ਨਵੀਂ ਦਿੱਲੀ :- ਕੋਵਿਡ -19 ਵੈਕਸੀਨ ਲਈ ਡ੍ਰਾਈ ਰਨ ਅੱਜ ਤੋਂ ਦੋ ਦਿਨਾਂ ਲਈ ਦੇਸ਼ ਵਿਚ ਸ਼ੁਰੂ ਕੀਤੀ ਜਾਏਗੀ। ਕੇਂਦਰ ਸਰਕਾਰ ਚਾਰ ਰਾਜਾਂ ਪੰਜਾਬ, ਅਸਾਮ, ਆਂਧਰਾ ਪ੍ਰਦੇਸ਼ ਅਤੇ ਗੁਜਰਾਤ ਵਿਚ ਡ੍ਰਾਈ ਰਨ ਚਲਾਏਗੀ। ਵਿਗਿਆਨੀਆਂ ਅਨੁਸਾਰ, ਡ੍ਰਾਈ ਰਨ ਬਿਲਕੁਲ ਉਸੇ ਤਰ੍ਹਾਂ ਹੋਵੇਗਾ, ਜਿਵੇਂ ਵੈਕਸੀਨ ਲਗਾਇਆ ਜਾਵੇ। ਡ੍ਰਾਈ ਰਨ ਦੌਰਾਨ ਲੋਕਾਂ ਨੂੰ ਵੈਕਸੀਨ ਨਹੀਂ ਦਿੱਤਾ ਜਾਵੇਗਾ। ਸਿਰਫ ਉਨ੍ਹਾਂ ਲੋਕਾਂ ਦਾ ਡਾਟਾ ਲਿਆ ਜਾਏਗਾ ਅਤੇ ਅਪਲੋਡ ਕੀਤਾ ਜਾਵੇਗਾ।