ਜਲੰਧਰ (01-09-2021) ਅੱਖਾਂ ਦਾ ਦਾਨ ਮਹਾਂਦਾਨ ਹੈ ਅਤੇ ਮਰਨ ਤੋਂ ਬਾਅਦ ਕੀਤਾ ਗਿਆ ਇਹ
ਦਾਨ ਕਿਸੇ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਰੁਸ਼ਨਾ ਸਕਦਾ ਹੈ।ਇਸੇ ਸਬੰਧ ਵਿਚ ਸਿਹਤ ਵਿਭਾਗ ਜਲੰਧਰ
ਵਲੋਂ ਮਿਤੀ 25 ਅਗਸਤ ਤੋਂ 8 ਸਤੰਬਰ ਤੱਕ ਕੌਮੀ ਅੱਖਾਂ-ਦਾਨ ਪੰਦਰਵਾੜਾ ਮਨਾਇਆ ਜਾ ਰਿਹਾ
ਹੈ।ਸਿਵਲ ਸਰਜਨ ਡਾ ਬਲਵੰਤ ਸਿੰਘ ਵਲੋਂ ਪੰਦਰਵਾੜੇ ਦੇ ਸੰਬੰਧ ਚ ਜਾਣਕਾਰੀ ਦਿੰਦਿਆਂ ਦੱਸਿਆ ਕਿ
ਸਿਹਤ ਵਿਭਾਗ ਵਲੋਂ ਲੋਕਾਂ ਨੂੰ ਅੱੱਖਾਂ ਦਾਨ ਕਰਨ ਲਈ ਵੱਖ-ਵੱਖ ਗਤੀਵਿਧੀਆਂ ਰਾਹੀ ਪ੍ਰੇਰਿਤ ਕੀਤਾ
ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਭਾਰਤ ਵਿੱਚ ਹਜ਼ਾਰਾਂ ਲੋਕ ਅੱਖਾਂ ਦੀ ਰੋਸ਼ਨੀ ਤੋਂ ਵਾਂਝੇ
ਰਹਿੰਦੇ ਹਨ ਅਤੇ ਜਿਆਦਾਤਰ ਅੱਖ ਦੀ ਪੁਤਲੀ ਕਰਕੇ ਹੋਣ ਵਾਲਾ ਅੰਨਾਪਣ ਇੱਕ ਮੁੱਖ ਸਮੱਸਿਆ ਹੈ,
ਜੋ ਕਿ ਪੁਤਲੀ ਬਦਲਣ ਨਾਲ ਦੂਰ ਕੀਤੀ ਜਾ ਸਕਦੀ ਹੈ ਪ੍ਰੰਤੂ ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ
ਅੱਖਾਂ ਦਾਨ ਕਰਨ ਦੇ ਇਸ ਨੇਕ ਕੰਮ ਲਈ ਵੱਧ ਤੋਂ ਵੱਧ ਲੋਕ ਅੱਗੇ ਆਉਣ ।
ਡਾ. ਬਲਵੰਤ ਸਿੰਘ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਮਰਨ ਉਪਰੰਤ ਆਪਣੀਆਂ ਅੱਖਾਂ ਦਾਨ
ਕਰਨੀਆਂ ਚਾਹੁੰਦਾ ਹੈ ਤਾਂ ਉਹ ਾਾ.ਨਹਮ.ਪੁਨਜੳਬ.ਗੋਵ.ਨਿ/ਓੇੲ_ਧੋਨੳਟiੋਨ ਫ਼#39;ਤੇ ਆਪਣੇ ਆਪ
ਨੂੰ ਰਜਿਸਟਰ ਕਰ ਸਕਦਾ ਹੈ।ਉਨ੍ਹਾ ਕਿਹਾ ਕਿ ਕਿਸੇ ਵੀ ਉਮਰ ਦਾ ਵਿਅਕਤੀ ਆਪਣੀਆਂ ਅੱਖਾਂ ਦਾਨ ਕਰ
ਸਕਦਾ ਹੈ ਬੇਸ਼ੱਕ ਉਸ ਨੂੰ ਐਨਕ ਲੱਗੀ ਹੋਵੇ, ਅੱਖਾਂ ਦਾ ਅਪਰੇਸ਼ਨ ਜਾਂ ਲੈਨਜ ਪਏ ਹੋਣ ਵਾਲਾ
ਆਪਣੀਆਂ ਅੱਖਾਂ ਦਾਨ ਕਰ ਸਕਦਾ ਹੈ।ਉਨ੍ਹਾ ਦੱਸਿਆ ਕਿ ਵਿਅਕਤੀ ਦੀ ਮੌਤ ਹੋਣ ਉਪਰੰਤ 4 ਤੋਂ
6 ਘੰਟਿਆਂ ਦੇ ਵਿੱਚ ਅੱਖਾਂ ਦਾਨ ਹੋ ਜਾਣੀਆ ਚਾਹੀਦੀਆਂ ਹਨ ।
ਸਿਵਲ ਸਰਜਨ ਵਲੋਂ ਅਪੀਲ ਕੀਤੀ ਗਈ ਕਿ ਅੱਖਾਂ ਦਾਨ ਕਰਨ ਦੀ ਸੂਰਤ ਵਿੱਚ ਵਿਅਕਤੀ ਦੀ ਮੌਤ ਦੇ ਤੁਰੰਤ
ਬਾਅਦ ਮ੍ਰਿਤਕ ਦੇ ਰਿਸ਼ਤੇਦਾਰ ਜਲਦ ਤੋਂ ਜਲਦ ਆਈ ਬੈਂਕ ਦੀ ਟੀਮ ਨਾਲ ਸੰਪਰਕ ਕਰਨ ਤਾਂ ਜੋ ਸਮੇ ਸਿਰ
ਅੱਖਾਂ ਦਾਨ ਕੀਤੀਆਂ ਜਾਣ।ਉਨ੍ਹਾਂ ਦੱਸਿਆ ਕਿ ਅੱਖਾਂ ਦਾਨ ਕਰਨ ਨਾਲ ਇੱਕ ਇਨਸਾਨ ਦੋ ਇਨਸਾਨਾਂ
ਨੂੰ ਰੋਸ਼ਨੀ ਦੇ ਸਕਦਾ ਹੈ, ਇਸ ਲਈ ਸਾਨੂੰ ਜਿਉਂਦੇ ਜੀਅ ਖੂਨਦਾਨ ਅਤੇ ਮਰਨ ਤੋਂ ਬਾਅਦ
ਅੱਖਾਂ ਦਾ ਦਾਨ ਕਰਨਾ ਚਾਹੀਦਾ ਹੈ। ਅੱਖਾਂ ਦਾ ਦਾਨ ਕਿਸੇ ਦੇ ਜੀਵਨ ਵਿੱਚ ਰੌਸ਼ਨੀ ਲਿਆ ਸਕਦਾ ਹੈ।
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਖਾਂ ਦਾ ਦਾਨ ਕਰਨ ਲਈ ਸੰਕਲਪ ਲੈਣ।