ਫਤਿਹਗੜ੍ਹ ਸਾਹਿਬ : ਥਾਣਾ ਘਨੌਰ ਦੇ ਮੁਖ ਅਫ਼ਸਰ ਸੁਖਵਿੰਦਰ ਸਿੰਘ ਅਤੇ ਕਾਂਸਟੇਬਲ ਬਲਵਿੰਦਰ ਸਿੰਘ ਵਿਰੁੱਧ 409,213,120 ਆਈ ਪੀ ਸੀ ਸੈਕਸ਼ਨ 7,13(2) ਅਤੇ ਭ੍ਰਿਸ਼ਟਾਚਾਰੀ ਵਿਰੁੱਧ ਬਣਾਏ ਐਕਟ 1988 ਮੁੱਕਦਮਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਮੁਲੇਪਰ ਫਤਿਹਗੜ੍ਹ ਸਾਹਿਬ ਦੇ ਦਫਤਰ ਵਿਖੇ ਜਾਅਲੀ ਸ਼ਰਾਬ ਸਮੇਤ ਕਾਬੂ ਕੀਤੇ 2 ਵਿਅਕਤੀਆਂ ਨੇ ਦੋਸ਼ ਕਬੂਲਿਆ ਹੈ ਕਿ ਉਨ੍ਹਾਂ ਵੱਲੋਂ 32 ਪੇਟੀਆ ਸਰਾਬ ਸਮੇਤ ਥਾਣਾ ਘਨੌਰ ਦੇ ਏਰੀਆ ਵਿਚੋ ਲੰਘ ਰਹੇ ਸੀ। ਤਾਂ ਘਨੌਰ ਥਾਣੇ ਦੇ ਹੋਲਦਾਰ ਬਲਵਿੰਦਰ ਸਿੰਘ ਨੇ ਇਹਨ੍ਹਾਂ ਨੂੰ ਘੇਰ ਲਿਆ ਅਤੇ 32 ਸਰਾਬ ਦੀਆ ਪੇਟੀਆ ਆਪਣੀ ਗੱਡੀ ਵਿੱਚ ਰੱਖ ਲਈਆ ਅਤੇ ਦੋਸ਼ੀਆਂ ਤੋ 50,000 ਰੁਪਏ ਕੇਸ ਰਫਾ ਦਫਾ ਕਰਨ ਲਈ ਮੰਗ ਕੀਤੀ। ਜਿਸ ਤਹਿਤ ਡੀ.ਐੱਸ.ਪੀ. ਘਨੌਰ ਜਸਵਿੰਦਰ ਸਿੰਘ ਦੇ ਬਿਆਨਾਂ ਤੇ ਥਾਣਾ ਘਨੌਰ ਵਿਖੇ ਹੀ ਥਾਣਾ ਮੁਖੀ ਅਤੇ ਹੌਲਦਾਰ ਵਿਰੁੱਧ ਮੁੱਕਦਮਾ ਦਰਜ਼ ਕੀਤਾ ਗਿਆ ਹੈ।