ਜਲੰਧਰ ਕੈਂਟ: ਅੱਜ ਹਲਕਾ ਜਲੰਧਰ ਕੈਂਟ ਤੌ ਸ਼੍ਰੋਮਣੀ ਅਕਾਲੀ ਦਲ ਦੀ ਨੀਤੀਆਂ ਤੌ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ ਸਰਬਜੀਤ ਸਿੰਘ ਮੱਕੜ ਹਲਕਾ ਇੰਚਾਰਜ ਜਲੰਧਰ ਕੈਂਟ ਦੀ ਅਗਵਾਈ ਵਿੱਚ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਨੌਜਵਾਨਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਨੌਜਵਾਨਾਂ ਨਾਲ ਕੀਤੇ ,ਘਰ ਘਰ ਨੌਕਰੀ, ਬੇਰੋਜਗਾਰੀ ਭੱਤੇ ,ਸਮਾਰਟ ਫੋਨ ਦੇਣ ਵਰਗੇ ਕੀਤੇ ਵਾਹਦੇ ਝੂਠੇ ਸਾਬਿਤ ਹੋਏ,ਜੋ ਪੰਜਾਬ ਦੇ ਨੌਜਵਾਨਾਂ ਨਾਲ ਬਹੁਤ ਵੱਡਾ ਧੋਖਾ ਹੈ,ਇਸ ਮੌਕੇ ਸ ਸਰਬਜੀਤ ਸਿੰਘ ਮੱਕੜ ਨੇ ਨੌਜਵਾਨਾਂ ਨੂੰ ਸਿਰੋਪਾਓ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਜੀ ਆਇਆ ਨੂੰ ਆਖਿਆ, ਨੌਜਵਾਨਾਂ ਨੇ ਸ ਮੱਕੜ ਨੂੰ ਯਕੀਨ ਦਿਵਾਇਆ ਕਿ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਲਈ ਉਹ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਗਠਬੰਧਨ ਦੀ ਮਜ਼ਬੂਤੀ ਲਈ ਕੰਮ ਕਰਨਗੇ ।ਇਸ ਮੌਕੇ ਅਭਿਸ਼ੇਕ ਨੂੰ ਮਿਠਾਪੁਰ ਯੂਥ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਤੋਂ ਇਲਾਵਾ ਸੁਖਪਾਲ,ਨੰਦ ਸਿੰਘ,ਕੁਲਦੀਪ ਸਿੰਘ ,ਪਰਮਿੰਦਰ ਸਿੰਘ,ਰਾਜਦੀਪ ,ਪ੍ਰਦੀਪ ਕੁਮਾਰ,ਸਾਹਿਲ,ਗੁਰਪ੍ਰੀਤ ਮਿਥਲੇਸ਼ ਲੱਕੀ ਆਦਿ
ਹਾਜ਼ਿਰ ਸਨ।