ਫਗਵਾੜਾ 24 ਅਕਤੂਬਰ (ਸ਼ਿਵ ਕੋੜਾ) ਡਾ. ਰਾਜਨ ਆਈ ਕੇਅਰ ਹਸਪਤਾਲ ਦੇ ਐਮ.ਡੀ. ਡਾ. ਐਸ. ਰਾਜਨ ਨੇ ਅੱਜ ਇੱਥੇ ਕਿਹਾ ਕਿ ਉਨਾ ਦੇ ਹਸਪਤਾਲ ਵਿਚ ਰੋਜਾਨਾ ਕਾਫੀ ਲੋਕ ਆ ਕੇ ਪੁੱਛਦੇ ਹਨ ਕਿ ਅੱਖਾਂ ਦੇ ਫਰੀ ਕੈਂਪ ਕਦੋਂ ਲੱਗਣਗੇ। ਇਸ ਲਈ ਉਹ ਦੱਸਣਾ ਚਾਹੁੰਦੇ ਹਨ ਕਿ ਕੋਵਿਡ-19 ਕੋਰੋਨਾ ਮਹਾਮਾਰੀ ਕਰਕੇ ਸਰਕਾਰੀ ਨਿਰਦੇਸ਼ਾਂ ਤਹਿਤ ਕੈਂਪ ਨਹੀਂ ਲਗਾਏ ਜਾ ਰਹੇ ਲੇਕਿਨ ਜੋ ਲੋਕ ਅੱਖਾਂ ਦਾ ਆਪ੍ਰੇਸ਼ਨ ਕਰਵਾਉਣਾ ਚਾਹੁੰਦੇ ਹਨ ਉਹਨਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਉਨਾ ਦੇ ਹਸਪਤਾਲ ਵਿਚ ਲੋੜਵੰਦ ਮਰੀਜਾਂ ਨੂੰ ਵਿਸ਼ੇਸ਼ ਰਾਹਤ ਦਿੰਦੇ ਹੋਏ ਸਿਰਫ 4800 ਰੁਪਏ ਵਿਚ ਫੋਲਡੇਬਲ ਲੈਂਸ ਆਧੂਨਿਕ ਮਸ਼ੀਨਾਂ ਨਾਲ ਪਾਏ ਜਾ ਰਹੇ ਹਨ। ਇਸ ਤੋਂ ਇਲਾਵਾ ਇਕ ਮਹੀਨੇ ਦੀ ਦਵਾਈ ਅਤੇ ਕਾਲੀਆਂ ਐਨਕਾਂ ਬਿਲਕੁਲ ਫਰੀ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਵਿਸ਼ੇਸ਼ ਸੁਵਿਧਾ ਸਿਰਫ ਉਹਨਾਂ ਆਰਥਕ ਪੱਖੋਂ ਕਮਜੋਰ ਲੋੜਵੰਦ ਮਰੀਜਾਂ ਨੂੰ ਦਿੱਤੀ ਜਾ ਰਹੀ ਹੈ ਜੋ ਅੱਖਾਂ ਦੇ ਓਪਰੇਸ਼ਨ ਲਈ ਵਿਦੇਸ਼ਾਂ ਤੋਂ ਆਏ ਐਨ.ਆਰ.ਆਈਜ਼ ਵਲੋਂ ਫਰੀ ਕੈਂਪ ਲਗਾਉਣ ਦੀ ਉਡੀਕ ਕਰਦੇ ਸਨ। ਇਸ ਸਮੇਂ ਕੋਰੋਨਾ ਮਹਾਮਾਰੀ ਦੇ ਚਲਦੇ ਐਨ.ਆਰ.ਆਈਜ ਪੰਜਾਬ ਆ ਕੇ ਕੈਂਪ ਨਹੀਂ ਲਗਾ ਸਕਦੇ ਪਰ ਲੋੜਵੰਦ ਮਰੀਜ ਉਹਨਾਂ ਦੇ ਹਸਪਤਾਲ ‘ਚ ਸੰਪਰਕ ਕਰਕੇ ਸਸਤੇ ਆਪਰੇਸ਼ਨ ਦਾ ਲਾਭ ਉਠਾ ਸਕਦੇ ਹਨ। ਅਜਿਹੇ ਮਰੀਜਾਂ ਤੋਂ ਓ.ਪੀ.ਡੀ. ਫੀਸ ਵੀ ਨਹੀਂ ਲਈ ਜਾਵੇਗੀ। ਉਹਨਾਂ ਦੱਸਿਆ ਕਿ ਲੋੜਵੰਦ ਮਰੀਜ ਸਵੇਰੇ 9 ਤੋਂ 10 ਵਜੇ ਤੱਕ ਅਤੇ ਦੁਪਿਹਰ 1 ਤੋਂ 3 ਵਜੇ ਤੱਕ ਸੰਪਰਕ ਕਰ ਸਕਦੇ ਹਨ।