ਜਲੰਧਰ :- ਅਕਾਦਮਿਕ ਸਿੱਖਿਆ, ਖੋਜ, ਕਲਚਰਲ, ਸਾਹਿਤਕ ਅਤੇ ਖੇਡਾ ਦੇ ਖੇਤਰ ਵਿਚ ਮਾਣਮੱਤੀਆ
ਪ੍ਰਾਪਤ ਕਰਨ ਵਾਲੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ ਖੇਡਾਂ ਦੇ ਖੇਤਰ ਵਿੱਚ
ਇੱਕ ਹੋਰ ਉੱਚ ਪ੍ਰਾਪਤੀ ਕੀਤੀ ਹੈ। ਕਾਲਜ ਨੂੰ ਦੇਸ਼ ਦੀ ਮਨਿਸਟਰੀ ਆਫ਼ ਯੂਥ ਅਫੇਅਰਜ਼ ਅਤੇ ਸਪੋਰਟਸ
ਦੁਆਰਾ ਖੇਲੋ ਇੰਡੀਆ ਟੈਲੇਟ ਡਿਵੈਲਪਮੈਟ ਪ੍ਰੋਗਰਾਮ ਤਹਿਤ ਐਥਲੈਟਿਕਸ ਅਕੈਡਮੀ ਚਲਾਉਣ ਦੀ
ਪ੍ਰਵਾਨਗੀ ਦਿੱਤੀ ਗਈ ਹੈ। ਪ੍ਰਿੰਸੀਪਲ ਡਾ.ਗੁਰਪਿੰਦਰ ਸਿੰਘ ਸਮਰਾ ਨੇ ਇਸ ਸਬੰਧੀ ਜਾਣਕਾਰੀ
ਦਿੰਦਿਆ ਦੱਸਿਆ ਕਿ ਕਾਲਜ ਦੀਆ ਖੇਡਾ ਦੇ ਖੇਤਰ ਵਿੱਚ ਉੱਚ ਪ੍ਰਾਪਤੀਆ, ਵਿਦਿਆਰਥੀਆਂ ਨੂੰ
ਦਿੱਤੀਆਂ ਜਾਂਦੀਆਂ ਸਹੂਲਤਾ ਅਤੇ ਕਾਲਜ ਵਿੱਚ ਖੇਡਾ ਦੇ ਉੱਚੇ ਮਿਆਰ ਨੂੰ ਪਰਖਦਿਆਂ ਮਨਿਸਟਰੀ
ਆਫ਼ ਯੂਥ ਅਫੇਅਰਜ਼ ਅਤੇ ਸਪੋਰਟਸ ਨੇ ਕਾਲਜ ਨੂੰ ਅਥਲੈਟਿਕਸ ਅਕੈਡਮੀ ਚਲਾਉਣ ਦੀ ਪ੍ਰਵਾਨਗੀ ਦਿੱਤੀ
ਹੈ। ਉਨ੍ਹਾਂ ਦੱਸਿਆ ਕਿ ਇਸ ਅਕੈਡਮੀ ਲਈ ਭਾਰਤ ਸਰਕਾਰ ਦੁਆਰਾ ਕਾਲਜ ਨੂੰ ਫੰਡ ਮੁਹੱਈਆ
ਕਰਵਾਏ ਜਾਣਗੇ। ਜਿਸ ਦੇ ਤਹਿਤ ਖਿਡਾਰੀਆ ਨੂੰ ਰਿਹਾਇਸ਼, ਖਾਣਾ ਅਤੇ ਉੱਚ ਦਰਜ਼ੇ ਦੀ ਕੋਚਿੰਗ
ਆਦਿ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾ ਇਸ ਪ੍ਰਾਪਤੀ ਲਈ ਸਰਦਾਰਨੀ ਬਲਬੀਰ ਕੌਰ, ਪ੍ਰਧਾਨ
ਗਵਰਨਿੰਗ ਕੌਸਿਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾ ਦੁਆਰਾ ਖਿਡਾਰੀਆ ਨੂੰ
ਦਿੱਤੀਆ ਜਾਂਦੀਆਂ ਸਹੂਲਤਾਂ ਸਦਕਾ ਕਾਲਜ ਦਾ ਖੇਡ ਵਿੰਗ ਤਰੱਕੀ ਕਰ ਰਿਹਾ ਹੈ। ਉਨ੍ਹਾ ਇਸ ਮੌਕੇ
ਡਾ. ਤਰਸੇਮ ਸਿੰਘ ਮੁਖੀ, ਸਰੀਰਕ ਸਿੱਖਿਆ ਤੇ ਸਪੋਰਟਸ ਵਿਭਾਗ ਅਤੇ ਅਥਲੈਟਿਕਸ ਕੋਚ ਸਰਬਜੀਤ
ਹੈਪੀ ਨੂੰ ਕਾਲਜ ਦੀ ਇਸ ਪ੍ਰਾਪਤੀ ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਖੇਤਰ ਨੂੰ ਅਜਿਹੀ ਅਕੈਡਮੀ
ਦੀ ਸਖ਼ਤ ਜ਼ਰੂਰਤ ਸੀ ਜੋ ਪੂਰੀ ਹੋਈ ਹੈ। ਉਨ੍ਹਾ ਕਿਹਾ ਕਿ ਕਾਲਜ ਵਿੱਚ ਅਥਲੈਟਿਕਸ ਦੀ ਇਹ ਅਕੈਡਮੀ
ਖੋਲ੍ਹਣ ਨਾਲ ਦੁਆਬੇ ਵਿੱਚ ਖਿਡਾਰੀਆ ਨੂੰ ਬਹੁਤ ਉਤਸ਼ਾਹ ਮਿਲੇਗਾ, ਜਿਸ ਨਾਲ ਵਿਦਿਆਰਥੀਆ
ਅਤੇ ਖਿਡਾਰੀਆ ਨੂੰ ਇਸ ਖੇਤਰ ਵਿੱਚ ਨਵੇਂ ਮੌਕੇ ਪ੍ਰਾਪਤ ਹੋਣਗੇ। ਉਨ੍ਹਾ ਕਿਹਾ ਕਿ ਸਾਨੂੰ
ਇਸ ਗੱਲ ਦਾ ਬਹੁਤ ਮਾਣ ਹੈ ਕਿ ਕਾਲਜ ਨੇ ਖੇਡਾ ਦੇ ਖੇਤਰ ਵਿੱਚ ਕਈ ਨਾਮਵਰ ਖਿਡਾਰੀ ਪੈਦਾ ਕੀਤੇ ਹਨ,
ਜਿਨ੍ਹਾ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਅਥਲੈਟਿਕਸ ਵਿੱਚ ਗੁਰਵਿੰਦਰਵੀਰ ਸਿੰਘ ਏਸ਼ੀਅਨ ਤੇ ਸੈਫ ਖੇਡਾ
ਵਿੱਚ ਗੋਲਡ ਮੈਡਲਿਸਟ, ਟਵਿੰਕਲ ਚੌਧਰੀ ਵਰਲਡ ਯੂਨੀਵਰਸਿਟੀ ਗੇਮਜ਼ ਜੇਤੂ ਪ੍ਰਮੁੱਖ ਹਨ। ਇਸੇ ਤਰ੍ਹਾ
ਅਥਲੈਟਿਕਸ ਵਿੱਚ ਰਾਸ਼ਟਰੀ ਪੱਧਰ ਦੇ ਮਨਿੰਦਰ ਸਿੰਘ, ਸੰਦੀਪ ਸਿੰਘ, ਜਤਿੰਦਰ ਸਿੰਘ, ਜਸ਼ਨਦੀਪ ਸਿੰਘ,
ਜਸ਼ਨਵੀਰ ਸਿੰਘ ਮਾਨ, ਸਾਜਨ, ਵਨੀਤ ਕੁਮਾਰ, ਵਿਕਰਮ ਸਿੰਘ, ਮੁੱਖਸ਼ਿੰਦਰ ਸਿੰਘ, ਰਘਵੀਰ ਸਿੰਘ,
ਜਗਮੀਤ ਸਿੰਘ ਆਦਿ ਅਥਲੀਟ ਪੈਦਾ ਕੀਤੇ ਜਿਨ੍ਹਾ ਨੇ ਰਾਸ਼ਟਰੀ ਪੱਧਰ ਤੇ ਕਾਲਜ ਦਾ ਨਾਮ ਰੌਸ਼ਨ ਕੀਤਾ
ਹੈ। ਉਨ੍ਹਾ ਦੱਸਿਆ ਕਿ ਕਾਲਜ ਦੇ ਸੀਨੀਅਰ ਤੇ ਜੂਨੀਅਰ ਨੈਸ਼ਨਲ ਅਤੇ ਯੂਨੀਵਰਸਿਟੀ ਵਿੱਚ ਖੇਡਾ ਵਿੱਚ
ਕਾਲਜ ਦੇ ਅਥਲੀਟ ਖਿਡਾਰੀਆ ਨੇ ਮਾਣਮੱਤੀਆ ਪ੍ਰਾਪਤ ਕੀਤੀਆ ਹਨ। ਉਨ੍ਹਾ ਕਿਹਾ ਕਿ ਇਨ੍ਹਾ
ਮਿਹਨਤੀ ਤੇ ਲਗਨ ਨਾਲ ਖੇਡਣ ਵਾਲੇ ਵਿਦਿਆਰਥੀ ਖਿਡਾਰੀਆ ਦੇ ਉੱਚ ਦਰਜੇ ਦੇ ਪ੍ਰਦਰਸ਼ਨ ਸਦਕਾ ਕਾਲਜ ਨੇ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤੇਜਾ ਸਿੰਘ ਸਮੁੰਦਰੀ ਟਰਾਫੀ 24 ਵਾਰ ਜਿੱਤ ਕੇ ਇੱਕ ਰਿਕਾਰਡ ਕਾਇਮ
ਕੀਤਾ ਹੈ।