ਲੰਧਰ , 1 ਜੂਨ : – ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਿੱਠੂ ਬਸਤੀ ਵਿੱਚ ਵਿਦਿਆਰਥੀਆਂ
ਨੂੰ ਗਰਮੀ ਤੋਂ ਰਾਹਤ ਦੇਣ ਅਤੇ ਪੂਰਣ ਵਿਕਾਸ ਲਈ ਸਵਿਮਿੰਗ ਕਲਾਸਾਂ ਦਾ ਪ੍ਰਬੰਧ ਕੀਤਾ
ਗਿਆ। ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਦਿਵਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੇਂਟ ਸੋਲਜਰ
ਅਤੇ ਹੋਰ ਸਕੂਲਾਂ ਦੇ ਵੀ ਪੰਜਵੀਂ ਕਲਾਸ ਤੋਂ ਬਾਰਹਵੀਂ ਕਲਾਸ ਤੱਕ ਦੇ 150 ਦੇ ਕਰੀਬ
ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ‘ਤੇ ਵਿਦਿਆਰਥੀਆਂ ਨੂੰ ਫਰੰਟ ਕਰਾਲ, ਫਰੀ
ਸਟਾਇਲ, ਬੈਕਸਟਰੋਕ, ਬਟਰਫਲਾਈ ਆਦਿ ਸਵਿਮਿੰਗ ਸਿਖਾਈ ਗਈ। ਵਿਦਿਆਰਥੀਆਂ ਨੂੰ
ਸਵਿਮਿੰਗ ਦੀ ਟ੍ਰੇਨਿੰਗ ਦੇਣ ਅਤੇ ਗਾਇਡੇਂਸ ਲਈ ਖਾਸ ਕੋਚ ਮੌਜੂਦ ਰਹੇ ਉਨ੍ਹਾਂਨੇ
ਸਵਿਮਿੰਗ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵਿਮਿੰਗ ਨਾਲ ਨਾ ਕੇਵਲ
ਸਰੀਰਿਕ ਫਿਟਨੇਸ ਨਾਲ ਹੀ ਦਿਮਾਗੀ ਤੰਦੁਰੁਸਤੀ ਵੀ ਮਿਲਦੀ ਹੈ। ਪ੍ਰਿੰਸੀਪਲ ਸ਼੍ਰੀਮਤੀ ਦਿਵਪ੍ਰੀਤ
ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦੇ ਪੂਰਣ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਵਿੱਖ
ਵਿੱਚ ਵਿਦਿਆਰਥੀਆਂ ਲਈ ਹੋਰ ਵੀ ਇਸ ਪ੍ਰਕਾਰ ਦੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ।