ਜਲੰਧਰ :- ਅੱਜ ਮਹਾਤਮਾ ਗਾਂਧੀ ਜੀ ਅਤੇ ਲਾਲ ਬਹਾਦਰ ਸ਼ਾਸ਼ਤਰੀ ਜੀ ਨੂੰ ਉਹਨਾਂ ਦੇ ਜਨਮ ਦਿਵਸ ਤੇ ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ, ਪ੍ਰਧਾਨ ਜਿਲਾ ਮਹਿਲਾਂ ਕਾਂਗਰਸ, ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਦੀ ਅਗਵਾਈ ਵਿੱਚ ਮਹਿਲਾ ਕਾਂਗਰਸ ਵੱਲੋ ਸ਼ਰਧਾਂਜਲੀ ਦਿੱਤੀ ਗਈ। ਡਾ ਜਸਲੀਨ ਸੇਠੀ ਨੇ ਕਿਹਾ ਕਿ ਗਾਂਧੀ ਜੀ ਨੇ ਅਹਿੰਸਾ ਤੇ ਸਤਿਆਗ੍ਰਹਿ ਨਾਲ ਦੇਸ਼ ਦੀ ਆਜਾਦੀ ਲਈ ਸੰਘਰਸ਼ ਕੀਤਾ ਅਤੇ ਸ਼ਾਸ਼ਤਰੀ ਜੀ ਨੇ “ਜੈ ਜਵਾਨ, ਜੈ ਕਿਸਾਨ” ਦਾ ਨਾਅਰਾ ਦੇ ਕੇ ਆਜਾਦ ਭਾਰਤ ਨੂੰ ਖੇਤ ਤੇ ਬਾਰਡਰ ਦੋਵੇਂ ਜਗ੍ਹਾਂ ਮਜਬੂਤ ਬਣਾਇਆ। ਦੇਸ਼ ਲਈ ਉਹਨ੍ਹਾਂ ਦਾ ਯੋਗਦਾਨ ਸਾਨੂੰ ਹਮੇਸ਼ਾ ਪ੍ਰੇਰਣਾ ਦਿੰਦਾ ਰਹੇਗਾ।

ਇਸ ਮੌਕੇ:- ਸੁਰਜੀਤ ਕੌਰ, ਆਸ਼ਾ ਰਾਣੀ, ਮਹਿੰਦਰ ਕੌਰ, ਰੀਮਾ ਤ੍ਰੇਹਨ, ਗੁਰਮੀਤ ਕੌਰ, ਸ਼ਬਨਮ, ਸੋਨੀਆ ਵਰਮਾ, ਪ੍ਰੀਤਮ ਕੌਰ, ਰਜਨੀ, ਕਾਂਤਾ, ਅੰਜਲੀ ਸਹੋਤਾ, ਕਮਲਾ ਰਾਣੀ, ਸਰੋਜ ਕਪੂਰ ਅਦਿ ਮਹਿਲਾਂ ਕਾਂਗਰਸ
ਵਰਕਰ ਮੌਜੂਦ ਸੀ।