ਜਲੰਧਰ:  ਵਾਸਲ ਐਜੂਕੇਸ਼ਨ ਸੁਸਾਇਟੀ ਦੁਆਰਾ ਸੰਚਾਲਿਤ ਆਈ ਵੀ ਵਰਲਡ ਸਕੂਲ,
ਜਲੰਧਰ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਲਈ ਹਮੇਸ਼ਾ ਅੱਗੇ ਰਹਿੰਦਾ
ਹੈ।ਆਈਵੀਅਨਜ਼
ਨੇ ਇਹ ਸਾਬਿਤ ਕਰ ਦਿੱਤਾ ਕਿ ਉਹ ਕੇਵਲ ਸਰੀਰਕ ਰੂਪ ਵਿੱਚ ਹੀ ਸਮਰੱਥ ਨਹੀਂ
ਸਗੋਂ ਮਾਨਸਕ ਬਲ ਦਾ ਪ੍ਰਯੋਗ ਕਰਨ ਅਤੇ ਧਿਆਨ ਕੇਂਦਰਿਤ ਕਰਨ ਵਿੱਚ ਵੀ
ਕਮਾਲ ਦੇ ਹਨ।ਇਸ ਗੱਲ ਨੂੰ ਸਾਬਤ ਕਰਦਿਆਂ ਆਈ ਵੀ ਵਰਲਡ ਸਕੂਲ ਦੇ
ਵਿਦਿਆਰਥੀਆਂ ਨੇ ਸਮਾਰਟ ਇੰਟਰਨੈਸ਼ਨਲ ਪਬਲਿਕ ਸਕੂਲ, ਲੰਬਾ ਪਿੰਡ ਵਿੱਚ
ਸੀ.ਬੀ.ਐੱਸ.ਈ. ਦੁਆਰਾ ਕਰਵਾਏ ਗਏ ਓਪਨ ਡਿਸਟ੍ਰਿਕ ਜਿਮਨਾਸਟਿਕ
ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 27 ਗੋਲਡ, 28 ਸਿਲਵਰ ਅਤੇ 7
ਬ੍ਰਾਨਜ਼ ਮੈਡਲ
ਹਾਸਲ ਕੀਤੇ।ਇਸ ਦੇ ਨਾਲ਼ ਹੀ ਆਈਵੀਅਨਜ਼ ਨੇ ਓਵਰ ਆਲ  ਵੀ ਆਪਣੇ
ਨਾਂ ਕਰ ਲਈ।ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਐੱਸ. ਚੌਹਾਨ ਜੀ ਨੇ ਜੇਤੂ
ਵਿਦਿਆਰਥੀਆਂ ਦੀ ਹੌਂਸਲਾ ਅਫ਼ੳਮਪ;ਜ਼ਾਈ ਕਰਦਿਆਂ ਉਹਨਾਂ ਨੂੰ ਇਸ
ਸ਼ਾਨਦਾਰ ਸਫ਼ੳਮਪ;ਲਤਾ ਉੱਤੇ ਮੁਬਾਰਕਬਾਦ ਦਿੱਤੀ ਅਤੇ ਜੀਵਨ ਵਿੱਚ ਖੇਡਾਂ ਦੀ
ਮਹੱਤਤਾ ਬਾਰੇ ਦੱਸਿਆ।
ਇਸ ਮੌਕੇ ਉੱਪਰ ਵਾਸਲ ਐਜੂਕੇਸ਼ਨ ਸੁਸਾਇਟੀ ਦੇ ਮੁੱਖ ਅਧਿਅਕਸ਼ ਸ਼੍ਰੀ
ਕੇ.ਕੇ. ਵਾਸਲ, ਡਾਇਰੈਕਟਰ ਸ੍ਰੀਮਤੀ ਈਨਾ ਵਾਸਲ, ਚੇਅਰਮੈਨ ਸ਼੍ਰੀ ਸੰਜੀਵ
ਕੁਮਾਰ ਵਾਸਲ ਅਤੇ ਸੀ.ਈ.ਓ. ਸ਼੍ਰੀ ਰਾਘਵ ਵਾਸਲ ਜੀ ਨੇ ਜੇਤੂ ਵਿਦਿਆਰਥੀਆਂ
ਨੂੰ ਮੁਬਾਰਕਬਾਦ ਦਿੰਦਿਆਂ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ
ਅਤੇ ਭਵਿੱਖ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਦਿੱਤੀ।ਉਹਨਾਂ
ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਉਹਨਾਂ ਨੂੰ
ਪੜ੍ਹਾਈ ਦੇ ਨਾਲ਼-ਨਾਲ਼ ਖੇਡਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ।