ਅਜਨਾਲਾ- ਅੰਮ੍ਰਿਤਸਰ ‘ਚ ਇਕ ਪਟਾਕਾ ਫ਼ੈਕਟਰੀ ‘ਚ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਫ਼ੈਕਟਰੀ ‘ਚ ਸ਼ਾਰਟ ਸਰਕਟ ਕਾਰਨ ਹੋਇਆ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ, ਖੇਤਾਂ ‘ਚ ਬਣੀ ਇਸ ਫ਼ੈਕਟਰੀ ‘ਚ ਫੁਲਝੜੀਆਂ ਬਣਾਈਆਂ ਜਾਂਦੀਆਂ ਸੀ। ਉਨ੍ਹਾਂ ਦੱਸਿਆ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਫ਼ੈਕਟਰੀ ਮਾਲਕ ਕੋਲ ਪਟਾਕਾ ਫ਼ੈਕਟਰੀ ਦਾ ਲਾਇਸੈਂਸ ਹੈ ਜਾਂ ਨਹੀਂ। ਜੇਕਰ ਲਾਈਸੈਂਸ ਨਾ ਹੋਇਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।