ਜਲੰਧਰ : ਸ. ਰਣਬੀਰ ਸਿੰਘ ਖੱਟੜਾ, ਆਈ.ਪੀ.ਐਸ, ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਰੇਂਜ ਜਲੰਧਰ ਅੱਜ ਮਿਤੀ 31.03.2021 ਨੂੰ ਸੇਵਾ-ਨਿਵਿਰਤ ਹੋਏ ਹਨ। ਇਹਨਾਂ ਨੇ ਮਿਤੀ 06.05.1990 ਨੂੰ ਬਤੌਰ ਡੀ.ਐਸ.ਪੀ ਰੈਂਕ ਤੋਂ ਆਪਣੀ ਸਰਵਿਸ ਪੰਜਾਬ ਪੁਲਿਸ ਵਿੱਚ ਸ਼ੁਰੂ ਕੀਤੀ ਸੀ। ਇਨ੍ਹਾਂ ਨੇ ਮਹਿਕਮਾ ਪੁਲਿਸ ਵਿੱਚ ਤਕਰੀਬਨ 31 ਸਾਲ ਆਪਣੀ ਸਰਵਿਸ ਬਹੁਤ ਹੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਈ ਹੈ।ਇਹਨਾਂ ਨੇ ਆਪਣੀ ਸਰਵਿਸ ਦੌਰਾਨ ਬਹੁਤ ਅਹਿਮ ਅਹੁੱਦਿਆਂ ਤੇ ਸੇਵਾ ਨਿਭਾਈ ਹੈ ਜਿਵੇਂ ਕਿ ਬਤੌਰ ਐਸ.ਐਸ.ਪੀਜ਼, ਤਰਨਤਾਰਨ, ਮਜੀਠਾ, ਬਟਾਲਾ, ਰੋਪੜ, ਸ੍ਰੀ ਮੁਕਤਸਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ, ਇਸ ਤੋਂ ਇਲਾਵਾ ਡੀ.ਆਈ.ਜੀ, ਬਠਿੰਡਾ ਰੇਂਜ, ਫਿਰੋਜ਼ਪੁਰ ਰੇਂਜ, ਲੁਧਿਆਣਾ ਰੇਂਜ ਅਤੇ ਹੁਣ ਬਤੌਰ ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਰੇਂਜ ਜਲੰਧਰ ਵਿਖੇ ਸੇਵਾ ਨਿਭਾਈ। ਇਹਨਾਂ ਨੇ ਆਪਣੀ ਸਰਵਿਸ ਦੌਰਾਨ ਬਹੁਤ ਸ਼ਲਾਘਾਯੋਗ ਕੰਮ ਕੀਤੇ ਹਨ। ਇਸ ਵਿਦਾਇਗੀ ਰਿਟਾਇਰਮੈਂਟ ਪਾਰਟੀ ਮੌਕੇ ਤੇ ਸ੍ਰੀ ਸੁਰਿੰਦਰ ਕੁਮਾਰ ਕਾਲੀਆ,ਆਈ.ਪੀ.ਐਸ.,ਆਈ.ਜੀ.ਪੀਪ.ਏ.ਪੀ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ. ਐਸ, ਕਮਿਸ਼ਨਰ ਪੁਲਿਸ, ਜਲੰਧਰ, ਸ੍ਰੀ ਸੰਦੀਪ ਕੁਮਾਰ ਗਰਗ, ਆਈ.ਪੀ.ਐਸ. ਐਸ.ਐਸ.ਪੀ, ਜਲੰਧਰ-ਦਿਹਾਤੀ, ਸ੍ਰੀਮਤੀ ਕੰਵਰਦੀਪ ਕੌਰ, ਆਈ.ਪੀ.ਐਸ. ਐਸ.ਐਸ.ਪੀ, ਕਪੂਰਥਲਾ, ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ. ਐਸ.ਐਸ.ਪੀ, ਹੁਸ਼ਿਆਰਪੁਰ ਅਤੇ ਸਮੂਹ ਦਫ਼ਤਰ ਸਟਾਫ ਮੌਜੂਦ ਸਨ।