ਜਲੰਧਰ : ਸ੍ਰੀ ਗੁਰਪ੍ਰੀਤ ਸਿੰਘ ਭੁਲੱਰ, ਆਈ.ਪੀ.ਐਸ., ਮਾਨਯੋਗ ਕਮਿਸ਼ਨਰ ਪੁਲਿਸ, ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸਮਾਬੈਂਕ ਵੱਲੋ ਚਲਾਈ ਜਾ ਰਹੀ ਪਰਿਵਰਤਨ, ਬਲੱਡ ਡੋਨੇਸ਼ਨ ਡ੍ਰਾਈਵ 2019 ਮੁਹਿੰਮ ਦੇ ਤਹਿਤ HDFC  ਬੈਂਕ ਦੇ ਸਹਿਯੋਗ ਨਾਲ ਸ੍ਰੀ ਅਰੁਣ ਸੈਂਣੀ, ਡਿਪਟੀ ਕਮਿਸ਼ਨ ਪੁਲਿਸ,ਸਥਾਨਿਕ ਅਤੇ ਸ੍ਰੀ ਬਿਮਲ ਕਾਂਤ, ਏ.ਸੀ.ਪੀ. ਸਥਾਨਕ ਦੀ ਪ੍ਰਧਾਨਗੀ ਹੇਠ, ਪੁਲਿਸ ਲਾਈਨਜ ਕਮਿਸ਼ਰਰੇਟ ਜਲੰਧਰ ਵਿਖੇ ਮੈਡੀਕਲ ਕੈਂਪ ਲਗਾਇਆ ਤੇ ਮੈਡੀਕਲ ਕੈਂਪ ਵਿੱਚ ਮਾਹਰਡਾਕਟਰਾਂ ਵੱਲੋ ਪੁਲਿਸ ਕਰਮਚਾਰੀਆਂ ਦਾ ਫਰੀ ਮੈਡੀਕਲ ਚੈਕ-ਅੱਪ ਕੀਤਾ ਗਿਆ, ਬਲੱਡਟੈਸਟ ਕੀਤਾ ਗਿਆ ਤੇ ਪੁਲਿਸ ਕਰਮਚਾਰੀਆਂ ਨੂੰ ਤੰਦਰੁਸਤ ਸਿਹਤ ਬਣਾਈ ਰੱਖਣ ਲਈਰੋਜਾਨਾ ਦੀ ਡਾਈਟ ਲਈ ਮਾਹਰ ਡਾਕਟਰਾਂ ਵੱਲੋ ਸੁਝਾਅ ਵੀ ਦਿੱਤੇ ਗਏ ।ਇਸ ਤੋ ਇਲਾਵਾਗਿਆ। ਮੈਡੀਕਲ ਕੈਪ ਵਿੱਚ ਕਾਫੀ ਪੁਲਿਸ ਕਰਮਚਾਰੀਆਂ ਨੇ ਭਾਗ ਲਿਆ। HDFC ਬੈਂਕ ਵੱਲੋ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਦੀ ਤੰਦਰੁਸਤ ਸਿਹਤ ਲਈ ਬਹੁਤ ਵੱਧੀਆ ਉਪਰਾਲਾ ਕੀਤਾ ਗਿਆ।