰਟੀ ਦੀ ਤਹਿਸੀਲ ਕਮੇਟੀ ਅਤੇ ਜ਼ਿਲ੍ਹਾ ਕਮੇਟੀ ਦੇ ਮੈਂਬਰ ਕਾਮਰੇਡ ਰਾਮਪਾਲ ਮਾਹੂੰਵਾਲ ਨੂੰ ਬਦਨਾਮ ਕਰਨ ਦੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਘਟੀਆ ਅਤੇ ਕਮੀਨੀ ਹਰਕਤ ਦੀ ਸਖਤ ਨਿਖੇਧੀ ਕੀਤੀ ਗਈ ਹੈ ।  ਬਿਆਨ ਵਿੱਚ ਦੱਸਿਆ ਗਿਆ ਕਿ 15 ਸਤੰਬਰ ਦੀ ਜਗ ਬਾਣੀ ਵਿੱਚ ਇੱਕ ਖ਼ਬਰ ਵਿੱਚ ਲਿਖਿਆ ਗਿਆ ਹੈ ਕਿ ਪਿੰਡ ਮਾਹੂੰਵਾਲ ਦੇ ਇੱਕ ਵਿਅਕਤੀ ਸਾਜਨ ਪੁੱਤਰ ਰਾਮਪਾਲ ਦੇ ਘਰੋਂ ਨਾਜਾਇਜ਼ ਸ਼ਰਾਬ ਤੇ ਲਾਹਣ ਫੜੀ ਗਈ ਹੈ ।  ਸੱਚਾਈ ਇਹ ਹੈ ਕਿ ਇਸ ਵਿਅਕਤੀ ਸਾਜਨ ਦੇ ਬਾਪ ਦਾ ਨਾਂ  ਮੰਗਤ ਰਾਮ ਹੈ ਨਾ ਕਿ ਰਾਮਪਾਲ ।  ਪੁਲਿਸ ਦੇ ਕਾਗਜ਼ਾਂ ਵਿਚ ਵੀ ਇਸ ਦਾ ਸਾਜਨ ਪੁੱਤਰ ਰਾਮਪਾਲ ਲਿਖ ਦਿੱਤਾ ਗਿਆ ਹੈ । ਕਾਮਰੇਡ ਮੇਹਰ ਸਿੰਘ ਖੁਰਲਾਪੁਰ ਨੇ ਪੁਲਿਸ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਾਣ ਬੁੱਝ ਕੇ ਕੀਤੀ ਗਈ ਇਸ ਸ਼ਰਾਰਤ ਨੂੰ ਬੰਦ ਕੀਤਾ ਜਾਵੇ ।  ਸਾਜਨ ਦੇ ਬਾਪ ਦਾ ਨਾਮ ਠੀਕ ਕਰਕੇ ਮੰਗਤ ਰਾਮ ਕੀਤਾ ਜਾਵੇ ਅਤੇ ਪ੍ਰੈਸ ਵਿਚ ਇਸ ਦੀ ਗ਼ਲਤੀ ਦੇ ਸੁਧਾਰ ਦੀ ਖਬਰ ਜਾਂ ਸੂਚਨਾ ਛਪਵਾਈ ਜਾਵੇ  ।

Posted On :

ਅਜ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਵਲੋ 7ਵਾਂ ਸਟੇਟ ਰੋਜ਼ਗਾਰ ਮੇਲੇ ਦਾ ਦੋ ਦਿਨਾਂ ਲਈ ਸੁਰੂਆਤ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਨੇ ਮੁੱਖ ਤੋਰ ਤੇ ਰਾਮਗੜ੍ਹੀਆ ਗਰੁੱਪ ਆਫ ਇੰਸਟੀਚਿਊਟ ਫਗਵਾੜਾ ਵਿਖੇ ਪਹੁੰਚ ਕੇ ਰਿਬਨ ਕਟੱ ਕੇ ਕਿੱਤੀ

ਫਗਵਾੜਾ (ਸ਼ਿਵ ਕੋੜਾ) ਅਜ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਵਲੋ 7ਵਾਂ ਸਟੇਟ ਰੋਜ਼ਗਾਰ ਮੇਲੇ ਦਾ ਦੋ ਦਿਨਾਂ ਲਈ ਸੁਰੂਆਤ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਨੇ ਮੁੱਖ ਤੋਰ ਤੇ ਰਾਮਗੜ੍ਹੀਆ ਗਰੁੱਪ ਆਫ ਇੰਸਟੀਚਿਊਟ ਫਗਵਾੜਾ ਵਿਖੇ ਪਹੁੰਚ ਕੇ ਰਿਬਨ ਕਟੱ ਕੇ ਕਿੱਤੀ ।ਇਸ ਮੋਕੇ ਤੇ ਐਸ ਡੀ Continue Reading

Posted On :

ਬੱਡੀ ਪ੍ਰੋਗਰਾਮ ਅਧੀਨ ਮੇਹਰ ਚੰਦ ਪੋਲੀਟੈਕਨਿਕ ਵਿਖੇ “ਨਸ਼ਿਆਂ ਖਿਲਾਫ਼ੳਮਪ; ਜਾਗਰੂਕ ਮੁਹਿੰਮ” ਤੇਜ

   ਜਲੰਧਰ :ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ੳਮਪ; ਵਿੱਢੀ ਹੋਈ ਮੁਹਿੰਮ ਨੂੰ ਤੇਜ ਕਰਦਿਆਂ ਅੱਜ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿਚ ਕਾਲਜ ਵਿੱਖੇ ਵਿੱਦਿਆਰਥੀਆਂ ਨੂੰ ਨਸ਼ਿਆ ਖਿਲਾਫ਼ੳਮਪ; ਜਾਗਰੂਕ ਕੀਤਾ ਗਿਆ।ਇਸ ਦਾ ਸ਼ੁੱਭ ਆਰੰਭ ਸ਼੍ਰੀ ਸੁਹੇਲ ਕਾਸਿਮ ਮੀਰ (ਆਈ.ਪੀ.ਐਸ) ਜੀ ਨੇ ਨਸ਼ਿਆ ਖਿਲਾਫ਼ੳਮਪ; ਇੱਕ ਰੰਗੀਨ ਇਸ਼ਤਿਹਾਰ ਜਾਰੀ ਕਰਕੇ Continue Reading

Posted On :

ਜਿਲ੍ਹਾ ਯੂਥ ਕਾਂਗਰਸ ਵਲੋ ਸ ਹਰਨੂਰ ਸਿੰਘ ਮਾਨ ਜਿਲ੍ਹਾ ਯੂਥ ਕਾਰਜਕਾਰੀ ਪ੍ਰਧਾਨ ਜੀ ਦੀ ਅਗੁਵਾਈ ਹੇਠ ਨਰਿੰਦਰ ਯਮਰਾਜ ਮੋਦੀ ਦੇ ਜਨਮਦਿਨ ਦੇ ਕਾਲੇ ਦਿਨ ਨੂੰ ਰਾਸਟਰੀ ਬੇਰੋਜ਼ਗਾਰੀ ਦਿਵਸ ਦੇ ਰੂਪ ਫਗਵਾੜਾ ਵਿਖੇ ਮਨਾਇਆ ਗਿਆ। ਜਿਸ ਵਿੱਚ ਉਨ੍ਹਾਂ ਨਾਲ ਸਮੂਹ ਸ਼ਹਿਰੀ ਅਤੇ ਦਿਹਾਤੀ ਯੂਥ ਕਾਂਗਰਸੀ ਵਰਕਰਾਂ ਵਲੋ ਰੋਸ਼ ਪ੍ਰਦਰਸਨ ਕਰ ਗੋਲ ਚੌਂਕ ਵਿਖੇ ਯਮਰਾਜ ਮੋਦੀ ਦਾ ਪੁਤਲਾ ਫੂਕਿਆ ਗਿਆ।

ਫਗਵਾੜਾ (ਸ਼ਿਵ ਕੋੜਾ) ਜਿਲ੍ਹਾ ਯੂਥ ਕਾਂਗਰਸ ਵਲੋ ਸ ਹਰਨੂਰ ਸਿੰਘ ਮਾਨ ਜਿਲ੍ਹਾ ਯੂਥ ਕਾਰਜਕਾਰੀ ਪ੍ਰਧਾਨ ਜੀ ਦੀ ਅਗੁਵਾਈ ਹੇਠ ਨਰਿੰਦਰ ਯਮਰਾਜ ਮੋਦੀ ਦੇ ਜਨਮਦਿਨ ਦੇ ਕਾਲੇ ਦਿਨ ਨੂੰ ਰਾਸਟਰੀ ਬੇਰੋਜ਼ਗਾਰੀ ਦਿਵਸ ਦੇ ਰੂਪ ਫਗਵਾੜਾ ਵਿਖੇ ਮਨਾਇਆ ਗਿਆ। ਜਿਸ ਵਿੱਚ ਉਨ੍ਹਾਂ ਨਾਲ ਸਮੂਹ ਸ਼ਹਿਰੀ ਅਤੇ ਦਿਹਾਤੀ ਯੂਥ ਕਾਂਗਰਸੀ ਵਰਕਰਾਂ ਵਲੋ ਰੋਸ਼ Continue Reading

Posted On :