ਫਗਵਾੜਾ (ਸ਼ਿਵ ਕੋੜਾ)ਅੱਜ ਗੁਰਦੁਆਰਾ ਪਾਤਸ਼ਾਹੀ ਛੇਵੀਂ ਚੌੜਾ ਖੂਹ ਵਿਖੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫਗਵਾੜਾ ਵਲੋਂ ਛੇਵਾਂ ਕੋਰੋਨਾ ਟੀਕਾਕਰਨ ਕੈਂਪ ਲਗਾਇਆ ਗਿਆਂ । ਜਿਸ ਵਿਚ 230 ਦੇ ਕਰੀਬ ਟੀਕੇ ਲਗਵਾਏ ਗਏ । ਇਹਨਾਂ ਟੀਕਿਆਂ ਵਿਚ ਕੋਵਿਡ ਸ਼ੀਲਡ ਤੇ ਕੋਵੈਕਸਿਨ ਦੋਨੋ ਹੀ ਵੈਕਸੀਨ ਲਗਵਾਏ ਗਏ। ਸ:ਬਲਵਿੰਦਰ ਸਿੰਘ ਧਾਲੀਵਾਲ ਦੇ ਸਹਿਯੋਗ ਸਦਕਾ ਇਹ ਕੋਰੋਨਾ ਵੈਕਸਿਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਤਜਿੰਦਰ ਸਿੰਘ,ਗੁਰਮੀਤ ਸਿੰਘ ਰਾਵਲਪਿੰਡੀ,ਰਿੱਕੀ ਛਾਬੜਾ, ਏਕਮ ਸਿੰਘ,ਅਜੇ ਵਰਮਾ, ਭਾਈ ਗੁਰਮੀਤ ਸਿੰਘ, ਗੁਰਿੰਦਰ ਸਿੰਘ, ਬਲਜੀਤ ਕੌਰ, ਮੀਨਾਕਸ਼ੀ ਸ਼ਰਮਾ ਆਦਿ ਹਾਜ਼ਰ ਸਨ!