ਅੰਮ੍ਰਿਤਸਰ : ਸਕੱਤਰ ਸਕੂਲ ਸਿੱਖਿਆ ਪੰਜਾਬ ਸ਼੍ਰੀ ਕਿ੍ਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਅਪੀਅਰ ਹੋਣ ਜਾ ਰਹੇ ਵਿਦਿਆਰਥੀ ਅਤੇ ਉਨ੍ਹਾਂ ਨੂੰ ਪੜ੍ਹਾੳਣ ਵਾਲੇ ਅਧਿਆਪਕ ਮਿਸ਼ਨ ਸ਼ਤ-ਪ੍ਤੀਸ਼ਤ ਦੀ ਸਫ਼ਲਤਾ ਲਈ ਬਹੁਤ ਮਿਹਨਤ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਧਿਅਪਕਾਂ ਤੇ ਵਿਦਿਅਰਥੀਅ ਨੂੰ ਅਉਣ ਵਾਲੀਆਂ ਪ੍ਰੀਖਿਆਵਾਂ ਲਈ ੳਤਸ਼ਾਹਿਤ ਕਰਨ ਦੇ ਮਕਸਦ ਨਾਲ ਵੱਖ-ਵੱਖ ਸਕੂਲਾਂ ਦਾ ਦੌਰਾ ਕਰਨ ਉਪਰੰਤ ਸਰਕਾਰੀ ਅਲੀ. ਸਕੂਲ ਮੀਰਾਂਕੋਟ ਖੁਰਦ ਵਿਖੇ ਪਹੁੰਚੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੇਖਾ ਮਹਾਜਨ ਨੇ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਦੱਸਿਅ ਕਿ ਪੰਜਵੀਂ ਅਤੇ ਅੱਠਵੀਂ ਦੀ ਬੋਰਡ ਦੀ ਪੀ੍ਖਿਅ ਲਈ ਅਧਿਆਪਕਾਂ ਵੱਲੋਂ ਸੂਖਮ ਯੋਜਨਾਬੰਦੀ ੳੁਲੀਕੀ ਗਈ ਹੈ, ਜਿਸ ਨਾਲ ਇਹ ਵਿਸ਼ਵਾਸ ਹੈ ਕਿ ਮਿਸ਼ਨ ਸ਼ਤ-ਪ੍ਤੀਸ਼ਤ ਦੇ ਟੀਚੇ ਪਾ੍ਪਤ ਹੋਣਗੇ। ਉਨਾਂ ਦੱਸਿਅ ਕਿ ਵਿਭਾਗ ਵੱਲੋਂ 100 ਫ਼ੀਸਦੀ ਨਤੀਜਾ ਅਤੇ ਮੈਰਿਟ ਸੂਚੀ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਗਿਣਤੀ ਲਿਅਉਣ ਲਈ ਵਿਦਿਆਰਥੀ ਕੇਂਦਰਿਤ ਪਹੁੰਚ ਨਾਲ ਹਰ ਬੱਚੇ ਵੱਲ ਵਿਸ਼ੇਸ਼ ਧਿਆਨ ਦੇਣ ਲਈ ਅਧਿਅਪਕਾਂ ਨੂੰ ਹਰੇਕ ਪੱਖ ਤੋਂ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰੀ ਸਕੂਲਾਂ ‘ਚ ਈ-ਕੰਟੈਂਟ ਦੀ ਵਰਤੋਂ ਨਾਲ ਪ੍ਰੋਜੈਕਟਰਾਂ ਤੇ ਅੈਲ.ਈ.ਡੀਜ਼. ਦੀ ਵਰਤੋਂ ਨਾਲ ਹੋ ਰਹੀ ਪੜ੍ਹਾਈ ਸਦਕਾ ਜਿੱਥੇ ਸਕੂਲਾਂ ਅੰਦਰ ਪੜ੍ਹਦੇ ਵਿਦਿਆਰਥੀ ਗੁਣਾਤਮਿਕ ਤਰੀਕੇ ਨਾਲ ਸਿੱਖਿਆ ਹਾਸਲ ਕਰ ਰਹੇ ਹਨ ਉਥੇ ਹੀ ਵਿਭਾਗ ਵੱਲੋਂ ਪ੍ਰੀ ਪ੍ਰਾਇਮਰੀ ਵਿਦਿਆਰਥੀਆਂ ਲਈ ਭੇਜੇ ਗਏ ਖਿਡੌਣਿਅਾਂ,ਖੇਡਾਂ ਦੇ ਸਮਾਨ ਅਤੇ ਹੋਰ ਸਿੱਖਿਆਦਾਇਕ ਸਮੱਗਰੀ ਨਾਲ ਛੋਟੇ-ਛੋਟੇ ਬੱਚੇ ਵੀ ਖੇਡ ਵਿਧੀ ਰਾਹੀਂ ਸਿੱਖਿਅ ਗ੍ਰਹਿਣ ਕਰ ਰਹੇ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਦਿਵਾਉਣ ਲਈ ਸਰਕਾਰੀ ਸਕੂਲਾਂ ਅੰਦਰ ਦਾਖਲ ਕਰਵਾਉਣ।
ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕਾ ਨੀਨਾ ਡੋਗਰਾ,ਭੁਪਿੰਦਰ ਕੌਰ,ਕੁਲਜੀਤ ਕੌਰ ਰਾਜਿੰਦਰ ਕੌਰ,ਮਨਦੀਪ ਕੌਰ,ਇੰਦਰਜੀਤ ਕੌਰ ਆਦਿ ਵੀ ਮੌਜੂਦ ਸਨ।

ਕੈਪਸ਼ਨ – ਮੀਰਾਂਕੋਟ ਖੁਰਦ ਸਕੂਲ ਵਿਖੇ ਖਿਡੌਣਿਅ ਨਾਲ ਖੇਡਦੇ ਹੋਏ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਨਾਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੇਖਾ ਮਹਾਜਨ ਤੇ ਸਕੂਲ ਸਟਾਫ਼ ।