ਮਾਲੀ : ਪੱਛਮੀ ਅਫ਼ਰੀਕੀ ਦੇਸ਼ ਮਾਲੀ ‘ਚ ਫ਼ੌਜ ਨੇ ਤਖਤਾ ਪਲਟਾ ਦਿੱਤਾ ਹੈ। ਖ਼ਬਰ ਹੈ ਕਿ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਦਰੋਹ ਦੀ ਸ਼ੁਰੂਆਤ ਮੰਗਲਵਾਰ ਸ਼ਾਮ ਨੂੰ ਹੋਈ ਤੇ ਰਾਤ ਤਕ ਫ਼ੌਜ ਦੇ ਵਿਦਰੋਹੀਆਂ ਨੇ ਰਾਸ਼ਟਰਪਤੀ ਦੇ ਘਰ ਤੇ ਪ੍ਰਧਾਨ ਮੰਤਰੀ ਭਵਨ ਨੂੰ ਘੇਰ ਕੇ ਰਾਸ਼ਟਰਪਤੀ ਇਬਰਾਹਿਮ ਬਾਉਬਰਕਰ  ਕੀਤਾ ਤੇ ਪ੍ਰਧਾਨ ਮੰਤਰੀ ਬਾਉਬੋ ਸਿਸੇ ਨੂੰ ਬੰਧੀ ਬਣਾ ਲਿਆ। ਇਸ ਦੌਰਾਨ ਰਾਜਧਾਨੀ ਬਾਮਾਕੋ ‘ਚ ਵਿਦਰੋਹੀ ਫ਼ੌਜੀਆਂ ਨੇ ਵੱਡੇ ਪੈਮਾਨੇ ‘ਤੇ ਫਾਈਰਿੰਗ ਵੀ ਕੀਤੀ। ਲੋਕਾਂ ਨੇ ਸੜਕਾਂ ‘ਤੇ ਵਿਰੋਧ ਵੀ ਕੀਤਾ। ਸਰਕਾਰੀ ਇਮਾਰਤਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਪੂਰੇ ਦੇਸ਼ ‘ਚ ਉਥਲ-ਪੁਥਲ ਦੀ ਸਥਿਤੀ ਹੈ। ਕੁਝ ਲੋਕ ਫ਼ੌਜ ਦੇ ਵਿਦਰੋਹ ਨਾਲ ਹਨ ਤੇ ਕੁਝ ਇਸ ਦੇ ਖ਼ਿਲਾਫ਼ ਹਨ।

ਖ਼ਬਰ ਹੈ ਕਿ ਫ਼ੌਜ ਕੱਟੜ ਅੱਤਵਾਦੀਆਂ ਦੇ ਇਸ਼ਾਰੇ ‘ਤੇ ਇਹ ਕੰਮ ਕਰ ਰਹੀ ਹੈ। ਬੀਤੇ ਦਿਨੀ ਫ਼ੌਜ ਸਰਕਾਰ ਦੇ ਖ਼ਿਲਾਫ਼ ਵਿਦਰੋਹ ਦੀ ਆਵਾਜ ਉੱਠ ਰਹੀ ਸੀ। ਸਰਕਾਰੀ ਟੀਵੀ ਬੰਦ ਕਰ ਦਿੱਤਾ ਗਏ ਹਨ। ਉੱਥੇ ਹੀ ਅੰਤਰਾਸ਼ਟਰੀ ਬਿਰਾਦਰੀ ਦੀ ਪ੍ਰਤੀਕਿਰਿਆ ਵੀ ਆਉਣੀ ਸ਼ੁਰੂ ਹੋ ਗਈ ਹੈ। ਅਮਰੀਕਾ ਤੇ ਰੂਸ ਨੇ ਕਿਹਾ ਹੈ ਕਿ ਉਨ੍ਹਾਂ ਦੀ ਮਾਲੀ ਦੇ ਹਾਲਾਤ ‘ਤੇ ਨਜ਼ਰ ਹੈ। ਸੰਯੁਕਤ ਰਾਸ਼ਟਰ ਤੇ ਰੂਸ ਬੀਤੇ 7 ਸਾਲ ਤੋਂ ਮਾਲੀ ‘ਚ ਰਾਜਨੀਤਕ ਸਥਿਰਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਮਾਲੀ ਦੇ ਰਾਸ਼ਟਰਪਤੀ ਨੂੰ ਲੋਕਤੰਤਰਿਕ ਰੂਪ ਨਾਲ ਚੁਣਿਆ ਗਿਆ ਸੀ ਤੇ ਉਨ੍ਹਾਂ ਨੇ ਫਰਾਂਸ ਤੇ ਹੋਰ ਪੱਛਮੀ ਦੇਸ਼ਾਂ ਤੋਂ ਵਿਆਪਕ ਸਮਰਥਨ ਪ੍ਰਾਪਤ ਹੈ। ਇਸ ਤੋਂ ਪਹਿਲਾਂ 2012 ‘ਚ ਵੀ ਇੱਥੇ ਫ਼ੌਜ ਤਖਤਾਪਲਟੀ ਹੋਈ ਸੀ।ਤਾਜ਼ਾ ਤਸਵੀਰਾਂ ਮੁਤਾਬਕ ਵਿਦਰੋਹੀ ਫ਼ੌਜੀ ਹਥਿਆਰ ਲੈ ਕੇ ਸ਼ਰੇਆਮ ਸੜਕਾਂ ‘ਤੇ ਦੌੜ ਰਹੇ ਹਨ। ਆਮ ਨਾਗਰਿਕਾਂ ਨੂੰ ਵੀ ਡਰਾਇਆ ਜਾ ਰਿਹਾ ਹੈ। ਮਾਲੀ ‘ਚ ਰਾਸ਼ਟਰਪਤੀ ਖ਼ਿਲਾਫ਼ ਇਸ ਸਾਲ ਮਈ ‘ਚ ਵਿਦਰੋਹ ਸ਼ੁਰੂ ਹੋਇਆ ਸੀ। ਉਦੋਂ ਇੱਥੇ ਦੀ ਅਦਾਲਤ ਨੇ ਸੰਸਦੀ ਚੋਣਾਂ ਦਾ ਨਤੀਜਾ ਪਲਟਦੇ ਹੋਏ ਇਬਰਾਹਿਮ ਬਾਉਬਕਰ ਕੀਤਾ ਨੂੰ ਦੋਬਾਰਾ ਰਾਸ਼ਟਰਪਤੀ ਬਣਾ ਦਿੱਤਾ ਗਿਆ ਸੀ। ਉੱਥੇ ਪ੍ਰਧਾਨ ਮੰਤਰੀ ਨੇ ਹੁਣ ਵੀ ਵਾਰਤਾ ਦੀ ਪਹਿਲ ਕੀਤੀ ਹੈ।