ਫਗਵਾੜਾ 9 ਅਪ੍ਰੈਲ (ਸ਼਼ਿਵ ਕੋੋੜਾ) ਈ.ਐਸ.ਆਈ. ਹਸਪਤਾਲ ਫਗਵਾੜਾ ਵਲੋਂ ਕੋਵਿਡ 19 ਟੀਕਾਕਰਣ ਕੈਂਪ ਸ਼ਨੀਵਾਰ 10 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਡਾ. ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਸ੍ਰੀ ਗੁਰੂ ਰਵਿਦਾਸ ਸਭਾ (ਰਜਿ.) ਅਰਬਨ ਅਸਟੇਟ ਫਗਵਾੜਾ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਮੋਂਟੀ ਮਹਿਮੀ ਨੇ ਦੱਸਿਆ ਕਿ 45 ਸਾਲ ਤੋਂ ਵੱਧ ਉਮਰ ਦੇ ਹਰ ਔਰਤ ਅਤੇ ਮਰਦ ਨੂੰ ਇਹ ਵੈਕਸੀਨ ਲਗਾਈ ਜਾਵੇਗੀ। ਵੈਕਸੀਨ ਲਗਵਾਉਣ ਦੇ ਇੱਛੁਕ ਵਿਅਕਤੀ ਆਪਣਾ ਅਧਾਰ ਕਾਰਡ ਜਰੂਰ ਨਾਲ ਲੈ ਕੇ ਆਉਣ ਤੋਂ ਜੋ ਖੱਜਲ-ਖੁਆਰ ਨਾ ਹੋਣਾ ਪਵੇ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ-19 ਦਾ ਟੀਕਾਕਰਣ ਕਰਵਾ ਕੇ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਵਿਚ ਸਹਿਯੋਗ ਕਰਨ।