ਜਲੰਧਰ 08 ਅਕਤੂਬਰ 2020
ਅੰਤਰ ਰਾਸ਼ਟਰੀ ਬਾਲੜੀ ਦਿਵਸ ‘ਤੇ ਜ਼ਿਲ•ਾ ਪ੍ਰਸ਼ਾਸਨ ਵਲੋਂ ਇਕ ਨਿਵੇਕਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਜੋ ਬੱਚੀਆਂ ਪੈਦਾ ਹੋਣ ‘ਤੇ ਪਰਿਵਾਰ ਮਾਣ ਮਹਿਸੂਸ ਕਰ ਸਕਣ। ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਦੇ ਦਿਸ਼ਾਂ-ਨਿਰਦੇਸ਼ਾਂ ‘ਤੇ ਪ੍ਰਸ਼ਾਸਨ ਵਲੋਂ ਇਸ ਨਿਵੇਕਲੀ ਪਹਿਲ ਅਧੀਨ ਅੱਜ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਤਹਿਤ ਹਲਕਾ ਵਿਧਾਇਕ ਜਲੰਧਰ ਪੱਛਮੀ ਸੁਸ਼ੀਲ ਕੁਮਾਰ ਰਿੰਕੂ ਅਤੇ ਉਪ ਮੰਡਲ ਮੈਜਿਸਟਰੇਟ ਜਲੰਧਰ-2 ਰਾਹੁਲ ਸਿੰਧੂ ਨੇ ਘਰਾਂ ਵਿੱਚ ਜਾ ਕੇ ਬੱਚੀਆਂ ਪੈਦਾ ਹੋਣ ‘ਤੇ ਉਨ•ਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ । ਜਦੋਂ ਹਲਕਾ ਵਿਧਾਇਕ ਘਰਾਂ ਵਿੱਚ ਗਏ ਤਾਂ ਉਨ•ਾਂ ਵਲੋਂ ”ਮੁਬਾਰਕਬਾਦ ਹੋਵੇ ਬੱਚੀ ਪੈਦਾ ਹੋਈ ਹੈ” ਕਹਿਣ ਨਾਲ ਪਰਿਵਾਰਾਂ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ।  ਇਸ ਮੌਕੇ ਉਨ•ਾਂ ਜਿਥੇ ਬੱਚੀਆਂ ਦਾ ਜਨਮ ਦਿਨ ਮਨਾਇਆ ਉਥੇ ਮਠਿਆਈ ਅਤੇ ਗਿਫ਼ਟ ਵੀ ਵੰਡੇ। ਇਸ ਤੋਂ ਇਲਾਵਾ ਕਬੀਰ ਮੰਦਿਰ ਆਂਗਨਵਾੜੀ ਸੈਂਟਰ ਵਿੱਚ ਵੀ 30 ਨਵ ਜਨਮੀਆਂ ਬੱਚੀਆਂ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਨੇ ਜ਼ਿਲ•ਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਬੇਟੀ ਬਚਾਓ,ਬੇਟੀ ਪੜ•ਾਓ’ ਮੁਹਿੰਮ ਅਧੀਨ ਸ਼ੁਰੂ ਕੀਤੀ ਇਹ ਮੁਹਿੰਮ ਕਾਬਿਲੇ ਤਾਰੀਫ਼ ਹੈ। ਉਨ•ਾਂ ਭਰੂਣ ਹੱਤਿਆ ਵਰਗੀਆਂ ਸਮਾਜਿਕ ਅਲਾਮਤਾਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਬੱਚੀਆਂ ਨੂੰ ਪੁੱਤਰਾਂ ਵਾਂਗ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਹੈ ਅਤੇ ਪੜਾਈ ਦੇ ਸਮਾਨ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਉਨ•ਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਲੜਕੀਆਂ, ਲੜਕਿਆਂ ਵਾਂਗ ਉਚ ਮੁਕਾਮ ਹਾਸਿਲ ਕਰ ਰਹੀਆਂ ਹਨ, ਇਸ ਲਈ ਬੱਚੀਆਂ ਨੂੰ ਕੁੱਖ ਵਿੱਚ ਨਾ ਮਾਰ ਕੇ ਜਿਥੇ ਭਰੂਣ ਹੱਤਿਆ ਖਿਲਾਫ਼ ਸਭ ਨੂੰ ਇਕਜੁੱਟ ਹੋਣ ਦੀ ਲੋੜ ਹੈ ਉਥੇ ਲੜਕੀਆਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਕੇ ਉਨ•ਾਂ ਦੀ ਉਡਾਣ ਨੂੰ ਖੰਭ ਦੇਣ ਦੀ ਜਰੂਰਤ ਹੈ।  ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਨਿਰਦੇਸ਼ਾਂ ‘ਤੇ ਵਿੱਢੀ ਗਈ ਇਸ ਮੁਹਿੰਮ ਨੂੰ ਪੂਰੇ ਜ਼ਿਲ•ੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਮੁਹਿੰਮ ਤਹਿਤ ਨਵ ਜਨਮੀਆਂ ਲੜਕੀਆਂ ਦੇ ਘਰ ਜਾ ਕੇ ਮੁਬਾਰਕਬਾਦ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲ•ਾ ਪ੍ਰੋਗਰਾਮ ਅਫ਼ਸਰ  ਗੁਰਮਿੰਦਰ ਸਿੰਘ, ਕੌਂਸਲਰ ਤਰਸੇਮ ਲਖੋਤਰਾ ਅਤੇ ਬੱਚਨ ਲਾਲ ਵੀ ਹਾਜ਼ਰ ਸਨ।